ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਟਿਆਲਾ ਜੇਲ੍ਹ ਦੇ ਰਿਸ਼ਵਤਖੋਰ ਸੁਪਰਇੰਟੈਂਡੈਂਟ ਤੇ 3 ਹੋਰ ਅਧਿਕਾਰੀ ਬਰਤਰਫ਼

​​​​​​​ਪਟਿਆਲਾ ਜੇਲ੍ਹ ਦੇ ਰਿਸ਼ਵਤਖੋਰ ਸੁਪਰਇੰਟੈਂਡੈਂਟ ਤੇ 3 ਹੋਰ ਅਧਿਕਾਰੀ ਬਰਤਰਫ਼

ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਦੇ ਜੇਲ ਸੁਪਰਇੰਟੈਂਡੈਂਟ ਰਾਜਨ ਕਪੂਰ, ਅਸਿਸਟੈਂਟ ਸੁਪਰਇੰਟੈਂਡੈਂਟ ਵਿਕਾਸ ਸ਼ਰਮਾ ਤੇ ਸੁਖਜਿੰਦਰ ਸਿੰਘ ਅਤੇ ਪ੍ਰਗਣ ਸਿੰਘ ਦੀਆਂ ਸੇਵਾਵਾਂ ਬਰਤਰਫ਼ ਕਰ ਦਿੱਤੀਆਂ ਹਨ ਭਾਵ ਇਨ੍ਹਾਂ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।

 

 

ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਜਾਂਚ ਦੌਰਾਨ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ ਸੀ। ਇਨ੍ਹਾਂ ਸਾਰਿਆਂ ਉੱਤੇ ਦੋਸ਼ ਸੀ ਕਿ ਇਨ੍ਹਾਂ ਨੇ ਮੁਜ਼ੱਫ਼ਰਪੁਰ ਸੈਕਸ ਘੁਟਾਲੇ ਦੇ ਮੁੱਖ ਦੋਸ਼ੀ ਤੋਂ ਰਿਸ਼ਵਤ ਲਈ ਸੀ।

 

 

ਸੈਕਸ ਘੁਟਾਲੇ ਦਾ ਮੁੱਖ ਮੁਲਜ਼ਮ ਬ੍ਰਜੇਸ਼ ਠਾਕੁਰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਕੈਦ ਰਿਹਾ ਹੈ। ਉਹ ਆਪਣੀ ਇੱਕ ਗ਼ੈਰ–ਸਰਕਾਰੀ ਜੱਥੇਬੰਦੀ ‘ਸੰਕਲਪ ਏਵਮ ਵਿਕਾਸ ਸਮਿਤੀ’ ਚਲਾਉਂਦਾ ਰਿਹਾ ਹੈ। ਉਹ ਆਪਣਾ ਹਿੰਦੀ ਦਾ ਇੱਕ ਰੋਜ਼ਾਨਾ ਅਖ਼ਬਾਰ ਵੀ ਪ੍ਰਕਾਸ਼ਿਤ ਕਰਦਾ ਰਿਹਾ ਹੈ। ਉਸੇ ਅਖ਼ਬਾਰ ਦੇ ਦਫ਼ਤਰ ਵਿੱਚ ਹੀ ਉਹ ਆਪਣੀ ਜੱਥੇਬੰਦੀ ਚਲਾਉਂਦਾ ਸੀ।

 

 

ਬ੍ਰਜੇਸ਼ ਠਾਕੁਰ ਦੀ ਮਾਂ ਨੇ ਆਪਣੀ ਇੱਕ ਚਿੱਠੀ ਰਾਹੀਂ ਦੋਸ਼ ਲਾਇਆ ਸੀ ਕਿ ਪਟਿਆਲਾ ਜੇਲ੍ਹ ਅੰਦਰ ਉਨ੍ਹਾਂ ਦੇ ਪੁੱਤਰ ਤੋਂ 15 ਲੱਖ ਰੁਪਏ ਦੀ ਫਿਰੌਤੀ ਵਸੂਲ ਕੀਤੀ ਗਈ ਸੀ ਕਿ ਤਾਂ ਜੋ ਜੇਲ੍ਹ ਅੰਦਰ ਉਸ ਉੱਤੇ ਤਸ਼ੱਦਦ ਨਾ ਢਾਹਿਆ ਜਾਵੇ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਰਕਮ ਗੈਂਗਸਟਰਾਂ ਨੇ ਵਸੂਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corrupt Superintendent and 3 other officials of Patiala Jail dismissed