ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਪਸ਼ੂਆਂ ਦੀਆਂ ਲਾਸ਼ਾਂ ਟਿਕਾਣੇ ਲਾਉਣ ਦਾ ਕੰਮ ਸ਼ੁਰੂ

​​​​​​​ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਪਸ਼ੂਆਂ ਦੀਆਂ ਲਾਸ਼ਾਂ ਟਿਕਾਣੇ ਲਾਉਣ ਦਾ ਕੰਮ ਸ਼ੁਰੂ

ਰੂਪਨਗਰ, ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਤਬਾਹੀ ਮਚਾਈ ਹੈ। ਇਸ ਦੌਰਾਨ ਅਨੇਕ ਪਸ਼ੂਆਂ ਦੇ ਮਾਰੇ ਜਾਣ ਦੀ ਖ਼ਬਰ ਹੈ।

 

 

ਪ੍ਰਸ਼ਾਸਨ ਵੱਲੋਂ ਇਨ੍ਹਾਂ ਜਾਨਵਰਾਂ ਦੀਆਂ ਮ੍ਰਿਤਕ ਦੇਹਾਂ ਦਾ ਨਿਬੇੜਾ ਤੁਰੰਤ ਤੇ ਸਹੀ ਤਰੀਕੇ ਕਰਨ ਦੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ।

 

 

ਅੱਜ ਜਲੰਧਰ ਲੋਕ ਸੰਪਰਕ ਵਿਭਾਗ ਵੱਲੋਂ ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ; ਜਿਸ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਪਸ਼ੂਆਂ ਦੀਆਂ ਸੜ ਰਹੀਆਂ ਲਾਸ਼ਾਂ ਕਾਰਨ ਕਿਤੇ ਪੰਜਾਬ ਵਿੱਚ ਕਿਸੇ ਕਿਸਮ ਦੀ ਬੀਮਾਰੀ ਨਾ ਫੈਲੇ, ਇਸ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

​​​​​​​ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਪਸ਼ੂਆਂ ਦੀਆਂ ਲਾਸ਼ਾਂ ਟਿਕਾਣੇ ਲਾਉਣ ਦਾ ਕੰਮ ਸ਼ੁਰੂ

 

ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਨੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਵਿਗਿਆਨਕ ਢੰਗ ਨਾਲ ਟਿਕਾਣੇ ਲਾਉਣ ਦੇ ਇੰਤਜ਼ਾਮ ਕੀਤੇ ਹਨ। ਜਿਸ ਘਰ ਵਿੱਚ ਕਿਤੇ ਕਿਸੇ ਪਸ਼ੂ ਦੀ ਲਾਸ਼ ਪਈ ਹੈ, ਉਸ ਨੂੰ ਵਿਸ਼ੇਸ਼ ਟੀਮਾਂ ਕਿਸ਼ਤੀਆਂ ਨਾਲ ਬੰਨ੍ਹ ਕੇ ਢੁਕਵੇਂ ਸਥਾਨਾਂ ਉੱਤੇ ਲਿਜਾ ਰਹੀਆਂ ਹਨ।

 

 

ਜ਼ਿਲ੍ਹਾ ਪ੍ਰਸ਼ਾਸਨ ਦੇ ਅਜਿਹੇ ਜਤਨਾਂ ਦੀ ਸ਼ਲਾਘਾ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead bodies of animals are being taken for disposal in Punjab