ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਤੋਂ ਪਹਿਲਾਂ ਕੀਤੀ ਵੀਡੀਓ ਅਪਲੋਡ

ਸੰਗਰੂਰ ’ਚ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਤੋਂ ਪਹਿਲਾਂ ਕੀਤੀ ਵੀਡੀਓ ਅਪਲੋਡ

ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦੇ ਨਜ਼ਦੀਕੀ ਪਿੰਡ ਗੁਜਰਾਂ ਵਿਖੇ ਬੀਤੇ ਰਾਤ ਇਕ ਨੌਜਵਾਨ ਲੜਕੇ ਅਤੇ ਲੜਕੀ ਨੇ ਆਪਣੇ ਆਪ ਨੂੰ ਸ਼ੱਕੀ ਹਾਲਤ ਵਿਚ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ।  ਖੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਅਪਲੋਡ ਕੀਤੀ ਗਈ। ਵੀਡੀਓ ਵਿਚ ਲੜਕਾ ਬੋਲਦਾ ਹੋਇਆ ਦੁਖੀ ਦਿਖਾਈ ਦੇ ਰਿਹਾ ਹੈ, ਜਦੋਂ ਕਿ ਲੜਕੀ ਬਿਲਕੁਲ ਸ਼ਾਂਤ ਅਤੇ ਸੰਤੁਸ਼ਟ ਦਿਖਾਈ ਦੇ ਰਹੀ ਸੀ।

 

ਵੀਡੀਓ ਵਿਚ ਨੌਜਵਾਨ ਨੇ ਬੋਲਦੇ ਹੋਏ ਕਿਹਾ ਕਿ ਮੇਰੀ ਪੁਲਿਸ ਨੂੰ ਬੇਨਤੀ ਹੈ ਕਿ ਕਿਸੇ ਮੇਰੇ ਦੋਸਤ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਵੀਡੀਓ ਵਿਚ ਪਰਿਵਾਰ ਵਾਲਿਆਂ ਨੂੰ ਤੰਗ ਕਰਨ ਦੀ ਮੁਆਫੀ ਮੰਗਦੇ ਹੋਏ ਕਿਹਾ ਕਿ ਮੈਂ ਪਰਿਵਾਰ ਵਾਲਿਆਂ ਨੂੰ ਬਹੁਤ ਤੰਗ ਕੀਤਾ ਹੈ, ਉਸ ਲਈ ਮੁਆਫੀ ਮੰਗਦਾ ਹਾਂ। 

 

ਉਨ੍ਹਾਂ ਵੀਡੀਓ ਵਿਚ ਕਿਹਾ ਕਿ ਦੁਸ਼ਮਣ ਇਹ ਨਾ ਸਮਝਣ ਕਿ ਕਿਸੇ ਤੋਂ ਡਰ ਗਿਆ ਹੈ, ਉਸਨੇ ਕਿਹਾ ਕਿ ਕੋਈ ਆਪਸੀ ਗੱਲਬਾਤ ਹੈ ਇਸ ਕਾਰਨ ਅੱਜ ਜ਼ਿੰਦਗੀ ਵਾਲਾ ਮੇਲਾ ਖਤਮ ਕਰਨ ਚੱਲਿਆ ਹੈ।

 

ਪ੍ਰੇਮੀ ਜੋੜੇ ਦੀਆਂ ਲਾਸ਼ਾ ਇਕ ਹੀ ਮੇਜੇ ਉਤੇ ਪਈਆਂ ਸਨ।  ਕੋਲ ਹੀ ਖੁਦਕੁਸ਼ੀ ਕਰਨ ਲਈ ਵਰਤੀ ਕਈ ਬੰਦੂਕ ਵੀ ਮਿਲੀ ਹੈ। ਇਸ ਸਬੰਧੀ ਘਟਨਾ ਡੀਐਸਪੀ ਨੇ ਖੁਦਕੁਸ਼ੀ ਸਬੰਧੀ ਪੁਸ਼ਟੀ ਕੀਤੀ ਹੈ।  ਘਟਨਾ ਦੀ ਸੂਚਨਾ ਮਿਲਦਿਆ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Couple ended lives in Sangrur uploaded video on social media