ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ੍ਰਿਫ਼ਤਾਰ ਅਕਾਲੀ ਆਗੂ ਦੀ ਧੀ ਨੇ ਮੁੜ-ਵੋਟਾਂ ਵੇਲੇ ਕੀਤੀ ਬੂਥ ਦੀ ਨਿਗਰਾਨੀ

ਗ੍ਰਿਫ਼ਤਾਰ ਅਕਾਲੀ ਆਗੂ ਦੀ ਧੀ ਨੇ ਮੁੜ-ਵੋਟਾਂ ਵੇਲੇ ਕੀਤੀ ਬੂਥ ਦੀ ਨਿਗਰਾਨੀ

ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਗਿੱਦੜਬਾਹਾ ਸਬ-ਡਿਵੀਜ਼ਨ `ਚ ਇੱਕ ਪੋਲਿੰਗ ਬੂਥ `ਤੇ ਕਥਿਤ ਤੌਰ `ਤੇ ਕਬਜ਼ਾ ਕਰਨ ਦੇ ਦੋਸ਼ ਅਧੀਨ ਇੱਕ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਪਿਓਰੀ ਜ਼ੋਨ ਤੋਂ ਪੰਚਾਇਤ ਸੰਮਤੀ ਉਮੀਦਵਾਰ ਸਵਰਨ ਸਿੰਘ ਦੀ ਧੀ ਅਮਨਦੀਪ ਕੌਰ ਅੱਜ ਦੋਬਾਰਾ-ਵੋਟਿੰਗ ਸਮੇਂ ਪੋਲਿੰਗ ਸਟੇਸ਼ਨ `ਤੇ ਨਿਗਰਾਨ ਏਜੰਟ ਦੇ ਤੌਰ `ਤੇ ਮੌਜੂਦ ਰਹੀ।


ਸੂਬਾਈ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਸ ਪਿੰਡ ਦੇ ਤਿੰਨ ਬੂਥਾਂ `ਤੇ ਦੋਬਾਰਾ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਸਨ।


ਬੀਬਾ ਅਮਨਦੀਪ ਕੌਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,‘ਪੁਲਿਸ ਇਸ ਵੇਲੇ ਕਾਂਗਰਸੀ ਆਗੂਆਂ ਦੀ ਸ਼ਹਿ `ਤੇ ਸਾਨੁੰ ਪਰੇਸ਼ਾਨ ਕਰ ਰਹੀ ਹੈ। ਬੁੱਧਵਾਰ ਨੂੰ ਕਈ ਕਾਂਗਰਸੀ ਵਰਕਰਾਂ ਨੇ ਬੂਥਾਂ `ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਮੇਰੇ ਪਿਤਾ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ। ਦੋਸ਼ੀਆਂ ਖਿ਼ਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਪੁਲਿਸ ਨੇ ਸਗੋਂ ਮੇਰੇ ਡੈਡੀ ਖਿ਼ਲਾਫ਼ ਹੀ ਕੇਸ ਦਰਜ ਕਰ ਕੇ ਵੀਰਵਾਰ ਸ਼ਾਮੀਂ ਉਨ੍ਹਾਂ ਨੁੰ ਗ੍ਰਿਫ਼ਤਾਰ ਕਰ ਲਿਆ।`


ਆਪਣੀ ਉਮਰ ਦੇ ਅਰੰਭਲੇ 20ਵਿਆਂ ਨੂੰ ਢੁਕ ਚੁੱਕੀ ਬੀਬਾ ਅਮਨਦੀਪ ਕੌਰ ਨੇ ਕਿਹਾ,‘ਸਾਡੇ ਪਰਿਵਾਰ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਅਸੀਂ ਅਕਾਲੀ ਦਲ ਦੀ ਹਮਾਇਤ ਕਰਦੇ ਹਾਂ। ਆਪਣੇ ਪਿਤਾ ਦੀ ਗ਼ੈਰ-ਮੌਜੂਦਗੀ `ਚ ਮੈਨੂੰ ਪੋਲਿੰਗ ਬੂਥ `ਤੇ ਸਾਰਾ ਕੰਮ ਵੇਖਣਾ ਬਹੁਤ ਔਖਾ ਲੱਗਾ। ਬੁੱਧਵਾਰ ਦੀ ਹਿੰਸਾ ਤੋਂ ਵੋਟਰ ਡਰੇ ਹੋਏ ਸਨ। ਅੱਜ 2,200 ਵੋਟਾਂ ਪਈਆਂ ਤੇ ਸਾਨੂੰ ਆਸ ਹੈ ਕਿ ਅਸੀਂ ਹੀ ਜਿੱਤਾਂਗੇ ਕਿਉਂਕਿ ਆਮ ਲੋਕ ਹੁਣ ਕਾਂਗਰਸ ਦੀਆਂ ਅਜਿਹੀਆਂ ਹਰਕਤਾਂ ਦੇ ਵਿਰੁੱਧ ਹੀ ਵੋਟਾਂ ਪਾਉਣਗੇ।`


ਬੂਥ `ਤੇ ਮੌਜੂਦ ਅਮਨਦੀਪ ਕੌਰ ਦੀਆਂ ਤਸਵੀਰਾਂ ਅੱਜ ਸੋਸ਼ਲ ਮੀਡੀਆ `ਤੇ ਵਾਇਰਲ ਵੀ ਹੋ ਗਈਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Daughter of arrested SAD leader manned a polling booth