ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਸਿਲੰਡਰ ਫਟਣ ਨਾਲ ਦੋ ਖੋਖਿਆਂ ਨੂੰ ਲੱਗੀ ਅੱਗ

ਲੁਧਿਆਣਾ ’ਚ ਸਿਲੰਡਰ ਫਟਣ ਨਾਲ ਦੋ ਖੋਖਿਆਂ ਨੂੰ ਲੱਗੀ ਅੱਗ

ਲੁਧਿਆਣਾ ਦੀ ਤਾਜਪੁਰ ਰੋਡ ਉੱਤੇ ਸਥਿਤ ਬਿਹਾਰੀ ਕਾਲੋਨੀ ’ਚ ਦੋ ਅਸਥਾਈ ਖੋਖਿਆਂ ਨੂੰ ਅੱਜ ਵੱਡੇ ਤੜਕੇ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਖੋਖੇ ’ਚ ਰੱਖਿਆ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਇਹ ਅੱਗ ਲੱਗੀ।

 

 

ਇਹ ਅੱਗ ਵੀਰਵਾਰ–ਸ਼ੁੱਕਰਵਾਰ ਦੀ ਰਾਤ ਨੂੰ 4:00 ਵਜੇ ਲੱਗੀ। ਰਾਤ ਹੋਣ ਕਾਰਨ ਉੱਥੇ ਕੋਈ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

 

 

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਪੁੱਜਾ। ਅਮਲੇ ਨੇ ਦੁਕਾਨ ਦੇ ਅੰਦਰ ਰੱਖੇ ਦੋ ਹੋਰ ਗੈਸ ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ। ਜੇ ਕਿਤੇ ਉਹ ਵੀ ਫਟ ਜਾਂਦੇ, ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ।

 

 

ਉਂਝ ਇਸ ਅੱਗ ਨੇ ਦੁਕਾਨਾਂ ਲਾਗਲੀਆਂ ਦੋ ਝੁੱਗੀਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਸੀ ਪਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

 

 

ਅੱਗ ਬੁਝਾਉਣ ਵਾਲੇ ਅਮਲੇ ’ਚ ਸ਼ਾਮਲ ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਛੇਤੀ ਹੀ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cylinder Blast in Ludhiana two kiosks burnt into ashes