ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲਾਲਾਬਾਦ ’ਚ ਹਾਰ ਦੀ ਨਮੋਸ਼ੀ ਤੋਂ ਅਕਾਲੀਆਂ ਨੂੰ ਦਾਖਾ ’ਚ ਬਚਾ ਲਿਆ ਇਆਲੀ ਨੇ

ਜਲਾਲਾਬਾਦ ’ਚ ਹਾਰ ਦੀ ਨਮੋਸ਼ੀ ਤੋਂ ਅਕਾਲੀਆਂ ਨੂੰ ਦਾਖਾ ’ਚ ਬਚਾ ਲਿਆ ਇਆਲੀ ਨੇ

ਸ੍ਰੀ ਸੁਖਬੀਰ ਸਿੰਘ ਬਾਦਲ ਦੇ ਆਪਣੇ ਜਲਾਲਾਬਾਦ ਹਲਕੇ ’ਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕਾਂਗਰਸ ਹੱਥੋਂ ਹਾਰ ਗਿਆ ਪਰ ਫਿਰ ਵੀ ਉਨ੍ਹਾਂ ਦੀ ਪਾਰਟੀ ਦਾਖਾ ਹਲਕੇ ’ਚ ਸ਼ਾਨਦਾਰ ਵਾਪਸੀ ਕਰ ਗਈ। ਉਂਝ ਭਾਵੇਂ ਜਲਾਲਾਬਾਦ ਦੀ ਹਾਰ ਨੂੰ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।

 

 

ਜਲਾਲਾਬਾਦ ’ਚ ਕਾਂਗਰਸ ਦੇ ਰਾਮਿੰਦਰ ਸਿੰਘ ਆਵਲਾ ਨੇ ਅਕਾਲੀ ਉਮੀਦਵਾਰ ਰਾਜ ਸਿੰਘ ਡਿੱਬੀਪੁਰ ਨੂੰ 16,633 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ੍ਰੀ ਸੁਖਬੀਰ ਬਾਦਲ ਇਸੇ ਹਲਕੇ ਤੋਂ ਸਾਲ 2009, 2012 ਤੇ 2017 ’ਚ ਜਿੱਤ ਚੁੱਕੇ ਹਨ। ਐਤਕੀਂ ਮਈ ਮਹੀਨੇ ਦੀਆਂ ਲੋਕ ਸਭਾ ਚੋਣਾਂ ਵੇਲੇ ਜਦੋਂ ਉਹ MP ਬਣ ਗਏ, ਤਾਂ ਇਹ ਸੀਟ ਖ਼ਾਲੀ ਹੋ ਗਈ ਸੀ।

 

 

ਦਾਖਾ ’ਚ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਹੈਰਾਨੀਜਨਕ ਢੰਗ ਨਾਲ ਜਿੱਤ ਹਾਸਲ ਕੀਤੀ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵਾਂ ਹੁਲਾਰਾ ਮਿਲਿਆ ਹੈ। ਦਰਅਸਲ, ਸਾਲ 2015 ਦੇ ਬੇਅਦਬੀ ਕਾਂਡਾਂ ਵਿੱਚ ਫਸ ਕੇ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਲਈ ਦਾਖਾ ਹਲਕੇ ਦੀ ਜਿੱਤ ਆਕਸੀਜਨ ਦਾ ਕੰਮ ਕਰ ਗਈ ਹੈ।

 

 

ਸ੍ਰੀ ਇਆਲੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਿਆਸੀ ਸਕੱਤਰ ਸੰਦੀਪ ਸਿੰਘ ਸੰਧੂ ਨੂੰ 14,672 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਇਸ ਜਿੱਤ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ – ‘ਦਾਖਾ ’ਚ ਸਾਡੀ ਵੱਡੀ ਜਿੱਤ ਹੋਈ ਹੈ। ਭਾਵੇਂ ਕੁਝ ਅਜਿਹੀ ਧਾਰਨਾ ਬਣਾ ਦਿੱਤੀ ਗਈ ਸੀ ਕਿ ਸਾਡੀ ਪਾਰਟੀ ਇੱਕ ਸੰਕਟ ’ਚੋਂ ਲੰਘ ਰਹੀ ਹੈ; ਅਸੀਂ ਇਹ ਪੰਥਕ ਸੀਟ ਜਿੱਤੀ ਹੈ।’

 

 

ਜਲਾਲਾਬਾਦ ’ਚ ਹੋਈ ਹਾਰ ਬਾਰੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ – ‘ਉਦੋਂ ਹਾਲਾਤ ਕੁਝ ਦੁਸ਼ਵਾਰ ਹੋ ਜਾਂਦੇ ਹਨ, ਜਦੋਂ ਤੁਸੀਂ ਸਰਕਾਰ ’ਚ ਹੁੰਦੇ ਹੋ। ਆਵਲਾ ਨੇ ਵੋਟਰਾਂ ਨੂੰ ਖ਼ੁਸ਼ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਪਰ ਸਾਡੀ ਪਾਰਟੀ ਨੇ ਆਪਣੇ ਵਸੀਲੇ ਸੰਭਾਲ਼ ਕੇ ਰੱਖਣ ਦਾ ਫ਼ੈਸਲਾ ਕੀਤਾ ਸੀ। ਸਾਡੇ ਦੋ ਉਮੀਦਵਾਰਾਂ ’ਚੋਂ ਇੱਕ ਦੀ ਜਿੱਤ ਹੋਈ ਹੈ; ਇਹ ਕੋਈ ਮਾੜਾ ਸਕੋਰ ਨਹੀਂ ਹੈ।’

 

 

ਫਿਰ ਵੀ ਸ਼੍ਰੋਮਣੀ ਅਕਾਲੀ ਦਲ ਜਲਾਲਾਬਾਦ ਦੀ ਹਾਰ ਨੂੰ ਅੱਖੋਂ ਪ੍ਰੋਖੇ ਨਹੀਂ ਕਰ ਸਕਦਾ। ਸ੍ਰੀ ਸੁਖਬੀਰ ਬਾਦਲ ਜਦੋਂ ਉੱਪ ਮੁੱਖ ਮੰਤਰੀ ਹੁੰਦੇ ਸਨ, ਤਦ ਉਨ੍ਹਾਂ ਆਪਣੇ ਜਲਾਲਾਬਾਦ ਹਲਕੇ ’ਚ ਬਹੁਤ ਜ਼ਿਆਦਾ ਵਿਕਾਸ ਕਾਰਜ ਕੀਤੇ ਸਨ।

 

 

ਲੁਧਿਆਣਾ ਨੂੰ ਕਿਉਂਕਿ ਪੰਥਕ ਸੀਟ ਮੰਨਿਆ ਜਾਂਦਾ ਹੈ, ਇਸ ਲਈ ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦਲ ਦੀ ਜਿੱਤ ਨੂੰ ਵੱਡੀ ਮੰਨਿਆ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dakha s Ayali saves Akalis from humiliation of Jalalabad defeat