ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕਤਸਰ: ਮੰਗਣੇ ਤੋਂ ਖਫਾ ਹੋਏ ਪ੍ਰੇਮੀ ਨੇ ਪ੍ਰੇਮਿਕਾ ਦੇ ਕੱਟੇ ਹੱਥੇ

ਇਕ ਪਾਸੜ ਪਿਆਰ ਚ ਪਾਗਲ ਹੋਏ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਮੰਗਣਾ ਹੋ ਜਾਣ ਕਾਰਨ ਇੰਨੇ ਰੋਹ ਚ ਆ ਗਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਦੇ ਦੋਨੇ ਹੱਥ ਕੱਟ ਦਿੱਤੇ। ਲੜਕੀ ਨੂੰ ਗੰਭੀਰ ਹਾਲਤ ਚ ਪੀਜੀਆਈ ਰੈਫ਼ਰ ਕਰ ਦਿੱਆ ਗਿਆ। ਪੁਲਿਸ ਨੇ ਨੌਜਵਾਨ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

 

ਜਾਣਕਾਰੀ ਮੁਤਾਬਕ ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾੲਨਾਗਾ ਦੀ ਮਨਪ੍ਰੀਤ ਕੌਰ (26) ਦੇ ਪਿਤਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਇਸੇ ਪਿੰਡ ਦੇ ਨੌਜਵਾਨ ਜਸਵਿੰਦਰ ਸਿੰਘ ਉਰਫ ਜੋਗਿੰਦਰ ਸਿੰਘ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਲੜਕੀ ਅਤੇ ਉਸਦਾ ਪਰਿਵਾਰ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ। ਜਦੋਂ ਜੋਗਿੰਦਰ ਸਿੰਘ ਨੂੰ ਲੜਕੀ ਦੇ ਮੰਗਣੇ ਦਾ ਪਤਾ ਲਗਿਆ ਤਾਂ ਉਹ ਗੁੱਸੇ ਚ ਆ ਗਿਆ।

 

ਸੋਮਵਾਰ ਦੀ ਦੁਪਿਹਰ ਨੂੰ ਜਦੋਂ ਲੜਕੀ ਦਾ ਪਿਤਾ ਕੰਮ ਤੇ ਚਲਿਆ ਗਿਆ ਤੇ ਮਾਤਾ ਗੁਰਦੁਆਰੇ ਚ ਲੱਗੇ ਕੈਂਪ ਚ ਦਵਾਈ ਲੈਣ ਗਈ ਹੋਈ ਸੀ। ਇਸ ਦੌਰਾਨ ਘਰ ਚ ਇਕੱਲੀ ਹੋਣ ਦਾ ਲਾਭ ਚੁੱਕਦਿਆਂ ਹੋਇਆ ਜੋਗਿੰਦਰ ਹੱਥ ਚ ਤੇਜ਼ਧਾਰ ਹਥਿਆਰ ਲੈ ਕੇ ਕੰਧ ਟੱਪ ਕੇ ਘਰ ਚ ਵੜ ਗਿਆ ਤੇ ਮਨਪ੍ਰੀਤ ਤੇ ਹਮਲਾ ਬੋਲ ਦਿੱਤਾ।

 

ਰੌਲਾ ਰੱਪਾ ਸੁਣ ਕੇ ਲੜਕੀ ਦੀ ਚਾਚੀ ਸੁਖਜੀਤ ਕੌਰ ਉਨ੍ਹਾਂ ਦੇ ਘਰ ਵੱਲ ਭੱਜੀ। ਇਸ ਨੂੰ ਦੇਖ ਕੇ ਜੋਗਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਤੁਰੰਤ ਹੀ ਐਂਮਬੂਲੈਂਸ ਦੀ ਮਦਦ ਨਾਲ ਪੀੜਤ ਲੜਕੀ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਜਿੱਥੋਂ ਉਸਦੀ ਗੰਭੀਰ ਹਾਲਤ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

 

ਥਾਣਾ ਬਰੀਵਾਲਾ ਇੰਚਾਰਜ ਨੇ ਦਸਿਆ ਕਿ ਨੌਜਵਾਨ ਜੋਗਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਨੇ ਖੁੱਦ ਹੀ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:crazy-lovers-cut-off-the-hands-of-the-young-woman in muktsar punjab