ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਸੂਹਾ ਦੇ ਮ੍ਰਿਤਕ ਪਾਦਰੀ ਦੇ ਪਰਿਵਾਰ ਨੇ ਬਦਲਿਆ ਬਿਆਨ

ਪਾਦਰੀ ਕੁਰੀਆਕੋਸ ਕੱਟੂਤਾਰਾ

-- ਕਿਹਾ, ਦੂਜੇ ਪੋਸਟ-ਮਾਰਟਮ ਦੀ ਲੋੜ ਨਹੀਂ

 

ਜਲੰਧਰ ਰੋਮਨ ਕੈਥੋਲਿਕ ਡਾਇਓਸੀਜ਼ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਦੇ ਬਹੁ-ਚਰਚਿਤ ਨਨ-ਬਲਾਤਕਾਰ ਕਾਂਡ ਦੇ ਮੁੱਖ ਗਵਾਹ ਪਾਦਰੀ ਕੁਰੀਆਕੋਸ ਕੱਟੂਤਾਰਾ ਦੀ ਭੇਤ ਭਰੀ ਮੌਤ ਦਾ ਵਿਵਾਦ ਅੱਜ ਉਸ ਵੇਲੇ ਥੋੜ੍ਹਾ ਘੱਟ ਹੁੰਦਾ ਦਿਸਿਆ, ਜਦੋਂ ਮ੍ਰਿਤਕ ਪਾਦਰੀ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹ ਮ੍ਰਿਤਕ ਦੇਹ ਦਾ ਦੂਜੀ ਵਾਰ ਪੋਸਟ-ਮਾਰਟਮ ਨਹੀਂ ਕਰਵਾਉਣਾ ਚਾਹੁਣਗੇ। ਹਾਲੇ ਕੱਲ੍ਹ ਉਨ੍ਹਾਂ ਇਸ ਮਾਮਲੇ `ਚ ਪੰਜਾਬ ਪੁਲਿਸ ਦੀ ਜਾਂਚ `ਤੇ ਅਸੰਤੁਸ਼ਟੀ ਪ੍ਰਗਟਾਈ ਸੀ। ਮੀਡੀਆ ਦੇ ਇੱਕ ਵਰਗ ਨੇ ਮ੍ਰਿਤਕ ਪਾਦਰੀ ਦੇ ਸਕੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਪਾਦਰੀ ਕੁਰੀਆਕੋਸ ਹੁਰਾਂ ਨੂੰ ਫ਼ੋਨ `ਤੇ ਧਮਕੀਆਂ ਮਿਲ ਰਹੀਆਂ ਸਨ। ਮੰਗਲਵਾਰ ਨੂੰ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਮੁਲੱਕਲ ਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਪਾਦਰੀ ਕੁਰੀਆਕੋਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ।


ਮ੍ਰਿਤਕ ਪਾਦਰੀ ਦੇ ਭਤੀਜੇ ਜੌਨ ਥਾਮਸ ਨੇ ਆਖਿਆ ਕਿ ਉਹ ਪੰਜਾਬ `ਚ ਹੋਏ ਪੋਸਟ-ਮਾਰਟਮ ਤੋਂ ਹੀ ਸੰਤੁਸ਼ਟ ਹਨ, ਇਸੇ ਲਈ ਮ੍ਰਿਤਕ ਦੇਹ ਨੂੰ ਕੇਰਲ ਨਹੀਂ ਭੇਜਣਾ ਚਾਹੁੰਦੇ।


ਪਾਦਰੀ ਕੁਰੀਆਕੋਸ ਕੇਰਲ ਦੇ ਅਲੈਪੀ ਦੇ ਮੂਲ ਨਿਵਾਸੀ ਸਨ ਤੇ ਉਨ੍ਹਾਂ ਅਦਾਲਤ `ਚ ਨਨ ਦੇ ਹੱਕ ਵਿੱਚ ਅਤੇ ਬਿਸ਼ਪ ਫ਼ਰੈਂਕੋ ਮੁਲੱਕਲ ਦੇ ਖਿ਼ਲਾਫ਼ ਗਵਾਹੀ ਦਿੱਤੀ ਸੀ। ਬਿਸ਼ਪ ਫ਼ਰੈਂਕੋ ਇਸ ਵੇਲੇ ਜ਼ਮਾਨਤ `ਤੇ ਹਨ।


ਇਸ ਦੌਰਾਨ ਜਲੰਧਰ ਡਾਇਓਸੀਜ਼ ਦੇ ਅਧਿਕਾਰੀਆਂ ਨੇ ਮ੍ਰਿਤਕ ਪਾਦਰੀ ਦੇ ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਗ਼ਲਤ ਦੱਸਦਿਆਂ ਆਖਿਆ ਕਿ ਦਰਅਸਲ ਇਹ ਪਰਿਵਾਰ ਦੂਜੇ ਧੜੇ ਦੇ ਪ੍ਰਭਾਵ ਹੇਠ ਆ ਗਿਆ ਸੀ ਕਿ ਤਾਂ ਜੋ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਹੋਰ ਬਦਨਾਮ ਕੀਤਾ ਜਾ ਸਕੇ ਤੇ ਉਨ੍ਹਾਂ ਦੀ ਜ਼ਮਾਨਤ ਰੱਦ ਹੋ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dasuya deceased priest family change statement