ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕਿਸਾਨਾਂ, ਮੁਲਾਜ਼ਮਾਂ ਤੇ ਕਈ ਸਕੀਮਾਂ ਲਈ ਕਰੋੜਾਂ ਰੁਪਏ ਕੀਤੇ ਜਾਰੀ

ਪੰਜਾਬ ਸਰਕਾਰ ਦੀਆਂ ਤਾਜ਼ੀਆਂ ਹਦਾਇਤਾਂਤੇ ਵਿੱਤ ਵਿਭਾਗ ਨੇ ਪੰਜਾਬ ਰਾਜ ਬਿਜਲੀ ਨਿਗਮ ਨੂੰ ਬਿਜਲੀ ਸਬਸਿਡੀ, ਸਥਾਨਕ ਸਰਕਾਰਾਂ ਬਾਰੇ ਵਿਭਾਗ ਅਤੇ ਪੰਜਾਬ ਰਾਜ ਗੁਦਾਮ ਨਿਗਮ ਤੋਂ ਇਲਾਵਾ 30 ਸਤੰਬਰ 2019 ਤੱਕ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਸੇਵਾ-ਮੁਕਤੀ ਦੇ ਲਾਭਾਂ ਦੀ ਅਦਾਇਗੀ ਲਈ 1353.03 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ

 

ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੂੰ ਦਿੱਤੀ ਜਾਂਦੀ ਖੇਤੀ ਸਬਸਿਡੀ ਲਈ ਪਾਵਰਕਾਮ ਨੂੰ 400 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਇਸੇ ਤਰਾਂ 30 ਸਤੰਬਰ, 2019 ਤੱਕ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਜੀ.ਪੀ.ਐਫ./ਲੀਵ ਇਨਕੈਸ਼ਮੈਂਟ ਸਮੇਤ ਸੇਵਾ ਮੁਕਤੀ ਦੇ ਲਾਭ ਦੀ ਅਦਾਇਗੀ ਲਈ 181.63 ਕਰੋੜ ਰੁਪਏ ਜਾਰੀ ਕੀਤੇ ਹਨ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਪੰਜਾਬ ਮਿਊਂਸਪਲ ਫੰਡ ਲਈ 153.90 ਕਰੋੜ ਰੁਪਏ ਦਿੱਤੇ ਗਏ ਹਨ

 

ਇਸੇ ਦੌਰਾਨ 18 ਦਸੰਬਰ, 2019 ਤੱਕ ਮੈਡੀਕਲ, ਪੈਟਰੋਲ ਤੇ ਗਰੀਸ, ਪਾਣੀ/ਬਿਜਲੀ, ਵਸਤਾਂ ਦੀ ਸਪਲਾਈ ਅਤੇ ਹੋਰ ਦਫ਼ਤਰੀ ਖਰਚਿਆਂ ਵਾਸਤੇ 121.82 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਇਸੇ ਤਰਾਂ ਪੰਜਾਬ ਰਾਜ ਗੁਦਾਮ ਨਿਗਮ ਨੂੰ 100 ਕਰੋੜ ਰੁਪਏ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਪੰਜਾਬ ਮਿਊਂਸਪਲ ਬੁਨਿਆਦੀ ਢਾਂਚਾ ਵਿਕਾਸ ਫੰਡ ਵਾਸਤੇ 33.32 ਕਰੋੜ ਰੁਪਏ ਦਿੱਤੇ ਗਏ ਹਨ

 

ਕੇਂਦਰੀ ਸਪਾਂਸਰ ਸਕੀਮਾਂ ਤਹਿਤ ਮਨਰੇਗਾ ਲਈ 52.74 ਕਰੋੜ ਰੁਪਏ, ਕੌਮੀ ਸਿਹਤ ਮਿਸ਼ਨ ਲਈ 86.04 ਕਰੋੜ ਰੁਪਏ, ਮਿੱਡ ਡੇ ਮੀਲ ਲਈ 34.46 ਕਰੋੜ ਰੁਪਏ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਲਈ 30.72 ਕਰੋੜ ਰੁਪਏ, ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਲਈ 25.89 ਕਰੋੜ ਰੁਪਏ, ਸਮਗਰਾ ਸ਼ਿਕਸ਼ਾ ਅਭਿਆਨ ਸੈਕੰਡਰੀ ਲਈ (25 ਕਰੋੜ ਰੁਪਏ), ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਲਈ 3.42 ਕਰੋੜ ਰੁਪਏ, ਨਾਨ-ਪਲਾਨ ਸਕੀਮਾਂ ਲਈ 7.69 ਕਰੋੜ ਰੁਪਏ, ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਲਈ 17.23 ਕਰੋੜ ਰੁਪਏ, ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੋਸ਼ਲ ਯੋਜਨਾ ਲਈ 15 ਕਰੋੜ ਰੁਪਏ, ਅਦਾਲਤਾਂ ਲਈ ਬੁਨਿਆਦੀ ਢਾਂਚੇ ਵਾਸਤੇ 2.61 ਕਰੋੜ ਰੁਪਏ, ਏਕੀਕਿ੍ਰਤ ਬਾਲ ਵਿਕਾਸ ਸੇਵਾਵਾਂ ਲਈ 6.52 ਕਰੋੜ ਰੁਪਏ, ਕੌਮੀ ਸਿੱਖਿਆ ਮਿਸ਼ਨ ਲਈ 3.53 ਕਰੋੜ ਰੁਪਏ, ਕੌਮੀ ਨਿਰਬਾਹ ਮਿਸ਼ਨ ਲਈ 8.84 ਕਰੋੜ ਰੁਪਏ, ਕੌਮੀ ਪੇਂਡੂ ਪੀਣ ਯੋਗ ਪਾਣੀ ਮਿਸ਼ਨ ਲਈ 2.11 ਕਰੋੜ ਰੁਪਏ, ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 8 ਕਰੋੜ ਰੁਪਏ ਅਤੇ ਪੁਲਿਸ ਫੋਰਸਾਂ ਦੇ ਅਧੂਨਿਕੀਕਰਨ ਸਮੇਤ ਚਿੱਟੀ ਕ੍ਰਾਂਤੀ ਲਈ 4.51 ਕਰੋੜ ਰੁਪਏ ਜਾਰੀ ਕੀਤੇ ਗਏ

 

ਇਸ ਤੋਂ ਇਲਾਵਾ ਨੰਬਰਦਾਰਾਂ ਦੇ ਮਾਣਭੱਤੇ ਲਈ 7 ਕਰੋੜ ਰੁਪਏ, ਜਲ ਸਪਲਾਈ ਤੇ ਸੈਨੀਟੇਸ਼ਨ ਦੀ ਵਾਤਾਵਰਣ ਕਾਰਜ ਯੋਜਨਾ ਲਈ 5.7 ਕਰੋੜ ਰੁਪਏ, ਨਾਬਾਰਡ ਤਹਿਤ ਵੱਖ-ਵੱਖ ਪ੍ਰੋਜੈਕਟ ਚਲਾਉਣ ਲਈ 3.02 ਕਰੋੜ ਰੁਪਏ, ਪ੍ਰੀ-ਮੈਟਿ੍ਰਕ .ਬੀ.ਸੀ. ਸਕਾਲਰਸ਼ਿਪ ਸਕੀਮ ਤਹਿਤ 6.23 ਕਰੋੜ ਰੁਪਏ, ਖੰਡ ਮਿਲਾਂ ਦੇ ਅਧੂਨਿਕੀਕਰਨ ਤੇ ਅਪਗ੍ਰੇਡ ਲਈ 5 ਕਰੋੜ ਰੁਪਏ, ਬਾਲ ਭਲਾਈ ਕੌਂਸਲ ਲਈ 81 ਲੱਖ ਰੁਪਏ ਅਤੇ ਪੰਜਾਬ ਰਾਜ ਭਵਨ ਲਈ 29 ਲੱਖ ਰੁਪਏ ਜਾਰੀ ਕੀਤੇ ਗਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crores of rupees released for the farmers employees and various schemes of Punjab