ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ `ਚ ਪਿਤਾ ਦੇ ‘ਨਾਜਾਇਜ਼ ਸਬੰਧ` ਤੋਂ ਤੰਗ ਧੀ ਵੱਲੋਂ ਖ਼ੁਦਕੁਸ਼ੀ

ਤਰਨ ਤਾਰਨ `ਚ ਪਿਤਾ ਦੇ ‘ਨਾਜਾਇਜ਼ ਸਬੰਧ` ਤੋਂ ਤੰਗ ਧੀ ਵੱਲੋਂ ਖ਼ੁਦਕੁਸ਼ੀ

ਅੱਜ ਤਰਨ ਤਾਰਨ `ਚ ਗੋਇੰਦਵਾਲ ਬਾਈਪਾਸ ਸਥਿਤ ਆਪਣੇ ਪੇਕੇ ਘਰ ਆਈ ਹੋਈ 30 ਸਾਲਾ ਵਿਆਹੁਤਾ ਔਰਤ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਰਵਿੰਦਰ ਕੌਰ ਵਾਸੀ ਪਿੰਡ ਮਲੂਵਾਲ ਸੰਤਾਂ ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਇੱਕ ਖ਼ੁਦਕੁਸ਼ੀ ਨੋਟ ਵੀ ਛੱਡ ਗਈ ਹੈ, ਜਿਸ `ਤੇ ਲਿਖਿਆ ਹੈ ਕਿ ਉਹ ਆਪਣੇ ਪਿਤਾ ਦੇ ਇੱਕ ਔਰਤ ਨਾਲ ‘ਨਾਜਾਇਜ਼ ਸਬੰਧਾਂ` ਤੋਂ ਡਾਢੀ ਪਰੇਸ਼ਾਨ ਹੈ, ਇਸ ਲਈ ਉਹ ਹੁਣ ਦੁਨੀਆ ਛੱਡ ਕੇ ਸਦਾ ਲਈ ਜਾ ਰਹੀ ਹੈ।


ਪੁਲਿਸ ਨੇ ਰਵਿੰਦਰ ਕੌਰ ਦੇ ਪਿਤਾ ਹਰਦੇਵ ਸਿੰਘ ਤੇ ਉਨ੍ਹਾਂ ਦੀ ਕਥਿਤ ਮਾਸ਼ੂਕ ਜਸਵਿੰਦਰ ਕੌਰ ਨਿਵਾਸੀ ਨਾਨਕਸਰ - ਤਰਨ ਤਾਰਨ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ।


ਰਵਿੰਦਰ ਕੌਰ ਦੇ ਭਰਾ ਬਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਆਪਣੇ ਸਹੁਰੇ ਘਰ ਬਹੁਤ ਖ਼ੁਸ਼ਹਾਲ ਸੀ। ਉਹ ਬੁੱਧਵਾਰ ਨੂੰ ਪੇਕੇ ਘਰ ਆਈ ਸੀ। ‘ਉਸ ਨੇ ਸਾਡੀ ਮਾਂ ਕੋਲ ਬੈਠੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਜਸਵਿੰਦਰ ਕੌਰ ਦਾ ਖਹਿੜਾ ਛੱਡ ਦੇਵੇ। ਪਰ ਸਾਡੇ ਪਿਓ ਨੇ ਇਸ ਮਾਮਲੇ `ਚ ਉਸ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਉਸ ਤੋਂ ਬਾਅਦ ਮੇਰੀ ਭੈਣ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ਼ ਲਈ।`


ਉਸ ਨੂੰ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸਿ਼ਐਲਿਟੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਵੀਰਵਾਰ ਨੁੰ ਉਸ ਦੀ ਮੌਤ ਹੋ ਗਈ।


ਆਪਣੇ ਖ਼ੁਦਕੁਸ਼ੀ ਨੋਟ `ਚ ਜਸਵਿੰਦਰ ਕੌਰ ਨੇ ਲਿਖਿਆ ਹੈ - ‘ਉਸ ਦੇ ਪਿਤਾ ਦੇ ਜਸਵਿੰਦਰ ਕੌਰ ਨਾਲ ਪਿਛਲੇ ਪੰਜ ਵਰ੍ਹਿਆਂ ਤੋਂ ਨਾਜਾਇਜ਼ ਸਬੰਧ ਹਨ। ਉਸ ਨਾਲ ਜਿੱਥੇ ਮੇਰਾ ਵਿਆਹੁਤਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਮੇਰੀ ਮਾਂ ਦਾ ਜਿਊਣਾ ਵੀ ਨਰਕ ਬਣਿਆ ਹੋਇਆ ਹੈ। ਅਸੀਂ ਕਈ ਵਾਰ ਪਿਤਾ ਨੂੰ ਇਹ ਸਭ ਬੰਦ ਕਰਨ ਦੀ ਬੇਨਤੀ ਕੀਤੀ ਹੈ ਪਰ ਉਹ ਸਾਡੀ ਸੁਣਦੇ ਨਹੀਂ ਹਨ। ਹੁਣ ਮੈਨੂੰ ਆਸ ਹੈ ਕਿ ਪੁਲਿਸ ਜ਼ਰੂਰ ਮੇਰੇ ਪਿਤਾ ਤੇ ਉਸ ਦੀ ਪ੍ਰੇਮਿਕਾ ਵਿਰੁੱਧ ਕੋਈ ਕਾਰਵਾਈ ਕਰੇਗੀ।`


ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੰਜੀਵਨ ਸਿੰਘ ਨੇ ਕਿਹਾ ਕਿ ਦੋਵੇਂ ਮੁਲਜ਼ਮ ਇਸ ਵੇਲੇ ਫ਼ਰਾਰ ਹਨ ਪਰ ਉਨ੍ਹਾਂ ਖਿ਼ਲਾਫ਼ ਕੇਸ ਦਾਇਰ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:daughter commits suicide over father s illicit relations