ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਊਂਸਲਿੰਗ ਖ਼ਤਮ, ਹਾਲੇ ਵੀ ਪੰਜਾਬ ਦੇ ਮੈਰਿਟੋਰੀਅਸ ਸਕੂਲਾਂ `ਚ 219 ਸੀਟਾਂ ਖ਼ਾਲੀ

ਕਾਊਂਸਲਿੰਗ ਖ਼ਤਮ, ਹਾਲੇ ਵੀ ਪੰਜਾਬ ਦੇ ਮੈਰਿਟੋਰੀਅਸ ਸਕੂਲਾਂ `ਚ 219 ਸੀਟਾਂ ਖ਼ਾਲੀ

ਪੰਜਾਬ ਦੇ 10 ਮੈਰਿਟੋਰੀਅਸ ਸਕੂਲਾਂ  `ਚ 11ਵੀਂ ਜਮਾਤ ਵਿੱਚ ਦਾਖ਼ਲਿਆਂ ਲਈ ਕਾਊਂਸਲਿੰਗ ਦਾ ਆਖ਼ਰੀ ਗੇੜ ਬੀਤੀ 24 ਜੁਲਾਈ ਨੂੰ ਖ਼ਤਮ ਹੋ ਗਿਆ ਹੈ ਪਰ ਹਾਲੇ ਵੀ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਸਟ੍ਰੀਮਜ਼ ਵਿੱਚ 219 ਸੀਟਾਂ ਖ਼ਾਲੀ ਪਈਆਂ ਹਨ।


ਸੂਬੇ ਦੇ 10 ਮੈਰਿਟੋਰੀਅਸ ਸਕੂਲਾਂ `ਚੋਂ ਸਾਰੀਆਂ ਸੀਟਾਂ ਸਿਰਫ਼ ਬਠਿੰਡਾ, ਲੁਧਿਆਣਾ ਅਤੇ ਤਲਵਾੜਾ (ਹੁਸਿ਼ਆਰਪੁਰ) ਦੇ ਸਕੂਲਾਂ `ਚ ਹੀ ਭਰ ਸਕੀਆਂ ਹਨ। ‘ਸੁਸਾਇਟੀ ਫ਼ਾਰ ਪ੍ਰੋਮੋਸ਼ਨ ਆਫ਼ ਕੁਆਲਿਟੀ ਐਜੂਕੇਸ਼ਨ ਫ਼ਾਰ ਪੂਅਰ ਐਂਡ ਮੈਰਿਟੋਰੀਅਸ ਸਟੂਡੈਂਟਸ` ਨੇ ਦੂਜੀ ਵਾਰ ਕਾਊਂਸਲਿੰਗ ਕਰਵਾਈ ਸੀ ਕਿਉਂਕਿ ਇਸੇ ਵਰ੍ਹੇ ਜੂਨ ਮਹੀਨੇ ਦੌਰਾਨ ਹੋਈ ਪਹਿਲੀ ਕਾਊਂਸਲਿੰਗ ਤੋਂ ਬਾਅਦ ਵੀ 811 ਸੀਟਾਂ (453 ਲੜਕਿਆਂ ਦੀਆਂ ਤੇ 358 ਲੜਕੀਆਂ ਦੀਆਂ) ਖ਼ਾਲੀ ਰਹਿ ਗਈਆਂ ਸਨ। ਹੁਣ ਦੂਜੀ ਕਾਊਂਸਲਿੰਗ `ਚ ਕੁੜੀਆਂ ਦੀਆਂ 358 ਸੀਟਾਂ ਤਾਂ ਭਰ ਗਈਆਂ ਹਨ ਪਰ ਲੜਕਿਆਂ ਦੀਆਂ 453 ਵਿੱਚੋਂ 219 ਸੀਟਾਂ ਫਿਰ ਵੀ ਖ਼ਾਲੀ ਰਹਿ ਗਈਆਂ ਹਨ; ਇਨ੍ਹਾਂ ਵਿੱਚੋਂ ਜਿ਼ਆਦਾਤਰ ਮੈਡੀਕਲ ਸਟ੍ਰੀਮ ਦੀਆਂ ਸੀਟਾਂ ਹਨ।


ਮੈਰਿਟੋਰੀਅਸ ਸਕੂਲਾਂ ਦੀ ਵੈੱਬਸਾਈਟ `ਤੇ ਅਪਲੋਡ ਕੀਤੀ ਸੂਚੀ ਅਨੁਸਾਰ 27 ਸੀਟਾਂ ਅੰਮ੍ਰਿਤਸਰ ਵਿੱਚ, 40 ਸੀਟਾਂ (23 ਮੈਡੀਕਲ ਤੇ 17 ਨਾਨ-ਮੈਡੀਕਲ) ਫਿ਼ਰੋਜ਼ਪੁਰ `ਚ, ਤਿੰਨ ਜਲੰਧਰ `ਚ, ਪੰਜ ਪਟਿਆਲਾ `ਚ, 24 ਸੰਗਰੂਰ `ਚ, ਤਿੰਨ ਮੋਹਾਲੀ `ਚ ਅਤੇ 117 ਗੁਰਦਾਸਪੁਰ `ਚ ਹਾਲੇ ਵੀ ਖ਼ਾਲੀ ਪਈਆਂ ਹਨ। ਉਂਝ ਇਹ ਸੂਚੀ ਬਾਅਦ `ਚ ਹਟਾ ਦਿੱਤੀ ਗਈ ਸੀ।


11ਵੀਂ ਜਮਾਤ ਲਈ ਹਰੇਕ ਮੈਰਿਟੋਰੀਅਸ ਸਕੂਲ `ਚ 500 ਸੀਟਾਂ ਹੁੰਦੀਆਂ ਹਨ; ਜਿਨ੍ਹਾਂ ਵਿੱਚੋਂ ਬਹੁਤੀਆਂ ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਸਟ੍ਰੀਮਜ਼ ਲਈ ਹੁੰਦੀਆਂ ਹਨ। ਸਿਰਫ਼ ਤਲਵਾੜਾ (ਹੁਸਿ਼ਆਰਪੁਰ) `ਚ ਹੀ ਹਿਊਮੈਨਿਟੀਜ਼ ਸਟ੍ਰੀਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।


ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦਾ ਇਹ ਮੈਰਿਟੋਰੀਅਸ ਸਕੂਲਾਂ ਦਾ ਖ਼ਾਸ ਪ੍ਰੋਜੈਕਟ ਸੀ ਤੇ ਇਨ੍ਹਾਂ ਸਕੂਲਾਂ ਵਿੱਚ ਪਹਿਲਾਂ ਸਿਰਫ਼ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲ ਸਕਦਾ ਸੀ, ਜਿਨ੍ਹਾਂ ਨੇ 10ਵੀਂ ਜਮਾਤ ਵਿੱਚ 80 ਫ਼ੀ ਸਦੀ ਅੰਕ ਹਾਸਲ ਕੀਤੇ ਹੰੁਦੇ ਹਨ। ਪਰ ਸਿੱਖਿਆ ਵਿਭਾਗ ਨੇ ਬਾਅਦ `ਚ ਯੋਗਤਾ ਦਾ ਇਹ ਮਾਪਦੰਡ ਜਨਰਲ ਵਰਗ ਲਈ 80% ਤੋਂ ਘਟਾ ਕੇ 55% ਕਰ ਦਿੱਤਾ ਸੀ ਅਤੇ ਅਨੁਸੂਚਿਤ ਜਾਤਾਂ ਤੇ ਅਨੁਸੁਚਿਤ ਕਬੀਲਿਆਂ ਲਈ ਇਹ 50 ਫ਼ੀ ਸਦੀ ਕਰ ਦਿੱਤਾ ਗਿਆ ਸੀ।


ਡੈਮੋਕ੍ਰੈਟਿਕ ਟੀਚਰਜ਼` ਯੂਨੀਅਨ ਦੇ ਜਿ਼ਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਸਰਕਾਰ ਇਨ੍ਹਾਂ ਸਕੂਲਾਂ ਲਈ ਉਚਿਤ ਗਿਣਤੀ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਨਹੀਂ ਲੈ ਰਹੀ ਹੈ। ਹੋਰ ਸਰਕਾਰੀ ਸਕੂਲਾਂ ਦੇ ਅਧਿਆਪਕ ਡੈਪੂਟੇਸ਼ਨ `ਤੇ ਇੱਥੇ ਭੇਜੇ ਜਾਂਦੇ ਹਨ। ਪਹਿਲਾਂ ਵੀ ਇਹ ਸਕੂਲ ਕਈ ਤਰ੍ਹਾਂ ਦੇ ਵਿਵਾਦਾਂ `ਚ ਘਿਰੇ ਰਹੇ ਹਨ। ਇਨ੍ਹਾਂ ਦੀਆਂ ਕੰਟੀਨਾਂ `ਚ ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਬਾਰੇ ਵੀ ਕੁਝ ਰਿਪੋਰਟਾਂ ਆਈਆਂ ਸਨ।


ਸਕੂਲ ਸਿੱਖਿਆ (ਪੰਜਾਬ) ਦੇ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ 200 ਤੋਂ ਵੱਧ ਸੀਟਾਂ ਮੈਡੀਕਲ ਤੇ ਹੋਰ ਸਟ੍ਰੀਮਜ਼ ਵਿੱਚ ਖ਼ਾਲੀ ਪਈਆਂ ਹਨ। ਕੁਝ ਵਿਦਿਆਰਥੀਆਂ ਦੇ ਦਾਖ਼ਲੇ ਹੋ ਗਏ ਸਨ, ਉਹ ਫਿਰ ਵੀ ਨਹੀਂ ਆਏ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Counselling over 200 seats still vacant in meritorious schools