ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

200 ਕਰੋੜ ਦੀ ਜਾਇਦਾਦ: ਜਿਸ ਸੱਸ ਨੇ ਮਾਰੀ ਨੂੰਹ, ਉਸੇ ਦੀ ਧੀ ਨੇ ਮਾਰ ਦਿੱਤੀ ਮਾਂ

ਸਿਰਫ਼ ਇਹ ਬੱਚੀ ਸ਼ੈਲੀ ਬਚੀ ਹੈ ਚੰਦੇਲ ਖ਼ਾਨਦਾਨ ਦੀ।

-- ਪੰਚਕੂਲਾ ਦੇ ਪਿੰਡ ਖਤੌਲੀ `ਚ ਹੋਏ ਚਾਰ ਕਤਲਾਂ ਦੀ ਗੁੱਥੀ ਸੁਲਝੀ

 

ਬੀਤੇ ਦਿਨੀਂ ਪੰਚਕੂਲਾ ਜਿ਼ਲ੍ਹੇ ਦੇ ਪਿੰਡ ਖਤੌਲੀ `ਚ ਚੰਦੇਲ ਸ਼ਾਹੀ ਖ਼ਾਨਦਾਨ ਦੇ ਚਾਰ ਵੰਸ਼ਜਾਂ ਦੇ ਕਤਲ ਦਾ ਮਾਮਲਾ ਸੁਲਝ ਗਿਆ ਹੈ। ਇਨ੍ਹਾਂ ਚਾਰ ਕਤਲਾਂ ਦੇ ਨਾਲ-ਨਾਲ ਹੁਣ ਸਾਲ 2016 `ਚ ਹੋਏ ਇੱਕ ਹੋਰ ਕਤਲ ਦਾ ਵੀ ਪਤਾ ਲੱਗਾ ਹੈ।


ਕਤਲਾਂ ਦਾ ਇਹ ਸਿਲਸਿਲਾ ਰਾਜਬਾਲਾ (68) ਨੇ ਆਪਣੀ ਨੂੰਹ ਸੁਧਾ ਨੂੰ 2016 `ਚ ਮਾਰ ਕੇ ਸ਼ੁਰੂ ਕੀਤਾ ਸੀ ਤੇ ਬੀਤੇ ਦਿਨੀਂ ਉਸੇ ਰਾਜਬਾਲਾ ਦਾ ਕਤਲ ਉਸ ਦੀ ਆਪਣੀ ਧੀ ਲਵਲੀ (44) ਨੇ ਕਰ ਦਿੱਤਾ ਸੀ। ਉਸੇ ਦਿਨ ਤਿੰਨ ਬੱਚਿਆਂ ਦੇ ਕਤਲ ਵੀ ਕੀਤੇ ਗਏ ਸਨ।


ਲਵਲੀ ਨੇ ਇਹ ਕਤਲ ਕੀਤੇ ਹੋਣ ਦੀ ਗੱਲ ਕਬੂਲ ਕਰ ਲਈ ਹੈ। ਉਸ ਨੇ ਆਪਣੀ ਮਾਂ ਰਾਜਬਾਲਾ ਤੇ ਉਸ ਦੇ ਦੋ ਪੋਤਰਿਆਂ - 16 ਸਾਲਾ ਦਿਵਾਂਸ਼ੂ, 12 ਸਾਲਾ ਆਯੂਸ਼ ਅਤੇ ਇੱਕ ਪੋਤਰੀ 18 ਸਾਲਾ ਐਸ਼ਵਰਿਆ ਨੂੰ ਆਪਣੇ ਪਤੀ ਤੇ ਮਾਮੇ ਦੇ ਮੁੰਡੇ ਨਾਲ ਮਿਲ ਕੇ ਮਾਰ ਸੁੱਟਿਆ ਸੀ।


ਨੂੰਹ ਸੁਧਾ ਦਾ ਕਤਲ 1 ਦਸੰਬਰ, 2016 ਨੂੰ ਗਲ਼ਾ ਘੁੱਟ ਕੇ ਕੀਤਾ ਗਿਆ ਸੀ। ਉਸ ਕਤਲ ਵਿੱਚ ਧੀ ਲਵਲੀ, ਜਵਾਈ ਰਾਮਕੁਮਾਰ, ਭਰਾ ਸੁਰੇਸ਼ ਪਾਲ ਤੇ ਭਤੀਜਾ ਮੋਹਿਤ ਵੀ ਸ਼ਾਮਲ ਸਨ। ਉਸ ਕਤਲ ਦੇ 17 ਦਿਨਾਂ ਬਾਅਦ ਬਰਵਾਲਾ ਪੁਲਿਸ `ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਤਦ ਪੁਲਿਸ ਨੂੰ ਇਹੋ ਆਖਿਆ ਗਿਆ ਸੀ ਕਿ ਸੁਧਾ ਦਾ ਚਰਿੱਤਰ ਠੀਕ ਨਹੀਂ ਸੀ ਤੇ ਉਹ ਸ਼ਾਇਦ ਕੈਥਲ ਰਹਿੰਦੇ ਆਪਣੇ ਜੀਜੇ ਨਾਲ ਨੱਸ ਗਈ ਹੈ। ਇਹ ਸਭ 200 ਕਰੋੜ ਰੁਪਏ ਦੀ ਜਾਇਦਾਦ ਦੇ ਲਾਲਚ ਵਿੱਚ ਕੀਤਾ ਗਿਆ। ਪੁਲਿਸ ਨੇ ਵੀ ਤਦ ਸੁਧਾ ਕਤਲ ਕਾਂਡ ਦੀ ਫ਼ਾਈਲ ਬੰਦ ਕਰ ਕੇ ਇੱਕ ਪਾਸੇ ਰੱਖ ਦਿੱਤੀ ਸੀ।

200 ਕਰੋੜ ਦੀ ਜਾਇਦਾਦ: ਜਿਸ ਸੱਸ ਨੇ ਮਾਰੀ ਨੂੰਹ, ਉਸੇ ਦੀ ਧੀ ਨੇ ਮਾਰ ਦਿੱਤੀ ਮਾਂ


ਸੁਧਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿ਼ਲ੍ਹੇ `ਚ ਪੈਂਦੇ ਪਿੰਡ ਰਣਖੰਡੀ ਬਹਿਲਾ ਦੀ ਜੰਮਪਲ਼ ਸੀ ਤੇ ਉਸ ਦਾ ਵਿਆਹ ਰਾਜਬਾਲਾ ਦੇ ਪੁੱਤਰ ਉਪਿੰਦਰ ਨਾਲ ਹੋਇਆ ਸੀ। ਉਪਿੰਦਰ ਨੇ ਸਾਲ 2008 ਦੌਰਾਨ ਖ਼ੁਦਕੁਸ਼ੀ ਕਰ ਲਈ ਸੀ।


ਰਾਜਬਾਲਾ ਦੇ ਦੇਹਾਂਤ ਤੋਂ ਬਾਅਦ ਸੁਧਾ ਹੀ ਸਾਰੀ ਜਾਇਦਾਦ ਦੀ ਹੱਕਦਾਰ ਸੀ ਪਰ ਰਾਜਬਾਲਾ ਨੂੰ ਇਹ ਸਭ ਪਸੰਦ ਨਹੀਂ ਸੀ। ਇਸੇ ਲਈ ਉਸ ਨੇ ਆਪਣੀ ਧੀ ਲਵਲੀ ਨੂੰ ਪਿੰਡ ਖਤੌਲੀ `ਚ ਰਹਿਣ ਲਈ ਕਿਹਾ ਹੋਇਆ ਸੀ। ਸੁਧਾ ਤੇ ਲਵਲੀ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ।


ਕਤਲ ਤੋਂ ਬਾਅਦ ਸੁਧਾ ਦੀ ਲਾਸ਼ ਨੂੰ ਪਰਾਲ਼ੀ ਦੀ ਅੱਗ ਵਿੱਚ ਭਸਮ ਕਰ ਦਿੱਤਾ ਗਿਆ ਸੀ। ਜਦੋਂ ਰਾਜਬਾਲਾ ਤੇ ਹੋਰ ਕਾਤਲਾਂ ਨੂੰ ਯਕੀਨ ਹੋ ਗਿਆ ਕਿ ਲਾਸ਼ ਟਿਕਾਣੇ ਲੱਗ ਗਈ ਹੈ; ਤਦ ਜਾ ਕੇ ਉਨ੍ਹਾਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ `ਚ ਲਿਖਵਾਈ ਸੀ।


ਇਨ੍ਹਾਂ ਪੰਜ ਕਤਲਾਂ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਿਰਫ਼ ਸ਼ੈਲੀ ਨਾਂਅ ਦੀ ਬੱਚੀ ਬਚੀ ਹੈ। ਸ਼ੈਲੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਅਗ਼ਵਾ ਕੀਤਾ ਗਿਆ ਸੀ। ਅਗ਼ਵਾਕਾਰ ਔਰਤ ਸੀ ਤੇ ਉਸ ਦੀ ਸ਼ਕਲ ਲਵਲੀ ਭੂਆ ਨਾਲ ਮਿਲਦੀ ਸੀ ਪਰ ਪਰਿਵਾਰਕ ਮੈਂਬਰਾਂ ਨੇ ਸ਼ੈਲੀ ਨੂੰ ਬੱਚੀ ਸਮਝ ਕੇ ਉਸ ਦੀਆਂ ਗੱਲਾਂ ਨੂੰ ਅੱਖੋਂ-ਪ੍ਰੋਖੇ ਕਰ ਦਿੱਤਾ ਸੀ।


ਭਾਰਤ `ਚ ਚੰਦੇਲ ਸ਼ਾਹੀ ਖ਼ਾਨਦਾਨ ਦਾ ਇੱਕ ਮਾਣਮੱਤਾ ਇਤਿਹਾਸ ਰਿਹਾ ਹੈ।  8ਵੀਂ ਤੋਂ 12ਵੀਂ ਸਦੀ ਤੱਕ ਜਮਨਾ ਤੇ ਨਰਮਦਾ ਵਿਚਾਲੇ ਬੁੰਦੇਲਖੰਡਾ ਅਤੇ ਉੱਤਰ ਪ੍ਰਦੇਸ਼ ਦੇ ਦੱਖਣ-ਪੱਛਮੀ ਹਿੱਸੇ `ਤੇ ਇਸ ਖ਼ਾਨਦਾਨ ਦਾ ਰਾਜ ਰਿਹਾ ਸੀ। ਉਸ ਵੇਲੇ ਦੀ ਵਾਸਤੂਕਲਾ ਤੇ ਮੂਰਤੀ ਕਲਾ ਦੀ ਅਦਭੁਤ ਮਿਸਾਲ ਖਜੁਰਾਹੋ ਦੇ ਮੰਦਰ ਵਿੱਚ ਵਿਖਾਈ ਦਿੰਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter killed mother for Rs 200 Crore property