ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਧੀ ਜ਼ਖ਼ਮੀ

​​​​​​​ਸੰਗਰੂਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਧੀ ਜ਼ਖ਼ਮੀ

ਸੰਗਰੂਰ–ਧੂਰੀ ਸੜਕ ’ਤੇ ਅੱਜ ਸ਼ਾਮੀਂ ਇੱਕ ਸੜਕ ਹਾਦਸੇ ਵਿੱਚ ਪਤੀ ਤੇ ਪਤਨੀ ਦੀ ਮੌਤ ਹੋ ਗਈ, ਜਦ ਕਿ ਉਨ੍ਹਾਂ ਦੀ 12 ਸਾਲਾ ਧੀ ਜ਼ਖ਼਼ਮੀ ਹੈ। ਇੱਕ ਐਕਟਿਵਾ ਸਕੂਟਰ ਨੂੰ ਸਾਹਮਣਿਓਂ ਆ ਰਹੀ ਫ਼ਾਰਚੂਨਰ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ। ਐਕਟਿਵਾ ਸਵਾਰ ਤਿੰਨੇ ਜਣੇ ਧੂਰੀ ਵੱਲ ਜਾ ਰਹੇ ਸਨ, ਜਦ ਕਿ ਕਾਰ ਸੰਗਰੂਰ ਜਾ ਰਹੀ ਸੀ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਦੀਪਕ ਗੋਇਲ (45) ਅਤੇ ਸੀਮਾ ਰਾਣੀ (42) ਨਿਵਾਸੀ ਸੰਗਰੂਰ ਵਜੋਂ ਹੋਈ ਹੈ। ਉਨ੍ਹਾਂ ਦੀ ਧੀ ਤੇਜਨ ਗੋਇਲ ਦੀ ਲੱਤ ’ਤੇ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਦੀਪਕ ਗੋਇਲ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ; ਜਦ ਕਿ ਮਾਂ ਤੇ ਧੀ ਨੂੰ ਜ਼ਖ਼ਮੀ ਹਾਲਤ ਵਿੱਚ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਉੱਥੇ ਸੀਮਾ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

 

ਪੁਲਿਸ ਨੇ ਫ਼ਾਰਚੂਨਰ ਕਾਰ ਦੇ ਡਰਾਇਵਰ ਸ਼ੇਰ ਸਿੰਘ, ਵਾਸੀ ਧੂਰੀ ਵਿਰੁੱਧ ਕੇਸ ਦਰਜ ਕੀਤਾ ਹੈ; ਜੋ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।

​​​​​​​ਸੰਗਰੂਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਧੀ ਜ਼ਖ਼ਮੀ

​​​​​​​ਸੰਗਰੂਰ ਸੜਕ ਹਾਦਸੇ ’ਚ ਪਤੀ–ਪਤਨੀ ਦੀ ਮੌਤ, ਧੀ ਜ਼ਖ਼ਮੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Couple dies in Sangrur road mishap daughter injured