ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੂੰ ਤਨਖ਼ਾਹ ਨਾਲ ਨਕਦ ਹੋਵੇਗੀ ਡੀਏ ਦੀ ਅਦਾਇਗੀ

––––ਮਹਿੰਗਾਈ ਭੱਤੇ ਦੇ ਏਰੀਅਰ ਦੇਣ ਦਾ ਫੈਸਲਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ––––

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਆਗੂਆਂ ਨਾਲ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਅਧੀਨ ਗਠਿਤ ਕੀਤੀ ਕਮੇਟੀ ਆਫ਼ ਮਨਿਸਟਰਜ਼ ਵੱਲੋਂ ਇੱਥੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਕਮੇਟੀ ਵੱਲੋਂ ਮੰਗਾਂ ਨੂੰ ਵਿਸਥਾਰ ਵਿੱਚ ਸੁਣਨ ਉਪਰੰਤ ਵੱਖ ਵੱਖ ਸਿਫ਼ਾਰਿਸ਼ਾਂ ਕੀਤੀਆਂ ਗਈਆਂ।

 

ਕਮੇਟੀ ਨੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਮੰਗ 'ਤੇ 7 ਫੀਸਦੀ ਡੀ.ਏ. (01-01-2017 ਤੋਂ ਬਕਾਇਆ 4 ਫੀਸਦੀ ਅਤੇ 01-07-2017 ਤੋਂ ਬਕਾਇਆ 3 ਫੀਸਦੀ) ਫਰਵਰੀ 2019 ਤੋਂ ਤਨਖ਼ਾਹ ਨਾਲ ਨਕਦ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਜਦਕਿ ਮਹਿੰਗਾਈ ਭੱਤੇ ਦੇ ਏਰੀਅਰ ਦੇਣ ਦਾ ਫੈਸਲਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।
ਕਮੇਟੀ ਆਫ਼ ਮਨਿਸਟਰਜ਼ ਵੱਲੋਂ ਮੁਲਾਜ਼ਮਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 01-01-2004 ਤੋਂ ਬਾਅਦ ਭਰਤੀ ਕੀਤੇ ਗਏ ਸਰਕਾਰੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਇੱਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ।

 

ਕਮੇਟੀ ਆਫ਼ ਮਨਿਸਟਰਜ਼ ਨੇ ਇਹ ਸਿਫ਼ਾਰਿਸ਼ ਵੀ ਕੀਤੀ ਕਿ ਨਵੇਂ ਭਰਤੀ ਹੋਏ ਕਰਮਚਾਰੀਆਂ ਵੱਲੋਂ ਪਰਖ ਕਾਲ ਦੌਰਾਨ ਕੀਤੀ ਗਈ ਸੇਵਾ ਪੈਨਸ਼ਨ ਅਤੇ ਸੀਨੀਆਰਤਾ ਵਾਸਤੇ ਕੁਆਲੀਵਾਇੰਗ ਸਰਵਿਸ ਵਜੋਂ ਗਿਣੀ ਜਾਵੇ ਪਰ ਇਸ ਸਮੇਂ ਦੀ ਕੋਈ ਇਨਕਰੀਮੈਂਟ ਮਿਲਣ ਯੋਗ ਨਹੀਂ ਹੋਵੇਗੀ। ਇਸ ਸਬੰਧ ਵਿੱਚ ਵਿੱਤ ਵਿਭਾਗ ਵੱਲੋਂ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

 

ਕਮੇਟੀ ਆਫ਼ ਮਨਿਸਟਰਜ਼ ਵੱਲੋਂ ਪਰਖ ਕਾਲ ਦਾ ਸਮਾਂ ਘਟਾਉਣ ਦੇ ਮਾਮਲੇ 'ਤੇ ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਦੀ ਕਮੇਟੀ ਦੁਆਰਾ ਵਿਚਾਰ ਕਰਕੇ ਸਿਫ਼ਾਰਿਸ਼ ਕਰਨ ਲਈ ਕਿਹਾ ਹੈ। ਇਸ ਕਮੇਟੀ ਵੱਲੋਂ ਸਿਫ਼ਾਰਿਸ਼ ਲਈ ਇਸ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ।

 

ਕਮੇਟੀ ਆਫ਼ ਮਨਿਸਟਰਜ਼ ਨੇ ਯੂਨੀਅਨ ਦੇ ਆਗੂਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਠੇਕਾ-ਅਧਾਰਤ, ਡੇਲੀਵੇਜ਼ਿਜ, ਐਡਹਾਕ ਦੇ ਵੱਖ ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦਾ ਮਾਮਲਾ ਪਹਿਲਾਂ ਹੀ ਕਮੇਟੀ ਆਫ਼ ਮਨਿਸਟਰਜ਼ ਦੇ ਵਿਚਾਰ ਅਧੀਨ ਹੈ ਅਤੇ ਪ੍ਰਾਹੁਣਚਾਰੀ ਵਿਭਾਗ ਵਿੱਚ ਕਰਮਚਾਰੀਆਂ ਦੀ ਭਰਤੀ/ਰੈਗੂਲੇਰਾਈਜੇਸ਼ਨ ਦਾ ਮਾਮਲਾ ਵੀ ਇਸ ਕਮੇਟੀ ਵੱਲੋਂ ਵਿਚਾਰ ਲਿਆ ਜਾਵੇਗਾ।

 

ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਣ ਦੇ ਮਾਮਲੇ 'ਤੇ ਕਮੇਟੀ ਆਫ਼ ਮਨਿਸਟਰਜ਼ ਬਾਅਦ ਵਿੱਚ ਵਿਚਾਰ ਕਰੇਗੀ। ਕਮੇਟੀ ਆਫ਼ ਮਨਿਸਟਰਜ਼ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਵਿੱਤ ਵਿਭਾਗ ਦੇ ਪੱਤਰ ਮਿਤੀ 16-12-2011 ਰਾਹੀਂ ਮ੍ਰਿਤਕ ਸਰਕਾਰੀ ਕਰਮਚਾਰੀਆਂ ਦੇ ਕਾਨੂੰਨੀ ਵਾਰਸਾਂ ਨੂੰ ਐਕਸ-ਗ੍ਰੇਸ਼ੀਆ ਦੇਣ ਦਾ ਉਪਬੰਦ ਕੀਤਾ ਹੋਇਆ ਹੈ।

 

ਕਮੇਟੀ ਆਫ਼ ਮਨਿਸਟਰਜ਼ ਨੇ ਮਿਤੀ 01-01-2004  ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਵੀ ਭਾਰਤ ਸਰਕਾਰ ਦੇ ਪੈਟਰਨ 'ਤੇ ਡੀ.ਸੀ.ਆਰ.ਜੀ. ਦੇ ਲਾਭ ਦਿੱਤੇ ਜਾਣ ਲਈ ਵੀ ਸਿਫ਼ਾਰਿਸ਼ ਕੀਤੀ ਹੈ।

 

ਕਮੇਟੀ ਆਫ਼ ਮਨਿਸਟਰਜ਼ ਨੇ ਅੱਗੇ ਯੂਨੀਅਨ ਆਗੂਆਂ ਨੂੰ ਇਨ੍ਹਾਂ ਮੰਗਾਂ ਤੋਂ ਇਲਾਵਾ ਜਿਹੜੀਆਂ ਮੰਗਾਂ ਵਿੱਚ ਕੋਈ ਵਿੱਤੀ ਮਾਮਲਾ/ਬੋਝ ਨਹੀਂ ਹੈ, ਉਨ੍ਹਾਂ ਬਾਰੇ ਕਮੇਟੀ ਵੱਲੋਂ ਅਗਲੀ ਮੀਟਿੰਗ ਜਲਦ ਹੀ ਕਰਨ ਦਾ ਆਸ਼ਵਾਸਨ ਵੀ ਦਿੱਤਾ ਗਿਆ।

 

ਇਸ ਮੀਟਿੰਗ ਵਿੱਚ ਵਿੱਤ ਮੰਤਰੀ ਮਨਪੀ੍ਰਤ ਬਾਦਲ, ਮੁੱਖ ਸਕੱਤਰ, ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ, ਆਮ ਰਾਜ ਪ੍ਰਬੰਧ, ਜਗਪਾਲ ਸਿੰਘ, ਸਕੱਤਰ, ਪ੍ਰਸੋਨਲ ਏ.ਐਸ. ਮਗਲਾਨੀ ਅਤੇ ਡਿਪਟੀ ਸਕੱਤਰ ਪ੍ਰਸੋਨਲ, ਹਰਬੰਸ ਸਿੰਘ ਵੀ ਹਾਜ਼ਰ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DA to pay salaries to these Punjab employees Arrears of