ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਰੋਜ਼ਪੁਰ ’ਚ ਭਾਰਤ–ਪਾਕਿ ਸਰਹੱਦ ਕੋਲੋਂ ਕਰੋੜਾਂ ਦੀ ਹੈਰੋਈਨ ਬਰਾਮਦ

ਪੰਜਾਬ ਦੇ ਫ਼ਿਰੋਜ਼ਪੁਰ ਦੀ ਭਾਰਤ–ਪਾਕਿਸਤਾਨ ਸਰਹੱਦ ਤੇ ਬੀਐਸਐਫ਼ ਨੂੰ ਵੱਡੀ ਸਫ਼ਲਤਾ ਮਿਲੀ ਹੈ। ਹਿੰਦੁਤਸਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਤੜਕੇ ਘੁੱਪ ਹਨੇਰੇ ਚ ਪਾਕਿਸਤਾਨੀ ਘੁਸਪੈਠੀਆਂ ਨੇ ਭਾਰਤੀ ਖੇਤਰ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬੀਐਸਐਫ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਚੇਤਵਾਨੀ ਜਾਰੀ ਕਰਨ ਮਗਰੋਂ ਫ਼ਾਇਰਿੰਗ ਕਰ ਦਿੱਤੀ।

 

ਬੀਐਸਐਫ਼ ਵਲੋਂ ਫ਼ਾਇਰਿੰਗ ਹੁੰਦੀ ਦੇਖ ਪਾਕਿਸਤਾਨੀ ਘੁਸਪੈਠੀਏ ਘੁੱਪ ਹਨੇਰੇ ਦਾ ਲਾਭ ਚੁੱਕਦਿਆਂ ਹੈਰੋਈਨ ਦੇ ਪੈਕਿਟ ਉੱਥੇ ਹੀ ਛੱਡ ਕੇ ਭੱਜ ਗਏ। ਜਿਸ ਤੋਂ ਬਾਅਦ ਬੀਐਸਐਫ਼ ਦੀ 32 ਬਟਾਲੀਅਨ ਵਲੋਂ ਸਰਚ ਆਪ੍ਰੇਸ਼ਲ ਚਲਾਇਆ ਗਿਆ ਤੇ ਮੌਕੇ ਏ ਵਾਰਦਾਤ ਤੋਂ ਹੈਰੋਇਨ ਦੇ ਚਾਰ ਪੈਕਿਟ ਬਰਾਮਦ ਕਰ ਲਏ ਗਏ ਹਨ।

 

ਬਰਾਮਦ ਕੀਤੇ ਗਏ ਹੈਰੋਈਨ ਦੇ ਇਨ੍ਹਾਂ ਪੈਕਿਟਾਂ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ ਲਗਭਗ 7 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crores of heroin export by the Indo-Pak border in Ferozepur