ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: ਪੰਜਾਬ ਦੇ 10 ਜ਼ਿਲ੍ਹਿਆਂ ’ਚ 4336 ਵਲੰਟੀਅਰ ਦੇ ਰਹੇ ਆਪਣਾ ਯੋਗਦਾਨ

ਪੰਜਾਬ ਪੁਲਿਸ ਨੇ ਆਪਣੀ ਕਾਰਜ ਪ੍ਰਣਾਲੀ ਨੂੰ ਅੱਗੇ ਵਧਾਉਂਦਿਆਂ ਅਤੇ ਕੋਵਿਡ-19 ਸਬੰਧੀ ਰਾਹਤ ਕਾਰਜਾਂ ਦੀ ਪ੍ਰਭਾਵੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਸ਼ਾਮਲ ਕੀਤਾ ਹੈ ਇਹ ਵਲੰਟੀਅਰ ਜਮੀਨੀ ਪੱਧਰ ਤੇ ਕੰਮ ਕਰ ਰਹੀ 40,000 ਤੋਂ ਵੱਧ ਪੁਲਿਸ ਫੋਰਸ ਦੀ ਸਹਾਇਤਾ ਕਰਨਗੇ


ਹੁਣ ਤੱਕ 10 ਜ਼ਿਲਿਆਂ ਵਿੱਚ ਇੱਕ ਪਾਇਲਟ ਅਧਾਰ ਤੇ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਪਹਿਲਾਂ ਹੀ 4336 ਵਲੰਟੀਅਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤਾਂ ਜੋ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਹੋਰ ਰਾਹਤ ਕਾਰਜਾਂ ਨੂੰ ਜ਼ਮੀਨੀ ਪੱਧਰ ਤੇ ਲਾਗ ਕਰਵਾਉਣ ਵਿਚ ਇਹ ਵਲੰਟੀਅਰ ਪੰਜਾਬ ਪੁਲਿਸ ਦੀ ਸਹਾਇਤਾ ਕਰ ਸਕਣ

 

ਹੁਣ ਤੱਕ ਕਵਰ ਕੀਤੇ ਜ਼ਿਲਿਆਂ ਵਿਚ ਅੰਮ੍ਰਿਤਸਰ ਸਿਟੀ (270), ਅੰਮ੍ਰਿਤਸਰ ਦਿਹਾਤੀ (83), ਬਠਿੰਡਾ (370), ਫਾਜਲਿਕਾ (343), ਫਿਰੋਜ਼ਪੁਰ (239), ਜਲੰਧਰ ਸ਼ਹਿਰ (267), ਲੁਧਿਆਣਾ ਸਿਟੀ (1602), ਲੁਧਿਆਣਾ ਦਿਹਾਤੀ (388), ਐਸ..ਐਸ.ਨਗਰ (272) ਅਤੇ ਪਟਿਆਲਾ (502) ਸ਼ਾਮਲ ਹਨ ਹਾਲਾਂਕਿ, ਇਨ੍ਹਾਂ ਵਲੰਟੀਅਰਾਂ ਦੀਆਂ ਸੇਵਾਵਾਂ ਲੋੜ ਪੈਣ ਤੇ ਹੋਰ ਜ਼ਿਲਿਆਂ ਵਿੱਚ ਵੀ ਵਰਤੀਆਂ ਜਾ ਸਕਦੀਆਂ ਹਨ

 



ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਔਖੇ ਸਮੇਂ ਵਿੱਚ ਪੁਲਿਸ ਦੇ ਯਤਨਾਂ ਵਿੱਚ ਸ਼ਾਮਲ ਹੋਣ ਉਨਾਂ ਦੱਸਿਆ ਇਸਦਾ ਬਹੁਤ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ

ਇਹ ਡਾਇਲ 112 ਵਲੰਟੀਅਰ, ਪੁਲਿਸ ਨੂੰ ਰਾਸ਼ਨ ਪੈਕਟ ਤਿਆਰ ਕਰਨਾ ਅਤੇ ਉਨ੍ਹਾਂ ਦੀ ਵੰਡ, ਟ੍ਰੈਫਿਕ ਨਿਯੰਤਰਣ ਅਤੇ ਕਰਫਿਊ ਲਾਗੂ ਕਰਨਾ, ਐਮਰਜੈਂਸੀ ਡਾਕਟਰੀ ਸਹਾਇਤਾ / ਦਵਾਈਆਂ ਮੁਹੱਈਆ ਕਰਵਾਉਣਾ, ਸੈਨੇਟਰੀ ਪੈਡਾਂ ਦੀ ਵੰਡ, ਅਤੇ ਡਿਊਟੀ ਤੇ ਤਾਇਨਾਤ ਪੁਲਿਸ ਕਰਮੀਆਂ ਲਈ ਖਾਣੇ ਦੇ ਪੈਕੇਟ ਵੰਡਣ ਸਮੇਤ ਕਈ ਕੰਮਾਂ ਵਿੱਚ ਸਹਾਇਤਾ ਕਰ ਰਹੇ ਹਨ

ਪੰਜਾਬ ਪੁਲਿਸ ਨੇ ਵਲੰਟੀਅਰਾਂ ਨੂੰ ਭਰਤੀ ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਡਾਇਲ 112 ਐਮਰਜੈਂਸੀ ਰਿਸਪਾਂਸ ਸਰਵਿਸ (ਈਆਰਐਸ) ਤੇ ਪ੍ਰਾਪਤ ਹੋ ਰਹੀਆਂ ਕਾਲਾਂ ਦੀ ਗਿਣਤੀ, ਜੋ ਕਿ ਕਰਫਿਊ ਹੈਲਪਲਾਈਨ ਵਿੱਚ ਤਬਦੀਲ ਕਰ ਦਿੱਤੀ ਗਈ ਸੀ, ਹਾਲ ਹੀ ਦੇ ਦਿਨਾਂ ਵਿੱਚ 24,000 (ਪ੍ਰਤੀ ਦਿਨ) ਦੇ ਨੇੜੇ ਜਾ ਪਹੁੰਚੀ ਸੀ ਅਤੇ ਇਹ ਇੱਕ ਅਸਾਧਾਰਨ ਵਾਧਾ ਸੀ ਡੀਜੀਪੀ ਨੇ ਕਿਹਾ ਕਿ ਇਸ ਅਸਾਧਾਰਨ ਮੰਗ ਨੂੰ ਪੂਰਾ ਕਰਨ ਲਈ ਹੈਲਪਲਾਈਨ ਰਿਸਪਾਂਸ ਸਮਰੱਥਾ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਗਈ ਹੈ

ਪ੍ਰਾਪਤ ਹੋਈਆਂ ਕਾਲਾਂ ਤੁਰੰਤ ਹੱਲ ਕਰਨ ਲਈ 112 ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਭੇਜੀਆਂ ਜਾਂਦੀਆਂ ਹਨ ਫੀਲਡ ਵਿਚ ਮੌਜੂਦ ਪੁਲਿਸ ਫੋਰਸ ਦਾ ਕੰਮ ਸਾਰੀਆਂ ਜਨਤਕ ਜ਼ਰੂਰਤਾਂ ਦਾ ਹੱਲ ਕਰਨਾ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਾ ਹੈ ਗੁਪਤਾ ਨੇ ਅੱਗੇ ਕਿਹਾ ਕਿ ਗਰਾਊਂਡ ਫੋਰਸ ਤੇ ਵੱਧ ਰਹੇ ਦਬਾਅ ਦੇ ਮੱਦੇਨਜ਼ਰ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਗਿਆ

ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਘਾਟ ਸਬੰਧੀ ਸਮੱਸਿਆਵਾਂ ਜ਼ਿਲ੍ਹਾ ਪੁਲਿਸ ਇਕਾਈਆਂ ਵਲੋਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਿਚ ਡਾਇਲ 112 ਵਾਲੰਟੀਅਰਾਂ ਵਲੋਂ ਸਾਂਝ- ਕਮਿਊਨਿਟੀ ਪੁਲਿਸਿੰਗ ਪਹਿਲਕਦਮੀ ਰਾਹੀਂ ਪੁਲਿਸ ਦੀ ਸਹਾਇਤਾ ਕੀਤੀ ਜਾਂਦੀ ਹੈ ਡੀਜੀਪੀ ਨੇ ਕਿਹਾ ਗੁਰਪੀਤ ਦਿਓ, ਏਡੀਜੀਪੀ (ਕਮਿਊਨਿਟੀ ਅਫੇਅਰਜ਼) ਅਤੇ ਕੰਵਰਦੀਪ ਕੌਰ, ਏਆਈਜੀ (ਇੰਟੈਲੀਜੈਂਸ) ਪੂਰਾ ਸੰਚਾਲਨ ਸੰਭਾਲ ਰਹੇ ਹਨ

ਅੱਜ ਤੱਕ ਪੰਜਾਬ ਪੁਲਿਸ ਵੱਲੋਂ ਗੈਰ ਸਰਕਾਰੀ ਸੰਗਠਨਾਂ, ਗੁਰਦੁਆਰਿਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕੁੱਲ 40089562 ਯੂਨਿਟ ਮੀਲ ਸੁੱਕਾ ਰਾਸ਼ਨ ਅਤੇ ਪੱਕੇ ਹੋਏ ਖਾਣੇ ਦੇ 5350698 ਪੈਕਟ ਮੁਹੱਈਆ ਕਰਵਾਏ ਗਏ ਹਨ

ਡੀਜੀਪੀ ਨੇ ਕਿਹਾ ਕਿ ਵਲੰਟੀਅਰਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਹਿਯੋਗ ਨਾਲ ਪਿੰਡ ਵਾਸੀ ਵੀ ਕਈ ਇਲਾਕਿਆਂ ਵਿਚ ਸਵੈਇੱਛਤ ਤਾਲਾਬੰਦੀ ਨੂੰ ਯਕੀਨੀ ਬਣਾ ਰਹੇ ਹਨ ਉਨ੍ਹਾਂ ਕਿਹਾ ਕਿ 13241 ਪਿੰਡਾਂ ਵਿਚੋਂ 11638 ਪੂਰੀ ਤਰ੍ਹਾਂ ਸੀਲ ਕਰ ਦਿੱਤੇ ਗਏ ਹਨ, ਜੋ ਕਿ ਪੰਜਾਬ ਦੇ 88 ਪ੍ਰਤੀਸ਼ਤ ਪਿੰਡਾਂ ਦੇ ਬਰਾਬਰ ਹਨ

ਡੀਜੀਪੀ ਨੇ ਦੱਸਿਆ ਕਿ ਜਿੱਥੋਂ ਤੱਕ ਕਰਫਿਊ ਲਾਗੂ ਕਰਨ ਦੀ ਗੱਲ ਹੈ ਵੀਰਵਾਰ ਨੂੰ 381 ਐਫਆਈਆਰ ਦਰਜ ਕੀਤੀਆਂ ਗਈਆਂ, 568 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, 186 ਵਾਹਨ ਜ਼ਬਤ ਕੀਤੇ ਅਤੇ 1499 ਵਿਅਕਤੀਆਂ ਨੂੰ ਓਪਨ ਜੇਲ੍ਹਾਂ ਵਿਚ ਭੇਜਿਆ ਗਿਆ ਇਨ੍ਹਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਫੈਲਾਉਣ ਵਿਚ ਲੱਗੇ ਵਿਅਕਤੀਆਂ ਖਿਲਾਫ ਚਾਰ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19: 4336 volunteers giving his contribution in 10 districts of Punjab