ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਅਕਾਲੀ ਮੰਤਰੀ ਵਲਟੋਹਾ ਵਿਰੁੱਧ ਕਤਲ ਕੇਸ ’ਚ ਅਦਾਲਤੀ ਕਾਰਵਾਈ ਸ਼ੁਰੂ

ਸਾਬਕਾ ਅਕਾਲੀ ਮੰਤਰੀ ਵਲਟੋਹਾ ਵਿਰੁੱਧ ਕਤਲ ਕੇਸ ’ਚ ਅਦਾਲਤੀ ਕਾਰਵਾਈ ਸ਼ੁਰੂ

ਤਰਨ ਤਾਰਨ ਦੀ ਅਦਾਲਤ ਨੇ ਸਾਬਕਾ ਅਕਾਲੀ ਮੰਤਰੀ ਵਿਰਸਾ ਸਿੰਘ ਵਲਟੋਹਾ ਵਿਰੁੱਧ 37 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਬਾਕਾਇਦਾ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀਮਤੀ ਪਰਮਜੀਤ ਕੌਰ ਨੇ ਇਸ ਸਬੰਧੀ ਬੀਤੀ 17 ਜਨਵਰੀ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਦੀ ਅਗਲੇਰੀ ਸੁਣਵਾਈ ਹੁਣ 14 ਫ਼ਰਵਰੀ, 2020 ਨੂੰ ਹੋਵੇਗੀ।

 

 

ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ 36 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ ਆਪਣੇ 7 ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ ਇਸ ਜਾਂਚ ਦੌਰਾਨ ਇਹ ਪਤਾ ਲਾਇਆ ਜਾਣਾ ਸੀ ਕਿ ਆਖ਼ਰ 1983 ’ ਪੱਟੀ ਵਿਖੇ ਹੋਏ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਦੇ ਮਾਮਲੇ ਵਿੱਚ ਦੋ ਵਾਰ ਅਕਾਲੀ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਸਾਢੇ ਤਿੰਨ ਦਹਾਕਿਆਂ ਤੱਕ ਚਲਾਨ ਕਿਉਂ ਪੇਸ਼ ਨਹੀ਼ ਕੀਤਾ ਗਿਆ (ਭਾਵ ਚਾਰਜਸ਼ੀਟ ਕਿਉਂ ਦਾਇਰ ਨਹੀਂ ਹੋਈ) ਪੱਟੀ ਤਦ ਅੰਮ੍ਰਿਤਸਰ ਜ਼ਿਲ੍ਹੇ ਹੁੰਦਾ ਸੀ ਪਰ ਹੁਣ ਇਹ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ ਪੁਲਿਸ ਨੇ ਕਦੇ ਵੀ ਇਸ ਕਤਲਕੇਸ ਨੂੰ ਤਣਪੱਤਣ ਨਹੀਂ ਲਾਇਆ

ਸਾਬਕਾ ਅਕਾਲੀ ਮੰਤਰੀ ਵਲਟੋਹਾ ਵਿਰੁੱਧ ਕਤਲ ਕੇਸ ’ਚ ਅਦਾਲਤੀ ਕਾਰਵਾਈ ਸ਼ੁਰੂ ਹੋਣ ਦਾ ਇਹ ਹੈ ਸਬੂਤ – ਤਰਨ ਤਾਰਨ ਅਦਾਲਤ ਦਾ

 

ਜਾਂਚ ਦੇ ਹੁਕਮ ਵੀ ਸਿਰਫ਼ 14 ਜਨਵਰੀ, 2019 ਨੂੰ ਤਰਨ ਤਾਰਨ ਦੇ ਐੱਸਐੱਸਪੀ ਵੱਲੋਂ ਗਠਤ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੀ ਪੜਤਾਲ ਦੇ ਆਧਾਰ ਉੱਤੇ ਦਿੱਤੇ ਗਏ ਸਨ। ਤਰਨ ਤਾਰਨ ਦੇ ਐੱਸਪੀ ਗੁਰਨਾਮ ਸਿੰਘ ਗਿੱਲ ਇਸ ਮਾਮਲੇ ਦੀ ਜਾਂਚ ਕਰਦੇ ਰਹੇ ਹਨ।

 

 

SIT ਨੇ ਆਪਣੀ ਰਿਪੋਰਟ ਵਿੱਚ ਜਾਂਚ ਅਧਿਕਾਰੀਆਂ (ਐੱਸਐੱਚਓਜ਼) ਸਬਇੰਸਪੈਕਟਰਜ਼ ਮੇਜਰ ਸਿੰਘ, ਰਾਮ ਨਾਥ, ਪੂਰਨ ਸਿੰਘ, ਸੀਤਾ ਰਾਮ, ਗੁਰਵਿੰਦਰ ਸਿੰਘ, ਇੰਸਪੈਕਟਰਜ਼ ਹਰਭਜਨ ਲਾਲ ਤੇ ਹਰਜੀਤ ਸਿੰਘ ਨੂੰ ਡਿਊਟੀ ਤੋਂ ਕੋਤਾਹੀ ਵਰਤਣ ਲਈ ਜ਼ਿੰਮੇਵਾਰ ਠਹਿਰਾਇਆ ਹੋਇਆ ਹੈ

 

 

ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ਼ਆਈਆਰ ਤਾਂ ਭਾਵੇਂ ਕਤਲ ਵਾਲੇ ਦਿਨ ਹੀ ਦਰਜ ਕਰ ਲਈ ਗਈ ਸੀ ਪਰ ਵਲਟੋਹਾ ਵਿਰੁੱਧ ਚਲਾਨ ਪੇਸ਼ ਕਰਨ ਨੂੰ ਪੁਲਿਸ ਨੂੰ 36 ਸਾਲ ਲੱਗ ਗਏ ਸਨ। ਚਲਾਨ ਪੱਟੀ ਅਦਾਲਤ ਵਿੱਚ 1 ਫ਼ਰਵਰੀ, 2019 ਨੂੰ ਕਾਨੂੰਨ ਦੀਆਂ ਵਿਭਿੰਨ ਧਾਰਾਵਾਂ ਅਧੀਨ ਪੇਸ਼ ਕੀਤਾ ਗਿਆ ਸੀ।

 

 

22 ਅਕਤੂਬਰ, 1984 ਨੂੰ ਵਿਰਸਾ ਸਿੰਘ ਵਲਟੋਹਾ ਨੂੰ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਬਣਾਇਆ ਗਿਆ ਸੀ। ਇਸ ਕਤਲ ਕੇਸ ਵਿੱਚ ਤਦ ਪੱਟੀ ਦੇ ਮੋਹਨ ਸਿੰਘ, ਧਾਰੀਵਾਲ ਦੇ ਅਜੀਤ ਸਿੰਘ, ਧਾਰੀਵਾਲ ਦੇ ਹੀ ਹਰਦੇਵ ਸਿੰਘ, ਭੂਰੇ ਕੋਨੇ ਦੇ ਬਲਦੇਵ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਮੁਲਜ਼ਮ ਬਣਾਇਆ ਗਿਆ ਸੀ। ਹਰਦੇਵ ਸਿੰਘ ਦੀ ਗ੍ਰਿਫ਼ਤਾਰੀ 1 ਨਵੰਬਰ, 1984 ਨੂੰ ਅਤੇ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ 15 ਨਵੰਬਰ, 1984 ਨੂੰ ਹੋਈ ਸੀ

 

 

ਵਲਟੋਹਾ ਨੂੰ ਭਾਵੇਂ 1984 ’ ਬਲੂਸਟਾਰ ਆਪਰੇਸ਼ਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜੋਧਪੁਰ ਤੇ ਤਿਹਾੜ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ। ਪੁਲਿਸ ਨੇ 4 ਜਨਵਰੀ, 1985 ਨੂੰ ਇਸ ਕਤਲ ਕੇਸ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਸੀ। ਹਰਦੇਵ ਸਿੰਘ ਤੇ ਬਲਦੇਵ ਦੇ ਕੇਸ ਵਲਟੋਹਾ ਦੇ ਕੇਸ ਤੋਂ ਵੱਖ ਕਰ ਦਿੱਤੇ ਗਏ ਸਨ ਤੇ ਉਹ 6 ਨਵੰਬਰ, 1990 ਨੂੰ ਬਰੀ ਹੋ ਗਏ ਸਨ ਕਿਉਂਕਿ ਗਵਾਹ ਮੁੱਕਰ ਗਏ ਸਨ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੂੰ ਵੀ 6 ਮਾਰਚ, 1991 ਨੂੰ ਜ਼ਮਾਨਤ ਮਿਲ ਗਈ ਸੀ

 

 

[ ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ ]

 

 

ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਇੱਕ ਮਹੀਨੇ ਮਗਰੋਂ ਪੁਲਿਸ ਨੇ ਇੱਕ ਹਰਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਜੋ ਉਸ ਸਮੇਂ ਹੋਰਨਾਂ ਅਪਰਾਧਿਕ ਮਾਮਲਿਆਂ ਨਾਭਾ ਜੇਲ੍ਹ ਬੰਦ ਸੀ

 

 

ਪੁੱਛਗਿੱਛ ਦੌਰਾਨ ਹਰਦੇਵ ਸਿੰਘ ਨੇ ਮੰਨਿਆ ਸੀ ਕਿ ਉਹ ਬਲਦੇਵ ਸਿੰਘ ਅਤੇ ਵਲਟੋਹਾ ਨਾਲ ਡਾ. ਤੇ੍ਰਹਨ ਦੇ ਕਤਲ ਪਿੱਛੇ ਸੀ ਆਪਣੇ ਕਬੂਲ ਨਾਮੇ ਦੇ ਆਧਾਰ ਤੇ ਵਲਟੋਹਾ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

 

 

ਜਾਣਕਾਰੀ ਮੁਤਾਬਕ ਵਲਟੋਹਾ ਖਿਲਾਫ ਮਾਮਲੇ ਕਦੇ ਵੀ ਚਾਲਾਨ ਪੇਸ਼ ਨਹੀਂ ਕੀਤਾ ਗਿਆ ਸੀ ਤੇ ਮਾਮਲੇ ਦੀਆਂ ਫ਼ਾਈਲਾਂ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈਆਂ ਸਨ ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ

 

 

ਐਫ਼ਆਈਆਰ ਦੀ ਕਾਪੀ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ ਐਫ਼ਆਈਆਰ ਨੰਬਰ 346 ਮੁਤਾਬਕ ਭਾਰਤੀ ਦੰਡ ਸੰਘਤਾ ਦੀ ਧਾਰਾ 302, 307, 452 ਅਤੇ 34 ਤਹਿਤ ਵਲਟੋਹਾ ਨੂੰ ਇੱਕ ਭਗੌੜਾ ਅਪਰਾਧੀ ਦੱਸਿਆ ਗਿਆ ਸੀ

 

 

ਅਦਾਲਤ ਵਲੋਂ ਪ੍ਰਾਪਤ ਕੀਤੇ ਗਏ ਫ਼ਾਈਲ ਰਿਕਾਰਡ ਮੁਤਾਬਕ ਕੇਸ ਵਿਚ ਵਲਟੋਹਾ ਨੂੰ ਫਰਵਰੀ 1991 ਵਿਚ ਜਿ਼ਲ੍ਹਾ ਸੈਸ਼ਨ ਜੱਜ ਜੇ ਐਸ ਸਿੱਧੂ ਤੋਂ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਜਦਕਿ ਪਹਿਲਾਂ ਕਦੇ ਵੀ ਕੋਈ ਪੂਰਾ ਚਾਲਾਨ ਪੇਸ਼ ਨਹੀਂ ਸੀ ਕੀਤਾ ਗਿਆ 'ਹਿੰਦੁਸਤਾਨ ਟਾਈਮਜ਼' ਨੇ ਬੀਤੇ ਦਿਨੀਂ ਇਹ ਮਾਮਲਾ ਚੁੱਕਿਆ ਸੀ

 

 

ਦੂਜੇ ਪਾਸੇ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਲਾਈਸੈਂਸ ਅਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਦੇ ਦਿੱਤੀ ਸੀ

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

 

ਅਸਲ ਵਿਚ, ਨਵੰਬਰ 1990 ਵਿਚ ਕੇਸ (ਜਿਸ ਵਿਚ ਆਪਣਾ ਮੁਕੱਦਮਾ ਵੱਖਰਾ ਕਰ ਲਿਆ ਸੀ) ਵਿਚ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਬਰੀ ਕਰ ਕੇ ਅਦਾਲਤ ਨੇ ਆਪਣੇ ਆਦੇਸ਼ਾਂ ਵਿਚ ਕਿਹਾ ਸੀ, ਇਸਤਗਾਸਾ ਪੱਖ ਮੁਤਾਬਕ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਗਲੂਕੋਸ ਦੇ ਰਹੇ ਸਨ ਪਰ ਉਸਨੂੰ ਗਵਾਹੀ ਦੇਣ ਲਈ ਗਵਾਹ ਵਜੋਂ ਪੇਸ਼ ਕਰਨ ਦੀ ਗੱਲ ਨਹੀ ਕਹੀ ਗਈ ਸੀ ਕਿਉਂਕਿ ਜਦੋਂ ਡਾ. ਤੇ੍ਰਹਨ ਸੁਖਜਿੰਦਰ ਕੌਰ ਨੂੰ ਅਟੈਂਡ ਕਰ ਰਹੇ ਸਨ ਤਾਂ ਉਨ੍ਹਾਂ ਦੀ ਵੀ ਗਵਾਹੀ ਇਸ ਘਟਨਾ ਲਈ ਹੋਣੀ ਚਾਹੀਦੀ ਸੀ

 

 

ਵਕੀਲ ਸ੍ਰੀ ਬੈਂਸ ਨੇ ਪਹਿਲਾਂ ਮੰਗ ਕੀਤੀ ਸੀ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਦੋ ਵਾਰ ਸੂਬਾਈ ਵਿਧਾਨਸਭਾ ਵਲਟੋਹਾ ਦੀ ਚੋਣ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਚਾਏ ਰੱਖਣ ਲਈ ਜ਼ੀਰੋ ਅਤੇ ਖਾਲੀ ਹੋਣੀ ਚਾਹੀਦੀ ਹੈ ਵਕੀਲ ਬੈਂਸ ਨੇ ਇਹ ਵੀ ਮੰਗ ਕੀਤੀ ਸੀ ਕਿ ਵਲਟੋਹਾ ਖਿਲਾਫ ਦੋਸ਼ਪੱਤਰ ਪੇਸ਼ ਨਾ ਕਰਨ ਲਈ ਹੋਈ ਗੜਬੜੀ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court Proceedings in a Murder Case against Former Akali Minister Valtoha start