ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਪੁਲਿਸ ਅਧਿਕਾਰੀਆਂ ਤੋਂ ਫੜੇ ਕਰੋੜਾਂ ਰੁਪਏ

ਪੰਜਾਬ 'ਚ ਪੁਲਿਸ ਅਧਿਕਾਰੀਆਂ ਤੋਂ ਫੜੇ ਕਰੋੜਾਂ ਰੁਪਏ

ਤਸਵੀਰਾਂ: ਭਾਰਤ ਭੂਸ਼ਨ, ਪਟਿਆਲਾ, ਹਿੰਦੁਸਤਾਨ ਟਾਈਮਜ਼

 

ਪੰਜਾਬ ਪੁਲਿਸ ਨੇ ਅੱਜ ਤਲਾਸ਼ੀ ਮੁਹਿੰਮ ਦੌਰਾਨ ਕੁੱਲ 2.38 ਕਰੋੜ ਰੁਪਏ ਜ਼ਬਤ ਕੀਤੇ ਹਨ। ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਕਰੋੜ ਰੁਪਏ ਮਾਨਸਾ ਦੇ ਨਰਿੰਦਰ ਸਿੰਘ ਤੋਂ ਜ਼ਬਤ ਕੀਤੇ ਗਏ ਹਨ; ਜੋ ਏਐੱਸਆਈ ਰਾਜਪੀਤ ਦਾ ਅੰਕਲ ਹੈ। ਇੰਝ ਹੀ ਹੈੱਡ ਕਾਂਸਟੇਬਲ ਅਮਰੀਕ ਸਿੰਘ ਤੋਂ 40 ਲੱਖ ਰੁਪਏ ਫੜੇ ਗਏ ਹਨ, ਜੋ ਰਾਜਪ੍ਰੀਤ ਦਾ ਅੰਕਲ ਹੈ।

 

 

ਪਾਤੜਾਂ ਦੇ ਸੁਰਿੰਦਰ ਸ਼ਰਮਾ ਤੋਂ 40 ਲੱਖ ਰੁਪਏ ਫੜੇ ਗਏ ਹਨ। ਏਐੱਸਆਈ ਜੋਗਿੰਦਰ ਸਿੰਘ ਦੇ ਸਾਥੀ ਸ਼ੌਕਤ ਅਲੀ ਖ਼ਾਨ ਤੋਂ 20 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਹੁਰਾਂ ਦਿੱਤੀ।

 

 

ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਤੋਂ ਹਾਲੇ ਹੋਰ ਵੀ ਨਕਦੀ ਫੜੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ।

 

 

ਹੈੱਡ ਕਾਂਸਟੇਬਲ ਅਮਰੀਕ ਸਿੰਘ ਅੱਜ ਪਟਿਆਲਾ ਦੇ ਡਿਵੀਜ਼ਨ ਨੰਬਰ 2 ਪੁਲਿਸ ਕੁਆਰਟਰਾਂ ’ਤੇ ਮਾਰੇ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ।

 

 

ਮੰਨਿਆ ਜਾ ਰਿਹਾ ਹੈ ਕਿ ਇਹ ਰਕਮ ਉਹੀ ਹੈ, ਜੋ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਜਲੰਧਰ ਦੇ ਪਾਦਰੀ ਐਨਟੋਨੀ ਤੋਂ ਫੜੀ ਸੀ ਪਰ ਬਾਅਦ ਵਿੱਚ ਉਸ ਰਕਮ ਦਾ ਕੁਝ ਹਿੱਸਾ ਗ਼ਾਇਬ ਕਰ ਦਿੱਤਾ ਗਿਆ ਸੀ। ਅੱਜ ਬਰਾਮਦ ਹੋਈ ਰਕਮ ਉਸੇ ਗ਼ਾਇਬ ਹੋਈ ਰਕਮ ਦਾ ਇੱਕ ਹਿੱਸਾ ਹੈ।

 

 

ਪੰਜਾਬ 'ਚ ਪੁਲਿਸ ਅਧਿਕਾਰੀਆਂ ਤੋਂ ਫੜੇ ਕਰੋੜਾਂ ਰੁਪਏ

 

 

 

 

 

 

 

 

 

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crores of Rs seized from Police Officers in Punjab