ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਅਰੀ ਉਦਮ ਸਿਖਲਾਈ ਕੋਰਸ ਦੀ ਕੌਂਸਲਿੰਗ 16 ਸਤੰਬਰ ਨੂੰ

 

ਖੇਤੀਬਾੜੀ ਵਿੱਚ ਵਿਭੰਨਤਾ ਲਿਆਓ ਡੇਅਰੀ ਫਾਰਮਿੰਗ ਅਪਨਾਓ-ਨਿਰਵੈਰ ਸਿੰਘ ਬਰਾੜ

 

ਤ੍ਰਿਪਤ ਰਜਿੰਦਰ ਬਾਜਵਾ, ਕੈਬਿਨੇਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ, ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਨੂੰ ਕੁਸਲ ਡੇਅਰੀ ਮੈਨੇਜਰ ਬਣਾਉਣ ਲਈ (30 ਦਿਨਾਂ) ਦਾ ਡੇਅਰੀ ਉਦਮ ਸਿਖਲਾਈ ਕੋਰਸ 23 ਸਤੰਬਰ 2019 ਨੂੰ ਪੰਜਾਬ ਵਿੱਚ ਅਲੱਗ-ਅਲੱਗ ਡੇਅਰੀ ਟ੍ਰੇਨਿੰਗ ਸੈਂਟਰਾਂ ਉੱਤੇ ਚਲਾਇਆ ਜਾ ਰਿਹਾ ਹੈ, ਇਸ ਕੋਰਸ ਵਿੱਚ ਦੁੱਧ ਤੋਂ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਕਸੀ ਅਤੇ ਸੰਤੁਲਤ ਪਸ਼ੂ ਖੁਰਾਕ ਸਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ।
      
ਜ਼ਿਲ੍ਹਾ ਫਾਜ਼ਿਲਕਾ ਦੇ ਚਾਹਵਾਨ ਡੇਅਰੀ ਫਾਰਮਰ ਜਿੰਨਾਂ ਦੀ ਉਮਰ 18 ਤੋਂ 45 ਸਾਲ ਹੋਵੇ ਅਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣ ਉਹ 16 ਸਤੰਬਰ 2019 ਨੂੰ ਦੱਸਵੀਂ ਦਾ ਸਰਟੀਫਿਕੇਟ, ਆਧਾਰ ਕਾਰਡ ਸਮੇਤ ਪਾਸਪੋਰਟ ਸਾਇਜ ਫੋਟੋ ਲੈ ਕੇ, ਆਈ.ਐਫ.ਟੀ.ਸੀ. ਸੈਂਟਰ, ਅਬੁੱਲ ਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੌਂਸਲਿੰਗ ਲਈ ਹਾਜ਼ਰ ਹੋਣ।

 

ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੈਕਟ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਬਲਾਕ ਸੀ, ਕਮਰਾ ਨੰ. 508, 509 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਦੇ 01638-262140 ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਜਾਣਕਾਰੀ ਵਿਭਾਗ ਦੇ ਨਿਰਵੈਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਡੇਅਰੀ, ਫਾਜ਼ਿਲਕਾ  ਤੇ ਬੀਰਪ੍ਰਤਾਪ ਸਿੰਘ ਗਿੱਲ, ਕਾਰਜਕਾਰੀ ਅਫ਼ਸਰ ਡੇਅਰੀ ਬੋਰਡ ਫਾਜ਼ਿਲਕਾ ਵੱਲੋਂ ਦਿੱਤੀ ਗਈ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Counseling for the Dairy Entrepreneurship Training Course on September 16th