ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਕੋਵਿਡ-19 ਕਾਰਨ ਤੀਜੀ ਮੌਤ, CM ਸਿਟੀ ’ਚ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਦਰਜ

ਲੰਘੇ ਸੋਮਵਾਰ (30 ਮਾਰਚ) ਦੀ ਸ਼ਾਮ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 42 ਸਾਲਾ ਔਰਤ ਦੀ ਮੌਤ ਨਾਲ ਕੋਰੋਨਵਾਇਰਸ ਕਾਰਨ ਪੰਜਾਬ ਚ ਤੀਜੀ ਮੌਤ ਦਰਜ ਕੀਤੀ ਗਈ।

 

ਪਟਿਆਲਾ ਦੇ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਇਕ ਔਰਤ ਨੂੰ ਗੰਭੀਰ ਹਾਲਤ ਅਤੇ ਮਾੜੀ ਹਾਲਤ ਚ ਮੈਡੀਕਲ ਕਾਲਜ ਲਿਆਂਦਾ ਗਿਆ ਸੀ। ਉਸ ਨੂੰ ਤੁਰੰਤ ਇੰਟੈਂਸਿਵ ਕੇਅਰ ਯੂਨਿਟ ਚ ਦਾਖਲ ਕੀਤਾ ਗਿਆ ਸੀ।

 

ਡਾ ਮਲਹੋਤਰਾ ਨੇ ਕਿਹਾ, “ਡਾਕਟਰਾਂ ਦੀ ਟੀਮ ਨੇ ਤੁਰੰਤ ਉਸ ਦੇ ਨਮੂਨੇ ਲਏ ਅਤੇ ਕੋਰੋਨਵਾਇਰਸ ਲਈ ਇਨ੍ਹਾਂ ਦਾ ਟੈਸਟ ਕਰ ਲਿਆ। ਐਤਵਾਰ ਨੂੰ ਟੈਸਟ ਦੀਆਂ ਰਿਪੋਰਟਾਂ ਪਾਜ਼ਿਟਿਵ ਸਾਬਤ ਹੋਈਆਂ।’

 

ਉਨ੍ਹਾਂ ਅੱਗੇ ਕਿਹਾ ਕਿ ਉਕਤ ਵਿਧਵਾ ਔਰਤ ਦੇ ਦੋ ਬੱਚੇ ਹਨ, ਦੀ ਸੋਮਵਾਰ ਸ਼ਾਮ ਕਰੀਬ 6 ਵਜੇ ਮੌਤ ਹੋ ਗਈ। ਅਸੀਂ ਲੁਧਿਆਣਾ ਵਿੱਚ ਆਪਣੇ ਸਾਥੀਆਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਕਤ ਮ੍ਰਿਤਕ ਔਰਤ ਦੀ ਲਾਸ਼ ਉਸ ਦੇ ਜੱਦੀ ਸਥਾਨ ਲਈ ਭੇਜ ਦਿੱਤੀ ਹੈ। ਅਸੀਂ ਲੁਧਿਆਣਾ ਦੇ ਸਿਹਤ ਅਧਿਕਾਰੀਆਂ ਨੂੰ ਸੋਮਵਾਰ ਸ਼ਾਮ ਤੱਕ ਮ੍ਰਿਤਕ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਲਈ ਕਿਹਾ ਹੈ ਤਾਂ ਜੋ ਵਾਇਰਸ ਫੈਲਣ ਤੋਂ ਬਚਿਆ ਜਾ ਸਕੇ।”

 

ਇਸ ਦੌਰਾਨ ਲੁਧਿਆਣਾ ਵਿਖੇ ਮ੍ਰਿਤਕ ਔਰਤ ਦੇ ਸਬੰਧ ਰਿਸ਼ਤੇਦਾਰਾਂ ਦਾ ਪਤਾ ਲਗਾਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ।

 

ਮੁੱਖ ਮੰਤਰੀ ਸਿਟੀ ਚ ਪਹਿਲਾ ਕੋਵਿਡ ਕੇਸ ਦਰਜ

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਨਗਰ ਵਿੱਚ ਸੋਮਵਾਰ ਨੂੰ ਕੋਰੋਨਾਵਾਇਰਸ ਲਈ 37 ਸਾਲਾ ਵਿਅਕਤੀ ਦੇ ਪਾਜ਼ਿਟਿਵ ਟੈਸਟ ਕੀਤੇ ਜਾਣ ਤੋਂ ਬਾਅਦ ਪਹਿਲਾਂ ਪਾਜ਼ਿਟਿਵ ਕੇਸ ਦਰਜ ਕੀਤਾ ਗਿਆ।

 

ਪਟਿਆਲਾ ਸ਼ਹਿਰ ਦੀ ਢੇਸੀ ਮਹਿਮੰਡਰੀ ਗਲੀ ਦੇ ਉਕਤ ਵਸਨੀਕ ਮਰੀਜ਼ ਦੇ ਵਿਦੇਸ਼ੀ ਯਾਤਰਾ ਦਾ ਪਿਛੋਕੜ ਹੈ ਤੇ ਪਿਛਲੇ ਹਫਤੇ ਦੇ ਸ਼ੁਰੂ ਚ ਉਹ ਦੁਬਈ ਤੋਂ ਵਾਪਸ ਪਰਤਿਆ ਸੀ।

 

ਡਾਕਟਰ ਮਲਹੋਤਰਾ ਨੇ ਕਿਹਾ, “ਮਰੀਜ਼ ਨੂੰ ਨਵੀਂ ਦਿੱਲੀ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਸੀ, ਪਰ ਉਸ ਸਮੇਂ ਉਸਦਾ ਟੈਸਟ ਨਕਾਰਾਤਮਕ ਪਾਇਆ ਗਿਆ ਸੀ। ਕਿਉਂਕਿ ਉਹ ਇਕੱਲਤਾ-ਸੈਂਟਰ ਚ ਲੱਛਣ ਦਿਖਾ ਰਿਹਾ ਸੀ, ਇਸ ਲਈ ਉਸ ਨੂੰ ਐਤਵਾਰ ਨੂੰ ਪਟਿਆਲਾ ਦੇ ਸਿਹਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਨੂੰ ਮੈਡੀਕਲ ਕਾਲਜ ਚ ਦਾਖਲ ਕਰ ਲਿਆ ਗਿਆ ਸੀ।”

 

ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ ਦਾ ਐਤਵਾਰ ਨੂੰ ਦੁਬਾਰਾ ਟੈਸਟ ਕੀਤਾ ਗਿਆ ਅਤੇ ਸੋਮਵਾਰ ਸ਼ਾਮ ਨੂੰ ਉਸ ਦੀਆਂ ਰਿਪੋਰਟਾਂ ਪਾਜ਼ਿਟਿਵ ਪਾਈਆਂ ਗਈਆਂ।

 

ਸਿਵਲ ਸਰਜਨ ਨੇ ਕਿਹਾ, “ਅਸੀਂ ਮਰੀਜ਼ ਦੇ ਸਬੰਧਤ ਰਿਸ਼ਤੇਦਾਰਾਂ ਦਾ ਪਤਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਆਪਣੀਆਂ ਟੀਮਾਂ ਨੂੰ ਉਸ ਦੇ ਇਲਾਕੇ ਚ ਭੇਜ ਦਿੱਤਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੋਈ ਹੋਰ ਵਿਅਕਤੀ ਚ ਇਸ ਤਰ੍ਹਾਂ ਦੇ ਲੱਛਣ ਨਾ ਦਿਖਣ।”

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19 claims 3rd death in Punjab CM city records first case of coronavirus