ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ 60 ਕਰੋੜ ਤੋਂ ਜ਼ਿਆਦਾ ਆਬਾਦੀ ਹੋ ਸਕਦੀ ਹੈ ਕੋਰੋਨਾ ਨਾਲ ਪ੍ਰਭਾਵਤ: ਕੈਪਟਨ

ਸਤੰਬਰ ਤੱਕ ਆਪਣੇ ਸਿਖਰ ਉੱਤੇ ਹੋਵੇਗਾ ਕੋਵਿਡ-19  

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ (10 ਅਪ੍ਰੈਲ) ਨੂੰ ਕੁਝ ਸਿਹਤ ਮਾਹਿਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਵਾਇਰਸ (ਕੋਵਿਡ -19) ਨਾਲ ਸਥਿਤੀ ਹੋਰ ਡਰਾਉਣੀ ਬਣ ਸਕਦੀ ਹੈ। 

 

ਪੰਜਾਬ ਦੇ 87 ਫ਼ੀਸਦੀ ਲੋਕ ਹੋਣਗੇ ਕੋਰੋਨਾ ਨਾਲ ਪ੍ਰਭਾਵਿਤ

ਉਨ੍ਹਾਂ ਨੇ ਇੱਕ ਵੀਡੀਓ ਕਾਨਫਰੰਸ ਵਿੱਚ ਕਿਹਾ ਕਿ ਸਾਡੇ ਕੁਝ ਸੀਨੀਅਰ ਅਤੇ ਚੋਟੀ ਦੇ ਮੈਡੀਕਲ ਅਫ਼ਸਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਕੋਵਿਡ-19 ਸਤੰਬਰ ਦੇ ਅੱਧ ਤੱਕ ਆਪਣੇ ਸਿਖਰ ‘ਤੇ ਪਹੁੰਚ ਜਾਵੇਗਾ ਅਤੇ ਵਾਇਰਸ ਦੇਸ਼ ਦੇ 58 ਪ੍ਰਤੀਸ਼ਤ ਆਬਾਦੀ ਨੂੰ ਪ੍ਰਭਾਵਤ ਕਰੇਗਾ, ਜਦੋਂ ਕਿ ਪੰਜਾਬ ਦੇ 87 ਪ੍ਰਤੀਸ਼ਤ ਲੋਕ ਪ੍ਰਭਾਵਤ ਹੋਣਗੇ।

 

ਮੁੱਖ ਮੰਤਰੀ ਦੇ ਅਨੁਸਾਰ, ਪੀਜੀਆਈ ਚੰਡੀਗੜ੍ਹ ਦੇ ਮਾਹਰਾਂ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਸਤੰਬਰ ਦੇ ਅੱਧ ਵਿੱਚ ਕੋਰੋਨਾ ਵਾਇਰਸ ਆਪਣੇ ਸਿਖਰ ਉੱਤੇ ਹੋਵੇਗਾ ਅਤੇ ਦੇਸ਼ ਦੀ 58 ਪ੍ਰਤੀਸ਼ਤ ਆਬਾਦੀ ਇਸ ਦੀ ਲਪੇਟ ਵਿੱਚ ਹੋਵੇਗੀ। 

 

ਪੰਜਾਬ ਵਿੱਚ ਕੁੱਲ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 151 ਹੋ ਗਈ ਹੈ ਜਦੋਂ ਕਿ ਸ਼ੁੱਕਰਵਾਰ (10 ਅਪ੍ਰੈਲ) ਸਵੇਰੇ ਪੰਜਾਬ ਵਿੱਚ ਕੋਰੋਨਾ ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ। ਇਸ ਬਿਮਾਰੀ ਕਾਰਨ ਹੁਣ ਤੱਕ ਸੂਬੇ ਵਿੱਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਤਬਲੀਗੀ ਜਮਾਤ ਨਾਲ ਜੁੜੇ 27 ਲੋਕ ਕੋਰੋਨਾ ਪੀੜਤ


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਦੌਰਾਨ ਇਕ ਗੱਲ ਚੰਗੀ ਸੀ ਕਿ ਇਸ ਸਮੇਂ ਦੌਰਾਨ ਨਸ਼ਿਆਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤਬਲੀਗੀ ਜਮਾਤ ਨਾਲ ਸਬੰਧਤ 651 ਲੋਕ ਪੰਜਾਬ ਆਏ ਸਨ, ਜਿਨ੍ਹਾਂ ਵਿੱਚੋਂ 636 ਦਾ ਪਤਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 27 ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ।

 

ਕਿਸਾਨਾਂ ਨੂੰ ਲੌਕਡਾਊਨ 'ਚ ਢਿੱਲ


ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ 15 ਅਪ੍ਰੈਲ ਤੋਂ ਕਿਸਾਨਾਂ ਨੂੰ ਫ਼ਸਲਾਂ ਦੀ ਕਟਾਈ ਲਈ ਲੌਕਡਾਊਨ ਵਿੱਚ ਢਿੱਲ ਦਿੱਤੀ ਜਾਵੇਗੀ ਅਤੇ ਸਮਾਜਿਕ ਦੂਰੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਕੈਪਟਨ ਨੇ ਵੀਡੀਓ ਲਿੰਕ ਰਾਹੀਂ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਹਿਲਾਂ ਲਾਕਡਾਊਨ ਕੀਤਾ ਅਤੇ ਬਾਅਦ ਵਿੱਚ ਕਰਫਿਊ ਲਗਾਇਆ। ਫਿਰ ਲੋੜੀਂਦਾ ਸਮਾਨ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸਾਡੇ ਲੋਕ ਹਰ ਇਲਾਕੇ ਵਿੱਚ ਪਹੁੰਚ ਗਏ ਹਨ ਅਤੇ ਜ਼ਰੂਰੀ ਚੀਜ਼ਾਂ ਪ੍ਰਦਾਨ ਕਰ ਰਹੇ ਹਨ।
...........


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID 19 would peak in India by mid September 58 Percent Indian to get infected Punjab CM Amarinder Singh