ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ `ਚ ਨੌਜਵਾਨ ਦੀ ਲਾਸ਼ ਮਿਲੀ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ

ਜਲੰਧਰ `ਚ ਨੌਜਵਾਨ ਦੀ ਲਾਸ਼ ਮਿਲੀ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ

ਅੱਜ ਵੀਰਵਾਰ ਨੂੰ ਜਲੰਧਰ ਦੀ ਪੁਰਾਣੀ ਕਚਹਿਰੀ ਰੋਡ `ਤੇ 28 ਸਾਲਾਂ ਦੇ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਪਾਈ ਗਈ। ਉਸ ਦੀ ਸ਼ਨਾਖ਼ਤ ਭਾਰਗੋ ਕੈਂਪ ਇਲਾਕੇ ਦੇ ਨਿਵਾਸੀ ਰੋਹਨ ਵਜੋਂ ਹੋਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੋ ਸਕਦੀ ਹੈ।


ਪੁਲਿਸ ਅਨੁਸਾਰ ਰੋਹਨ ਨਸ਼ੇ ਦੀ ਲਤ ਤੋਂ ਪੀੜਤ ਸੀ ਤੇ ਉਹ ਪਿਛਲੇ ਕੁਝ ਦਿਨਾਂ ਤੋਂ ਗੁੰਮ ਸੀ। ਉਸ ਦੇ ਛੋਟੇ ਭਰਾ ਸਾਹਿਲ ਦੀ ਵੀ ਇਸੇ ਮਹੀਨੇ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ।


ਏਸੀਪੀ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਤਾਂ ਇਹੋ ਲੱਗਦਾਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਰੋਹਨ ਦੀ ਮੌਤ ਹੋਈ ਸਕਦੀ ਹੈ ਪਰ ਅਸਲ ਕਾਰਨ ਹਾਲੇ ਪਤਾ ਨਹੀਂ ਲੱਗਾ।


ਸ੍ਰੀ ਰਾਏ ਨੇ ਦੱਸਿਆ ਕਿ ਰੋਹਨ ਦਾ ਪਿਤਾ ਦੁਬਈ `ਚ ਸੈਟਲ ਹੈ ਤੇ ਉਸ ਦੀ ਮਾਂ ਕੁਝ ਸਾਲ ਪਹਿਲਾਂ ਪਰਿਵਾਰ ਨੂੰ ਹੀ ਛੱਡ ਕੇ ਚਲੀ ਗਈ ਸੀ। ਰੋਹਨ ਦੀ ਲਾਸ਼ ਸੁੰਨੇ ਥਾਂ ਤੋਂ ਮਿਲੀ ਹੈ। ਪੋਸਟਮਾਰਟਮ ਰਿਪੋਰਟ ਤੋਂ ਹੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dead body of 28 year old found in Jalandhar