ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਸਬੰਧ ਵਿੱਚ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਲੋਕਪਾਲ ਪੰਜਾਬ ਦਾ ਦਫਤਰ 31 ਮਾਰਚ ਤੱਕ ਜਨਤਕ ਕੰਮਾਂ ਲਈ ਬੰਦ ਰਹੇਗਾ ਅਤੇ ਇਸ ਦੌਰਾਨ ਸਿਰਫ ਅਤਿ ਜ਼ਰੂਰੀ ਅਤੇ ਤੁਰੰਤ ਸੁਣੇ ਜਾਣ ਵਾਲੇ ਮਾਮਲਿਆਂ ਉੱਤੇ ਹੀ ਵਿਚਾਰ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਪਾਲ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਅਤਿ ਜ਼ਰੂਰੀ ਜਾਂ ਤੁਰੰਤ ਸੁਣੇ ਜਾਣ ਵਾਲਾ ਮਾਮਲਾ ਲੋਕਪਾਲ ਪੰਜਾਬ ਵਿਖੇ ਆਉਂਦਾ ਹੈ ਤਾਂ ਲੋਕਪਾਲ ਪੰਜਾਬ ਦੇ ਅੰਡਰ-ਸੈਕਟਰੀ ਵੱਲੋਂ ਇਹਨਾਂ ਮਾਮਲਿਆਂ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕੀਤਾ ਜਾਵੇਗਾ।
ਇਹ ਹੁਕਮ 31 ਮਾਰਚ ਤੱਕ ਲਾਗੂ ਰਹਿਣਗੇ ਕਿਉਂਕਿ ਲੋਕਪਾਲ ਪੰਜਾਬ ਦੇ ਦਫਤਰ ਵਿਖੇ ਸਮੁੱਚੇ ਪੰਜਾਬ ਵਿੱਚੋਂ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਸਬੰਧੀ ਆਉਂਦੇ ਹਨ ਅਤੇ ਲੋਕਾਂ ਨੂੰ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਪਾਲ ਦੇ ਕਾਰਜ ਨੂੰ ਮੁੜ ਤੋਂ ਪੂਰੀ ਤਰ੍ਹਾਂ ਸ਼ੁਰੂ ਕਰਨ ਬਾਰੇ 1 ਅਪ੍ਰੈਲ, 2020 ਨੂੰ ਮੁਲਾਂਕਣ ਕੀਤਾ ਜਾਵੇਗਾ।