ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਦਲਜੀਤ ਸਿੰਘ ਚੀਮਾ ਨੇ ਇੰਝ ਉਡਾਇਆ ਕੈਪਟਨ ਸਰਕਾਰ ਦਾ ਮਜ਼ਾਕ

ਜਦੋਂ ਦਲਜੀਤ ਸਿੰਘ ਚੀਮਾ ਨੇ ਇੰਝ ਉਡਾਇਆ ਕੈਪਟਨ ਸਰਕਾਰ ਦਾ ਮਜ਼ਾਕ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਢਾਈ ਸਾਲ (ਅੱਧਾ ਕਾਰਜਕਾਲ) ਮੁਕੰਮਲ ਹੋਣ ਮੌਕੇ ਆਪਣੇ ਹੀ ਢੰਗ ਨਾਲ ਮਜ਼ਾਕ ਉਡਾਉਂਦਿਆਂ ਇੱਕ ਟਵੀਟ ਕੀਤਾ ਹੈ।

 

 

ਡਾ. ਚੀਮਾ ਨੇ ਬੀਤੇ ਹਫ਼ਤੇ ਟਵਿਟਰ ਉੱਤੇ ਵਧਾਈ ਸੰਦੇਸ਼ ਦਿੰਦਿਆਂ ਲਿਖਿਆ ਹੈ ਕਿ ਸਾਰੇ ਪੰਜਾਬੀਆਂ ਨੂੰ ਇਹ ਗੱਲ ਨੋਟ ਕਰ ਲੈਣੀ ਚਾਹੀਦੀ ਹੈ ਕਿ ਕਾਂਗਰਸ ਦੇ ਚੋਣ–ਮੈਨੀਫ਼ੈਸਟੋ ਵਿੱਚ ਕੀਤੇ ਗਏ 161 ਵਾਅਦਿਆਂ ਵਿੱਚੋਂ 140 ਪੂਰੇ ਕਰ ਦਿੱਤੇ ਗਏ ਹਨ।

 

 

‘ਬਾਕੀ ਦੇ 21 ਵਾਅਦੇ ਵੀ ਬਿਲਕੁਲ ਉਸੇ ਤਰ੍ਹਾਂ ਪੂਰੇ ਕਰ ਦਿੱਤੇ ਜਾਣਗੇ, ਜਿਵੇਂ ਕਿ ਇਹ ਵਾਅਦੇ ਪੂਰੇ ਕੀਤੇ ਗਏ ਹਨ। ਸਭ ਨੂੰ ਵਧਾਈਆਂ।’

 

 

ਚੇਤੇ ਰਹੇ ਕਿ ਬੀਤੇ ਹਫ਼ਤੇ ਦਿੱਲੀ ’ਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਇੱਕ ਰਿਪੋਰਟ ਸੌਂਪੀ ਸੀ; ਜਿਸ ਵਿੱਚ ਲਿਖਿਆ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਜਿਹੜੇ 161 ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ 141 ਪੂਰੇ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daljit Singh Cheema makes fun of Captain Govt in this way