ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਤਰਕਾਰ ਨਾਲ ਕੁੱਟਮਾਰ ਦੇ ਦੋਸ਼ੀ ਪੁਲਿਸ ਮੁਲਾਜਮਾਂ ਵਿਰੁੱਧ ਕੇਸ ਦਰਜ ਹੋਵੇ: ਟਿਵਾਣਾ, ਬਾਬਾ ਜਗੇੜਾ, ਮਿੰਟੂ ਯੂ.ਐਸ.ਏ.,ਖਾਲਸਾ

ਪੱਤਰਕਾਰ ਨਾਲ ਕੁੱਟਮਾਰ ਦੇ ਦੋਸ਼ੀ ਪੁਲਿਸ ਮੁਲਾਜਮਾਂ ਵਿਰੁੱਧ ਕੇਸ ਦਰਜ ਹੋਵੇ: ਟਿਵਾਣਾ, ਬਾਬਾ ਜਗੇੜਾ, ਮਿੰਟੂ ਯੂ.ਐਸ.ਏ.,ਖ

ਇਕਬਾਲ ਸਿੰਘ ਟਿਵਾਣਾ / ਸ਼ਮਸ਼ੇਰ ਸਿੰਘ ਜਗੇੜਾ / ਰਾਮਿੰਦਰਜੀਤ ਸਿੰਘ ਮਿੰਟੂ / ਲਖਵੀਰ ਸਿੰਘ ਖਾਲਸਾ

 

 

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਦੇ ਏ. ਐਸ.ਆਈ. ਓਮ ਪ੍ਰਕਾਸ਼ ਅਤੇ ਅਮਰਨਾਥ ਵੱਲੋਂ ਮੁਹਾਲੀ ਦੇ ਥਾਣੇ ਫੇਜ਼-1 ਵਿਖੇ ਲਿਜਾ ਕੇ ਕੁੱਟਮਾਰ ਕਰਨ ਅਤੇ ਲੋਕਰਾਜ ਦੇ ਚੌਥੇ ਥੰਮ੍ਹ ਪ੍ਰੈਸ ‘ਤੇ ਹਮਲਾ ਕਰਾਰ ਦਿੰਦੇ ਹੋਏ ਸ਼ਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਸਿੱਖ ਪੱਤਰਕਾਰ ਦੇ ਕਰਾਰਾਂ ਦੀ ਬੇਅੱਦਬੀ ਕਰਨ ‘ਤੇ ਸਖ਼ਤ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਵੱਖ ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਅੰਤਰਰਾਸ਼ਟਰੀ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਯੂਨਿਟ ਦੇ ਐਗਜੈਕਟਿਵ ਮੈਂਬਰ ਰਾਮਿੰਦਰਜੀਤ ਸਿੰਘ ਮਿੰਟੂ ਅਤੇ ਅੰਮ੍ਰਿਤਸਰ ਦਲ ਦੇ ਕੌਮੀ ਮੈਂਬਰ ਕਾਰਜਕਾਰਣੀ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ‘ਤੇ ਪੱਤਰਕਾਰ ਦੀ ਅੰਨੇਵਾਹ ਕੁੱਟਮਾਰ ਕਰਨ ਅਤੇ ਕਰਾਰਾਂ ਦੀ ਬੇਅਦਬੀ ਲਈ ਦੋਸ਼ੀ ਪੁਲਿਸ ਮੁਲਾਜਮਾਂ ਦੇ ਵਿਰੁੱਧ ਫੌਰੀ ਕਾਰਵਾਈ ਕਰਨ।

 

 

ਉਪਰੋਕਤ ਨੇਤਾਵਾਂ ਨੇ ਵੱਖ ਵੱਖ ਬਿਆਨਾਂ ‘ਚ ਪੱਤਰਕਾਰ ਦੀ ਕੁੱਟਮਾਰ ਕਰਨ ਅਤੇ ਧਾਰਮਿਕ ਕਰਾਰਾਂ ਦੀ ਬੇਅੱਦਬੀ ਲਈ ਦੋਸ਼ੀ ਪੁਲਿਸ ਵਾਲਿਆਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ਼ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਇਸ ਵਿਰੁੱਧ ਅਦਾਲਤ ਤੱਕ ਵੀ ਪਹੁੰਚ ਕੀਤੀ ਜਾਵੇਗੀ।

 

 

ਉਨ੍ਹਾਂ ਕਿਹਾ ਕਿ ਕਾਨੂੰਨ ਦੇ ਤਕਾਜ਼ੇ ਅਨੁਸਾਰ ਇਨਸਾਫ਼ ਹਰ ਇਕ ਨੂੰ ਮਿਲਣਾ ਚਾਹੀਦਾ ਹੈ ਅਤੇ ਨਾਹੀਂ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਧੱਕਾ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ  ਵਿਖੇ ਨਿਹੰਗ/ਪੁਲਿਸ ਦਰਮਿਆਨ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੂੰ ਹੱਲਾਸ਼ੇਰੀ ਦੇਣ ਦਾ ਹੀ ਨਤੀਜਾ ਹੈ ਕਿ ਪੁਲਿਸ ਦੇ ਇਕ ਐਸ.ਐਸ.ਆਈ. ਨੇ ਪਹਿਲਾਂ ਇਕ ਅੰਤਰਰਾਸ਼ਟਰੀ ਖਿਡਾਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

 

 

ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਮੁਤਾਬਕ ਇਨ੍ਹਾਂ ਚਾਰੇ ਰਹਿਨੁਮਾਵਾਂ ਨੇ ਅੱਗੇ ਕਿਹਾ ਕਿ ਪੱਤਰਕਾਰਾਂ ‘ਤੇ ਕੇਸ ਦਰਜ ਕਰਨੇ, ਗਿ੍ਰਫਤਾਰ ਕਰਨਾ ਅਤੇ ਪੱਤਰਕਾਰਾਂ ਦੀ ਸ਼ਰੇਆਮ ਕੁੱਟ/ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਅਤਿ ਨਿੰਦਣਯੋਗ ਹੈ, ਉਥੇ ਲੋਕ ਰਾਜ ਦੇ ਚੌਥੇ ਥੰਮ ਪ੍ਰੈਸ ਦੀ ਅਜ਼ਾਦੀ ‘ਤੇ ਇਕ ਵੱਡਾ ਹਮਲਾ ਵੀ ਹੈ, ਜੋ ਕਿ ਭਵਿੱਖ ‘ਚ ਦੇਸ਼ ਦੇ ਲੋਕਤੰਤਰ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ।

 

 

ਸਰਕਾਰ ਅਤੇ ਅਦਾਲਤਾਂ ਆਪ ਮੁਹਾਰੇ ਹੋਕੇ ਕੰਮ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਨੱਥ ਪਾਕੇ ਰੱਖਣ ਲਈ ਤੁਰੰਤ ਸਖ਼ਤ ਫੈਸਲੇ ਕਰਨ, ਤਾਂਕਿ ਕਿਸੇ ਵੀ ਵਿਭਾਗ ਦਾ ਛੋਟਾ ਜਾਂ ਵੱਡਾ ਅਫ਼ਸਰ ਕਾਨੂੰਨ ਦੀ ਉਲੰਘਣਾ ਕਰਨ ਦੀ ਹਿੰਮਤ ਨਾ ਕਰ ਸਕੇ।

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Culprit Police Officials should be booked says Tiwana Baba Jagera Mintu USA and Khalsa