ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ `ਚ ਦਲਿਤ ਨੌਜਵਾਨ `ਤੇ ਢਾਹਿਆ ਤਸ਼ੱਦਦ, ਪੀੜਤ ਤੇ ਉਸ ਦਾ ਪਰਿਵਾਰ ਲਾਪਤਾ

ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਉਰਫ਼ ਵਿੱਕੀ ਰਿਵਾਜ

ਪਟਿਆਲਾ ਸ਼ਹਿਰ ਦੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਉਰਫ਼ ਵਿੱਕੀ ਰਿਵਾਜ ਸਮੇਤ ਤਿੰਨ ਜਣਿਆਂ ਵਿਰੁੱਧ ਇੱਕ ਦਲਿਤ ਨੌਜਵਾਨ `ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਾਕੀ ਦੇ ਦੋ ਮੁਲਜ਼ਮਾਂ ਦੀ ਸ਼ਨਾਖ਼ਤ ਅਮਨਦੀਪ ਸਿੰਘ ਉਰਫ਼ ਚਿੰਟੂ ਤੇ ਸੰਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ।


ਪਟਿਆਲਾ ਦੀ ਟੋਭਾ ਬਾਬਾ ਧਿਆਨਾ ਕਾਲੋਨੀ ਦੇ 28 ਸਾਲਾ ਵਸਨੀਕ ਪਵਨ ਕੁਮਾਰ, ਆਪਣੀ ਪਤਨੀ ਤੇ ਪੁੱਤਰ ਸਮੇਤ ਉਸੇ ਦਿਨ ਤੋਂ ਗੁੰਮ ਸੀ, ਜਦ ਤੋਂ ਤਿੰਨੇ ਮੁਲਜ਼ਮਾਂ ਨੇ ਕਥਿਤ ਤੌਰ `ਤੇ ਪਵਨ ਕੁਮਾਰ ਨੂੰ ਬੀਤੀ 2 ਅਗਸਤ ਨੂੰ ਨੰਗਾ ਕਰ ਕੇ ਕੁੱਟਿਆ ਸੀ।


ਮੁਲਜ਼ਮਾਂ ਨੇ ਕਥਿਤ ਤੌਰ `ਤੇ ਉਸ ਦੀ ਵਿਡੀਓ ਵੀ ਬਣਾਈ ਸੀ ਤੇ ਉਸ ਨੂੰ ਸੋਸ਼ਲ ਮੀਡੀਆ `ਤੇ ਵੀ ਚਲਾ ਦਿੱਤਾ ਸੀ।


ਇਸ ਦੌਰਾਨ ਪੁਲਿਸ ਨੇ ਪੀੜਤ ਦੇ ਘਰ ਤੋਂ ਇੱਕ ਖ਼ੁਦਕੁਸ਼ੀ ਨੋਟ ਬਰਾਮਦ ਕੀਤਾ ਹੈ, ਜਿਸ ਵਿੱਚ ਪਵਨ ਕੁਮਾਰ ਨੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਨੂੰ ਖ਼ਤਮ ਕਰਨ ਜਾ ਰਿਹਾ ਹੈ ਕਿਉਂਕਿ ਵਿੱਕੀ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਹੈ।


ਕੋਤਵਾਲੀ ਪੁਲਿਸ ਥਾਣੇ ਦੇ ਐੱਸਐੱਚਓ ਰਾਹੁਲ ਕੌਸ਼ਲ ਨੇ ਕਿਹਾ ਕਿ ਪੀੜਤ ਪਰਿਵਾਰ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਮਿਲ ਸਕੀ ਹੈ।


ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਿ਼ਕਾਇਤ ਬਹੁਤ ਗੰਭੀਰ ਕਿਸਮ ਦੀ ਹੈ ਤੇ ਮੁਲਜ਼ਮਾਂ ਖਿ਼ਲਾਫ਼ ਕੇਸ ਦਾਇਰ ਕਰ ਲਿਆ ਗਿਆ ਹੈ।


ਪੁਲਿਸ ਅਨੁਸਾਰ ਪੀੜਤ ਪਵਨ ਕੁਮਾਰ ਨਾਲ ਇਸ ਕਰ ਕੇ ਕੁੱਟਮਾਰ ਕੀਤੀ ਗਈ ਸੀ ਕਿਉਂਕਿ ਉਸ `ਤੇ ਮੁਲਜ਼ਮ ਦੇ ਦੋਸਤ ਦੀ ਕੱਪੜਿਆਂ ਦੀ ਦੁਕਾਨ ਤੋਂ ਵਸਤਾਂ ਚੋਰੀ ਕਰਨ ਦੇ ਦੋਸ਼ ਲੱਗੇ ਸਨ। ‘ਮੁਲਜ਼ਮਾਂ ਨੇ ਉਸ ਦੇ ਕੱਪੜੇ ਲੁਹਾ ਕੇ ਉਸ ਨੂੰ ਸੋਟੀਆਂ ਨਾਲ ਕੁੱਟਿਆ ਸੀ।`


ਇੱਥੇ ਵਰਨਣਯੋਗ ਹੈ ਕਿ ਕਾਂਗਰਸ ਦੇ ਸੱਤਾ `ਚ ਆਉਣ ਤੋਂ ਬਾਅਦ ਵਿੱਕੀ ਰਿਵਾਜ ਅਕਾਲੀ ਦਲ ਛੱਡ ਗਿਆ ਸੀ ਪਰ ਉਹ ਪਟਿਆਲਾ ਸਬਜ਼ੀ ਤੇ ਫਲ ਮਾਰਕਿਟ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ ਰਿਹਾ ਸੀ। ਦੂਜੇ ਮੁਲਜ਼ਮ ਅਮਨਦੀਪ ਸਿੰਘ ਦੀ ਏਸੀ ਮਾਰਕਿਟ ਨੇੜੇ ਮੋਬਾਇਲਾਂ ਦੀ ਦੁਕਾਨ ਹੈ ਤੇ ਉਹ ਮੁੱਖ ਮੰਤਰੀ ਦੀ ਰਿਹਾਇਸ਼ਗਾਹ ਨੇੜੇ ਆਪਣੇ ਇੱਕ ਸ਼ਾਨਦਾਰ ਘਰ ਦੀ ਉਸਾਰੀ ਵੀ ਕਰਵਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalit youth tortured in Patiala victim and family missing