ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DSP ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ

DSP ਅਤੁਲ ਸੋਨੀ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ

ਪਤਨੀ ’ਤੇ ਗੋਲੀ ਚਲਾਉਣ ਦੇ ਦੋਸ਼ੀ ਪੰਜਾਬ ਦੇ ਡੀਐੱਸਪੀ ਅਤੁਲ ਸੋਨੀ ਨੂੰ ਅਦਾਲਤ ਤੋਂ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

 

 

50 ਸਾਲਾ ਅਤੁਲ ਸੋਨੀ ਇਸ ਵੇਲੇ ਚੰਡੀਗੜ੍ਹ ’ਚ ਪੰਜਾਬ ਆਰਮਡ ਪੁਲਿਸ (PAP) ’ਚ ਤਾਇਨਾਤ ਹੈ। ਦੋਸ਼ ਹੈ ਕਿ ਉਸ ਨੇ ਮੋਹਾਲੀ ਸਥਿਤ ਆਪਣੇ ਘਰ ’ਚ ਬਹਿਸਬਾਜ਼ੀ ਦੌਰਾਨ ਆਪਣੀ ਪਤਨੀ ਉੱਤੇ ਕਾਤਲਾਨਾ ਹਮਲਾ ਕੀਤਾ ਸੀ।

 

 

ਇਸ ਮਾਮਲੇ ਨੇ ਉਦੋਂ ਇੱਕ ਹੋਰ ਹੀ ਮੋੜ ਲੈ ਲਿਆ ਸੀ, ਜਦੋਂ 47 ਸਾਲਾ ਪਤਨੀ ਸੁਨੀਤਾ ਸੋਨੀ ਨੇ ਆਪਣੇ ਇੱਕ ਹਲਫ਼ੀਆ ਬਿਆਨ ਰਾਹੀਂ ਦਾਅਵਾ ਕੀਤਾ ਸੀ ਕਿ ਕੋਈ ਗੋਲੀ ਨਹੀਂ ਚੱਲੀ ਸੀ ਤੇ ਉਸ ਨੇ ਸਿਰਫ਼ ਘਰੇਲੂ ਝਗੜੇ ਦੀ ਸ਼ਿਕਾਇਤ ਕੀਤੀ ਸੀ।

 

 

ਅਤੁਲ ਸੋਨੀ ਉਸ ਵਾਰਦਾਤ ਦੇ ਬਾਅਦ ਤੋਂ ਹੀ ਫ਼ਰਾਰ ਹੈ। ਉਸ ਨੇ ਆਪਣੇ ਇੱਕ ਵਕੀਲ ਰਾਹੀਂ ਅਦਾਲਤ ਤੱਕ ਪਹੁੰਚ ਕਰ ਕੇ ਅਰਜ਼ੀ ਦਿੱਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਨਾ ਤਾਂ ਕੋਈ ਗੋਲੀ ਚੱਲੀ ਹੈ ਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ। ਉਸ ਦੀ ਪਤਨੀ ਦੀ ਵੀ ਪਿਛਲੇ ਤਿੰਨ ਦਿਨਾਂ ਤੋਂ ਕੋਈ ਉੱਘ–ਸੁੱਘ ਨਹੀਂ ਸੀ।

 

 

ਪਰ ਉਹ ਅਦਾਲਤ ਵਿੱਚ ਪੁੱਜ ਗਏ ਸਨ ਤੇ ਉਨ੍ਹਾਂ ਇਹੋ ਕਿਹਾ ਕਿ ਕੋਈ ਗੋਲੀ ਨਹੀਂ ਚੱਲੀ। ਪਰ ਸਰਕਾਰੀ ਵਕੀਲ ਨੇ ਜ਼ਮਾਨਤ–ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਬਿਨਾ ਲਾਇਸੈਂਸ ਦਾ ਇੱਕ ਹਥਿਆਰ ਬਰਾਮਦ ਹੋਇਆ ਹੈ, ਇਸ ਲਈ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਉਸ ਦੀ ਪੁੱਛਗਿੱਛ ਕਰਨੀ ਜ਼ਰੂਰੀ ਹੈ।

 

 

DSP ਅਤੁਲ ਸੋਨੀ ਉੱਤੇ ਕਾਤਲਾਨਾ ਹਮਲੇ ਦਾ ਕੇਸ ਦਰਜ ਹੋਇਆ ਹੈ। ਇਸ ਤੋਂ ਇਲਾਵਾ ਉਸ ਉੱਤੇ ਔਰਤ ’ਤੇ ਜ਼ੁਲਮ ਢਾਹੁਣ ਦੀ ਧਾਰਾ ਵੀ ਲਾਈ ਗਈ ਹੈ। DSP ਨੇ ਇਸ ਦੂਜੇ ਦੋਸ਼ ਦਾ ਵਿਰੋਧ ਕਰਦਿਆਂ ਆਪਣੀ ਅਰਜ਼ੀ ’ਚ ਕਿਹਾ ਹੈ ਕਿ ਉਸ ਦੇ ਵਿਆਹ ਨੂੰ 25 ਵਰ੍ਹੇ ਬੀਤ ਚੁੱਕੇ ਹਨ, ਇਸ ਲਈ ਅਜਿਹਾ ਕੋਈ ਦੋਸ਼ ਨਹੀਂ ਬਣਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court dismisses anticipatory bail plea of DSP Atul Soni