ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 8 ਕਾਲਜਾਂ `ਚ ਐੱਮਬੀਬੀਐੱਸ/ਬੀਡੀਐੱਸ ਦਾਖ਼ਲੇ ਲਈ ਕਾਊਂਸਲਿੰਗ 9 ਤੋਂ 12 ਤੱਕ

ਪੰਜਾਬ ਦੇ 8 ਕਾਲਜਾਂ `ਚ ਐੱਮਬੀਬੀਐੱਸ/ਬੀਡੀਐੱਸ ਦਾਖ਼ਲੇ ਲਈ ਕਾਊਂਸਲਿੰਗ 9 ਤੋਂ 12 ਤੱਕ

ਫ਼ਰੀਦਕੋਟ ਸਥਿਤ ‘ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼` 8 ਮੈਡੀਕਲ ਕਾਲਜਾਂ `ਚ ਐੱਮਬੀਬੀਐੱਸ/ਬੀਡੀਐੱਸ ਕੋਰਸਾਂ ਵਿੱਚ ਸੂਬੇ ਦੇ ਕੋਟੇ ਦੀਆਂ ਸੀਟਾਂ `ਤੇ ਦਾਖ਼ਲਿਆਂ ਲਈ ਦੂਜੇ ਗੇੜ ਦੀ ਕਾਊਂਸਲਿੰਗ ਆਉਂਦੀ 9 ਤੋਂ 12 ਅਗਸਤ ਤੱਕ ਕਰਵਾਏਗੀ। ਇਹ ਕਾਊਂਸਲਿੰਗ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ `ਚ ਹੋਵੇਗੀ। ਇਸ ਕਾਊਂਸਲਿੰਗ ਲਈ ਹਰੀ ਝੰਡੀ ਇਹ ਯੂਨੀਵਰਸਿਟੀ ਹੀ ਦਿੰਦੀ ਹੈ।


ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਰਵਿੰਦ ਸ਼ਰਮਾ ਨੇ ਦੱਸਿਆ ਕਿ ਕਾਊਂਸਲਿੰਗ ਤੋ਼ ਪਹਿਲਾਂ ਖ਼ਾਲੀ ਸੀਟਾਂ ਦੀ ਅੰਤਿਮ ਪੁਜ਼ੀਸ਼ਨ ਅਪਡੇਟ ਕੀਤੀ ਜਾਵੇਗੀ।


ਇਸ ਕਾਊਂਸਲਿੰਗ ਲਈ ਵੀਰਵਾਰ ਨੂੰ ਉਦੋਂ ਰਾਹ ਪੱਧਰਾ ਹੋ ਗਿਆ ਸੀ, ਜਦੋਂ ਸੁਪਰੀਮ ਕੋਰਟ ਨੇ ਮੈਡੀਕਲ ਕਾਊਂਸਲਿੰਗ ਕਮੇਟੀ ਨੂੰ ਐੱਮਬੀਬੀਐੱਸ ਕਾਊਂਸਲਿੰਗ ਦੇ ਸਰਬ-ਭਾਰਤੀ ਕੋਟੇ ਦੇ ਦੂਜੇ ਗੇੜ ਦੇ ਨਤੀਜਿਆਂ ਦਾ ਐਲਾਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਸੀ।


ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਕਾਊਂਸਲਿੰਗ ਦੀ ਪ੍ਰਕਿਰਿਆ ਲਈ ਐੱਮਸੀਸੀ ਦੀਆਂ ਤਾਜ਼ਾ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਐੱਮਸੀਸੀ ਨੇ ਆਪਣੀ ਤਰਫ਼ੋਂ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸਰਬ-ਭਾਰਤੀ ਕੋਟਾ ਸੀਟਾਂ ਲਈ ਕਾਊਂਸਲਿੰਗ ਦੇ ਦੂਜੇ ਗੇੜ ਤੋਂ ਬਾਅਦ ਇਸ ਵਰਗ ਅਧੀਨ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਸੀਟਾਂ ਖ਼ਾਲੀ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।


ਐੱਮਸੀਸੀ ਨੇ ਕਿਹਾ ਸੀ ਕਿ ਉਮੀਦਵਾਰ ਬਹੁਤ ਧਿਆਨ ਨਾਲ ਫ਼ੈਸਲੇ ਲੈਣ ਕਿਉਂਕਿ ਉਨ੍ਹਾਂ ਨੂੰ ਇਸ ਗੇੜ ਨੂੰ ਛੱਡ ਕੇ ਜਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ। ਐੱਮਸੀਸੀ ਨੇ ਯੂਨੀਵਰਸਿਟੀਆਂ ਨੂੰ ਉਮੀਦਵਾਰਾਂ ਤੋਂ ਦੋਬਾਰਾ ਤਾਜ਼ਾ ਅਰਜ਼ੀਆਂ ਲੈਣ ਦੀ ਹਦਾਇਤ ਵੀ ਜਾਰੀ ਕੀਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:counselling for MBBS BDS admissions in Punjab 8 colleges