ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ’ਚ ਪ੍ਰਾਪਤੀਆਂ ਦਾ ਸਿਹਰਾ ਬੰਨ੍ਹਣ ਲਈ ਮਨਪ੍ਰੀਤ ਤੇ ਹਰਸਿਮਰਤ ਬਾਦਲ ਵਿਚਾਲੇ ਜੰਗ ਜਾਰੀ

ਬਠਿੰਡਾ ’ਚ ਪ੍ਰਾਪਤੀਆਂ ਦਾ ਸਿਹਰਾ ਬੰਨ੍ਹਣ ਲਈ ਮਨਪ੍ਰੀਤ ਤੇ ਹਰਸਿਮਰਤ ਬਾਦਲ ਵਿਚਾਲੇ ਜੰਗ ਜਾਰੀ

ਬਠਿੰਡਾ ਜ਼ਿਲ੍ਹੇ ਤੇ ਸ਼ਹਿਰ ਦੀਆਂ ਪ੍ਰਾਪਤੀਆਂ ਲਈ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੇ ਦਿਓਰ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਆਪੋ–ਆਪਣੇ ਪੱਧਰ ਉੱਤੇ ਸਿਹਰਾ ਬੰਨ੍ਹਣ ਦੀ ਜੰਗ ਹਾਲੇ ਵੀ ਜਾਰੀ ਹੈ। ਤੁਹਾਨੂੰ ਚੇਤੇ ਹੋਵੇਗਾ ਕਿ ਬਠਿੰਡਾ ਦੇ ਇੱਕ ਚੌਕ ’ਚ ਮਿੱਗ–21 ਜੰਗੀ ਹਵਾਈ ਜਹਾਜ਼ ਰਖਵਾਉਣ ਦੇ ਮਾਮਲੇ ’ਚ ਦੋਵੇਂ ਆਗੂਆਂ ਨੇ ਇਹ ਪ੍ਰਾਪਤੀ ਆਪੋ–ਆਪਣੇ ਖਾਤੇ ਪਾਉਣੀ ਚਾਹੀ ਸੀ।

 

 

ਹੁਣ ਜਦੋਂ ਸਵੱਛ ਸਰਵੇਖਸ਼ਣ ਲੀਗ 2020 ਦੀਆਂ ਪਹਿਲੀਆਂ ਦੋ ਤਿਮਾਹੀਆਂ ਲਈ ਬਠਿੰਡਾ ਨਗਰ ਨਿਗਮ ਪੰਜਾਬ ’ਚ ਪਹਿਲੇ ਅਤੇ ਦੇਸ਼ ਵਿੱਚ 19ਵੇਂ ਨੰਬਰ ’ਤੇ ਰਹੀ ਹੈ; ਇਸ ਪ੍ਰਾਪਤੀ ਲਈ ਵੀ ਸਿਹਰਾ ਬੰਨ੍ਹਣ ਦੀ ਜੰਗ ਇਨ੍ਹਾਂ ਦੋਵੇਂ ਆਗੂਆਂ ਵਿਚਾਲੇ ਜਾਰੀ ਰਹੀ।

 

 

ਇਸ ਮੌਕੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਇਸ ਕਾਮਯਾਬੀ ਦਾ ਸਿਹਰਾ ਅਕਾਲੀ ਆਗੂ ਤੇ ਨਗਰ ਦੇ ਮੇਅਰ ਬਲਵੰਤ ਰਾਏ ਨਾਥ ਸਿਰ ਬੰਨ੍ਹਿਆ।

 

 

ਇਸ ਦੇ ਮੁਕਾਬਲੇ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ‘ਸੁੰਦਰ ਬਠਿੰਡਾ ਮੁਹਿੰਮ’ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਸ਼ਹਿਰ ਵਿੱਚ ਹੁਣ ਹਰੇਕ ਘਰੋਂ ਕੂੜਾ ਚੁੱਕਿਆ ਜਾਂਦਾ ਹੈ। ਵਪਾਰਕ ਇਲਾਕਿਆਂ ’ਚੋਂ ਰਾਤਾਂ ਨੂੰ ਕੂੜਾ–ਕਰਕਟ ਇਕੱਠਾ ਕੀਤਾ ਜਾਂਦਾ ਹੈ।

 

 

ਇਸ ਤੋਂ ਇਲਾਵਾ ਸ਼ਹਿਰ ਦੀ ਸਫ਼ਾਈ ਲਈ ਨਗਰ ਨਿਗਮ ਦਾ ਸਟਾਫ਼ ਦਿਨ–ਰਾਤ ਜੁਟਿਆ ਰਹਿੰਦਾ ਹੈ ਤੇ ਇਸ ਕੰਮ ਲਈ ਲੱਗੇ ਟ੍ਰੈਕਟਰ–ਟਰਾਲੀਆਂ ਲਈ GPS ਟ੍ਰੈਕਿੰਗ ਸਿਸਟਮ ਵਰਤਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Credit war between Manpreet and Harsimrat Badal for Bathinda Achievements continue