ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਭ੍ਰਿਸ਼ਟ ਮੁਲਾਜ਼ਮ ਹੁਣ ਹੋਣਗੇ ਜਬਰੀ ਰਿਟਾਇਰ

ਪੰਜਾਬ ’ਚ ਭ੍ਰਿਸ਼ਟ ਮੁਲਾਜ਼ਮ ਹੁਣ ਹੋਣਗੇ ਜਬਰੀ ਰਿਟਾਇਰ

ਪੰਜਾਬ ’ਚ ਹੁਣ ਭ੍ਰਿਸ਼ਟ ਮੁਲਾਜ਼ਮਾਂ ਦੀ ਖ਼ੈਰ ਨਹੀਂ। ਸਰਕਾਰ ਅਜਿਹੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਲੰਮੇ ਸਮੇਂ ਤੱਕ ਜਾਂਚ ਪ੍ਰਕਿਰਿਆ ਵਿੱਚ ਉਲਝਾਉਣ ਦੇ ਰੌਂਅ ਵਿੱਚ ਹੈ।

 

 

ਸੂਤਰਾਂ ਦੇ ਹਵਾਲੇ ਨਾਲ ਮਿਲੀ ਖ਼ਬਰ ਮੁਤਾਬਕ ਸੂਬਾ ਸਰਕਾਰ ਅਜਿਹੀ ਨੀਤੀ ਉੱਤੇ ਵਿਚਾਰ ਕਰ ਰਹੀ ਹੈ ਕਿ ਵਿਜੀਲੈਂਸ ਦੇ ਛਾਪੇ ਦੌਰਾਨ ਰੰਗੇ ਹੱਥੀਂ ਫੜੇ ਜਾਣ ਵਾਲੇ ਰਿਸ਼ਵਤਖੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਿੱਧੇ ਬਰਖ਼ਾਸ ਤਰ ਕੇ ਘਰ ਭੇਜ ਦਿੱਤਾ ਜਾਵੇ।

 

 

ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਸਰਕਾਰ ਦੀਆਂ ਏਜੰਸੀਆਂ ਲਗਾਤਾਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਕੰਮਕਾਜ ਉੱਤੇ ਚੁੱਪ–ਚੁਪੀਤੇ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਮੁਲਾਜ਼ਮ ਤੇ ਅਧਿਕਾਰੀ ਜਿਨ੍ਹਾਂ ਵਿਰੁੱਧ ਸੂਬਾ ਸਰਕਾਰ, ਵਿਜੀਲੈਂਸ ਵਿਭਾਗ ਤੇ ਹੋਰ ਏਜੰਸੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ, ਉਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਹੁਣ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

 

 

ਅਜਿਹੇ ਮੁਲਾਜ਼ਮ ਤੇ ਅਧਿਕਾਰੀ ਜਿਨ੍ਹਾਂ ਵਿਰੁੱਧ ਸੂਬਾ ਸਰਕਾਰ, ਵਿਜੀਲੈਂਸ ਵਿਭਾਗ ਤੇ ਹੋਰ ਏਜੰਸੀਆਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ; ਉਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ।

 

 

ਵਿਜੀਲੈਂਸ ਵਿਭਾਗ ਵੀ ਅਜਿਹੇ ਮੁਲਾਜ਼ਮਾਂ ਨੂੰ ਰੰਗੇ ਹੱਥੀਂ ਫੜਨ ਲਈ ਸ਼ਿਕੰਜੇ ਵਿਛਾ ਰਿਹਾ ਹੈ। ਇੱਕ ਵਾਰ ਅਜਿਹੇ ਸ਼ਿਕੰਜੇ ਵਿੱਚ ਫਸਣ ਵਾਲੇ ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਇਆ ਕਰੇਗਾ। ਇੰਝ ਈਮਾਨਦਾਰ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਛੇਤੀ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corrupt employees of Punjab will now be forcefully retired