ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਪ੍ਰਧਾਨ ਸਮੇਤ 11 ਹੋਰ ਨੂੰ ਬਠਿੰਡਾ ਦੀ ਅਦਾਲਤ ਨੇ ਕੀਤਾ ਤਲਬ

ਕਾਂਗਰਸ ਪ੍ਰਧਾਨ ਸਮੇਤ 11 ਹੋਰ ਨੂੰ ਅਦਾਲਤ ਨੇ ਕੀਤਾ ਤਲਬ

ਪੰਜਾਬ ਦੀ ਇਕ ਅਦਾਲਤ ਨੇ ਕਾਂਗਰਸ ਦੀ ਬਠਿੰਡਾ ਇਕਾਈ ਵੱਲੋਂ ਇੱਥੇ ਨਿੱਜੀ ਕਲੱਬ ਵਿਚ ਮਾਲਵਾ ਕਾਂਗਰਸ ਭਵਨ ਖੋਲ੍ਹੇ ਜਾਣ ਖਿਲਾਫ ਸਥਾਈ ਰੋਕ ਲਗਾਉਣ ਦੀ ਮੰਗ ਵਾਲੇ ਇਕ ਮੁਕਦਮੇ ਵਿਚ ਪਾਰਟੀ ਦੇ ਪ੍ਰਧਾਨ ਅਤੇ 11 ਹੋਰ ਨੂੰ ਤਲਬ ਕੀਤਾ ਹੈ। ਬਠਿੰਡਾ ਦੇ ਸਿਵਲ ਜੱਜ, ਸੀਨੀਅਰ ਡਿਵੀਜਨ ਗੁਰਪ੍ਰੀਤ ਤਿਵਾਨਾ ਨੇ ਮਾਮਲੇ ਉਤੇ ਅਗਲੀ ਸੁਣਵਾਈ ਲਈ ਛੇ ਸਤੰਬਰ ਦੀ ਤਾਰੀਖ ਤੈਅ ਕੀਤੀ ਹੈ।

 

ਗੁਰੂ ਨਾਨਕ ਹਾਲ ਤੇ ਲਾਇਬਰੇਰੀ ਦੇ ਪ੍ਰਧਾਨ ਜੇ ਐਸ ਧਾਲੀਵਾਲ, ਸਿਵਲ ਲਾਈਨਜ ਕਲੱਬ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਕਲੱਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਸਰਾ ਨੇ ਨਿੱਜੀ ਕਲੱਬ ਦੇ ਕੈਪਸ ਵਿਚ ਕਾਂਗਰਸ ਦਾ ਮਾਲਵਾ ਦਫ਼ਤਰ ਖੋਲ੍ਹੇ ਜਾਣ ਖਿਲਾਫ ਰੋਕ ਲਗਾਉਣ ਦੀ ਅਪੀਲ ਕੀਤੀ ਹੈ।

 

ਉਨ੍ਹਾਂ ਦੇ ਵਕੀਲ ਰਾਓ ਪੀ ਐਸ ਗਿਰਵਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੋਸ ਲਗਾਇਆ ਕਿ ਰਾਜਨ ਗਰਗ, ਸੁਨੀਲ ਸਿੰਗਲਾ, ਜੇ ਐਸ ਬਾਜਵਾ ਅਤੇ ਹੋਰ ਨੇ ਕਲੱਬ ਦੇ ਸੰਵਿਧਾਨ ਦੀ ਉਲੰਘਣਾ ਕੀਤੀ ਅਤੇ ਸੰਪਤੀ ਹਥਿਆਉਣ ਲਈ ਖੁਦ ਨੂੰ ਇਸਦਾ ਅਹੁਦੇਦਾਰ ਨਿਯੁਕਤ ਕੀਤਾ। ਉਨ੍ਹਾਂ ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਪਾਰਟੀ ਬਣਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: court summoned 11 including the Congress president