ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਦੇ ਪਿੰਡ `ਚ ਸੁੱਤੇ ਪਏ ਪਤੀ-ਪਤਨੀ `ਤੇ ਹਮਲਾ, ਪਤਨੀ ਦੀ ਮੌਤ

ਬਠਿੰਡਾ ਦੇ ਪਿੰਡ `ਚ ਸੁੱਤੇ ਪਏ ਪਤੀ-ਪਤਨੀ `ਤੇ ਹਮਲਾ, ਪਤਨੀ ਦੀ ਮੌਤ

ਬਠਿੰਡਾ ਜਿ਼ਲ੍ਹੇ ਦੇ ਪਿੰਡ ਬਹਿਮਣ ਦੀਵਾਨਾ `ਚ ਅਣਪਛਾਤੇ ਵਿਅਕਤੀ ਨੇ ਰਾਤੀਂ ਸੁੱਤੇ ਪਏ ਪਤੀ-ਪਤਨੀ `ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪਤਨੀ ਦੀ ਮੌਤ ਹੋ ਗਈ ਹੈ, ਜਦ ਕਿ ਪਤੀ ਹਸਪਤਾਲ `ਚ ਦਾਖ਼ਲ ਹੈ।


ਮ੍ਰਿਤਕ ਔਰਤ ਦੀ ਸ਼ਨਾਖ਼ਤ ਰੀਨਾ ਵਜੋਂ ਹੋਈ ਹੈ; ਜਦ ਕਿ ਉਸ ਦੇ ਪਤੀ ਲਾਲੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਦੋਵੇਂ ਮੂਲ ਰੂਪ ਵਿੱਚ ਝਾਰਖੰਡ ਦੇ ਨਿਵਾਸੀ ਰਹੇ ਹਨ।


ਇਸ ਵੇਲੇ ਰੀਨਾ ਦੀ ਮ੍ਰਿਤਕ ਦੇਹ ਪੁਲਿਸ ਦੇ ਕਬਜ਼ੇ `ਚ ਹੈ ਤੇ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਗਲੇਰੀ ਤਹਿਕੀਕਾਤ ਜਾਰੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:couple attacked in village Bahman Diwana