ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲ ਮੰਤਰੀ ਕਾਂਗੜ ਦੇ ਭਰੋਸੇ ਮਗਰੋਂ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ

-----------27 ਜੂਨ ਨੂੰ ਹੋਵੇਗੀ ਡੀ.ਪੀ.ਸੀ ਦੀ ਮੀਟਿੰਗ--------

 

ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਮਾਲ ਵਿਭਾਗ ਦੇ ਕਰਮਚਾਰੀਆਂ ਦੇ ਮੁੱਦਿਆਂ ਨੂੰ ਸਮਾਂਬੱਧ ਢੰਗ ਨਾਲ ਸੁਲਝਾਉਣ ਦਾ ਪੁਰਜ਼ੋਰ ਭਰੋਸਾ ਦਿੱਤੇ ਜਾਣ ਮਗਰੋਂ ਪੰਜਾਬ ਰਾਜ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਤੁਰੰਤ ਪ੍ਰਭਾਵ ਨਾਲ ਆਪਣੀ ਹੜਤਾਲ ਵਾਪਸ ਲੈ ਲਈ ਹੈ ਦਰਅਸਲ, 18 ਜੂਨ ਤੋਂ ਡੀ.ਸੀ ਦਫ਼ਤਰ ਦੇ ਕਰਮਚਾਰੀ ਹੜਤਾਲ 'ਤੇ ਸਨ ਜਿਸ ਨਾਲ ਸੂਬੇ ਭਰ ਵਿੱਚ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਸੀ

 

ਪੰਜਾਬ ਸਿਵਲ ਸਕੱਤਰੇਤ ਅੱਜ ਆਪਣੇ ਦਫ਼ਤਰ ' ਯੂਨੀਅਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਤੇ ਮਾਲ ਵਿਭਾਗ ਕਰਮਚਾਰੀ- ਹਿਤੈਸ਼ੀ ਹੈ ਅਤੇ  ਸਾਰੀਆਂ ਜਾਇਜ਼ ਮੰਗਾਂ ਦੀ ਪੂਰਤੀ ਜ਼ਰੂਰ ਕੀਤੀ ਜਾਵੇਗੀ ਕਰਮਚਾਰੀਆਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਹਫਤੇ ਦੇ ਅੰਦਰ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ

 

ਉਕਤ ਮੰਗਾਂ ਦੇ ਤੁਰੰਤ ਨਿਪਟਾਰੇ ਹਿੱਤ ਮੰਤਰੀ ਨੇ ਡਵੀਜਨਲ ਕਮਿਸ਼ਨਰ ਨੂੰ ਕਰਮਚਾਰੀਆਂ ਦੀਆਂ ਸੀਨੀਆਰਟੀ ਲਿਸਟਾਂ ਤਿਆਰ ਕਰਕੇ ਨਿੱਜੀ ਤੌਰ 'ਤੇ ਉਨ੍ਹਾਂ ਦੇ ਦਫਤਰ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ ਕਾਂਗੜ ਨੇ ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਕਲਪਨਾ ਮਿੱਤਲ ਬਾਰਾਹ ਨੂੰ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ 27 ਜੂਨ ਨੂੰ ਹੋਣ ਵਾਲੀ ਡਿਪਾਰਟਮੇਂਟਲ ਪ੍ਰੋਮੋਸ਼ਨ ਕਮੇਟੀ ਦੀ ਮੀਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਕਿਹਾ ਹੈ

 

ਮੰਗਾਂ ਮੰਨੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਯੂਨੀਅਨ ਨੁਮਾਇੰਦਿਆਂ ਨੂੰ ਦੱਸਿਆ ਕਿ 15 ਦਿਨਾਂ ਦੇ ਅੰਦਰ ਕਰਮਚਾਰੀਆਂ ਵੱਲੋਂ ਜਮਾਂ ਕਰਵਾਈ ਹਰੇਕ ਜਾਇਜ਼ ਮੰਗਤੇ ਆਧਾਰਿਤ ਐਕਸ਼ਨ ਟੇਕਨ ਰਿਪੋਰਟ ਉਹ ਐਫ.ਸੀ.ਆਰ ਪਾਸੋਂ ਪ੍ਰਾਪਤ ਕਰ ਸਕਦੇ ਹਨ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DC offices Employees Union withdraws strike in Punjab