ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਦਲ ਹੀ ਪੰਜਾਬ ਦੇ ਮਸਲਿਆਂ ਤੇ ਬਲੂ-ਸਟਾਰ ਲਈ ਜਿ਼ੰਮੇਵਾਰ: ਕੈਪਟਨ

ਬੁਜ਼ਦਿਲ ਬਾਦਲ ਹੀ ਪੰਜਾਬ ਦੇ ਮਸਲਿਆਂ ਤੇ ਬਲੂ-ਸਟਾਰ ਲਈ ਜਿ਼ੰਮੇਵਾਰ: ਕੈਪਟਨ

ਅੱਜ ਮੰਗਲਵਾਰ ਦਾ ਸਾਰਾ ਦਿਨ ਪੰਜਾਬ ਵਿਧਾਨ ਸਭਾ `ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ `ਤੇ ਚੱਲੀ ਬਹਿਸ ਦੇ ਨਾਂਅ ਰਿਹਾ। ਇਹ ਬਹਿਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 20 ਮਿੰਟਾਂ ਦੇ ਭਾਸ਼ਣ ਨਾਲ ਖ਼ਤਮ ਹੋਈ। ਮੁੱਖ ਮੰਤਰੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ‘ਬੁਜ਼ਦਿਲ ਤੇ ਝੂਠਾ` ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵੱਡੇ ਬਾਦਲ `ਤੇ ਭਰੋਸਾ ਨਹੀਂ ਕਰ ਸਕਦਾ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਗੁੰਝਲਦਾਰ ਕਿਸਮ ਦੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਤੇ ਆਪਰੇਸ਼ਨ ਬਲੂ-ਸਟਾਰ ਲਈ ਵੀ ਵੱਡੇ ਬਾਦਲ ਹੀ ਜਿ਼ੰਮੇਵਾਰ ਹਨ।


ਉਨ੍ਹਾਂ ਦਾਅਵਾ ਕੀਤਾ ਕਿ ਦਹਿਸ਼ਤਗਰਦੀ ਦੇ ਦਿਨਾਂ ਦੌਰਾਨ ਇਹ ਬਾਦਲ ਹੀ ਹੁੰਦੇ ਸਨ, ਜੋ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਨੂੰ ਬੰਦ ਕਰਵਾ ਕੇ ਰੱਖ ਦਿੰਦੇ ਸਨ। ‘ਅੱਜ ਉਹ ਇਸੇ ਕਰ ਕੇ ਸਦਨ `ਚ ਨਹੀਂ ਆਏ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਬੇਅਦਬੀ ਦੇ ਮਾਮਲੇ `ਤੇ ਉਨ੍ਹਾਂ ਦੀ ਖਿਚਾਈ ਹੋਵੇਗੀ। ਜਦੋਂ ਵੀ ਕਦੇ ਪੰਜਾਬ ਦਾ ਬਾਹਰਮੁਖੀ ਇਤਿਹਾਸ ਲਿਖਿਆ ਗਿਆ, ਤਾਂ ਵੱਡੇ ਬਾਦਲ ਦੀ ਉਸ ਵਿੱਚ ਬੁਰਾਈ ਹੀ ਹੋਵੇਗੀ।`


ਮੁੱਖ ਮੰਤਰੀ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਉਨ੍ਹਾਂ ਕਦੇ ਆਪਣੇ ਪਰਿਵਾਰ ਦੇ ਚੰਗੇ ਗੁਣ ਨਹੀਂ ਵਿਖਾਏ। ਉਨ੍ਹਾਂ ਕਿਹਾ ਕਿ ਹੁਣ ‘ਅਕਾਲੀ ਹੁਣ ਬਰਗਾੜੀ ਗੋਲੀਕਾਂਡ ਲਈ ਆਪਣੇ ਅਧੀਨ ਰਹੇ ਕਰਮਚਾਰੀਆਂ `ਤੇ ਦੋਸ਼ ਲਾ ਰਹੇ ਹਨ ਤੇ ਹਰੇਕ ਗੱਲ ਲਈ ਉਨ੍ਹਾਂ ਨੂੰ ਹੀ ਜਿ਼ੰਮੇਵਾਰ ਦੱਸ ਰਹੇ ਹਨ।`


ਵਿਧਾਨ ਸਭਾ `ਚ ਅੱਜ ਇੱਕ ਮਤਾ ਪਾਸ ਕਰ ਕੇ ਬੇਅਦਬੀ ਨਾਲ ਸਬੰਧਤ ਸਾਰੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਇੱਕ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਬਾਰੇ ਮਤਾ ਪਾਸ ਕੀਤਾ ਗਿਆ ਹੈ। ਹੁਣ ਇਹ ਟੀਮ ਹੀ ਬੇਅਦਬੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਕਰੇਗੀ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਦੀ ਘਟਨਾਵਾਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕਰ ਕੇ ਕਾਂਗਰਸ ਨੇ ਆਪਣਾ ਚੋਣ-ਵਾਅਦਾ ਪੂਰਾ ਕਰ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coward badal responsible for Punjab ills and blue star