ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਸਿਵਲ ਹਸਪਤਾਲ ਦੇ ਪਖਾਨੇ `ਚੋਂ ਮਿਲਿਆ ਭਰੂਣ, ਮਾਮਲਾ ਦਰਜ

ਸੰਗਰੂਰ ਸਿਵਲ ਹਸਪਤਾਲ ਦੇ ਪਖਾਨੇ `ਚੋਂ ਮਿਲਿਆ ਭਰੂਣ, ਮਾਮਲਾ ਦਰਜ

ਸਨਿੱਚਰਵਾਰ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਪਖਾਨੇ `ਚੋਂ ਇੱਕ ਭਰੂਣ ਮ੍ਰਿਤਕ ਅਵਸਥਾ `ਚ ਪਿਆ ਮਿਲਿਆ। ਇੱਕ ਸਫ਼ਾਈ-ਸੇਵਕਾ ਜਦੋਂ ਸੀਵਰੇਜ ਦੇ ਬੰਦ ਪਏ ਪਾਈਪ ਨੂੰ ਸਾਫ਼ ਕਰਨ ਲੱਗੀ, ਤਾਂ ਉਸ ਨੇ ਉਹ ਭਰੂਣ ਵੇਖਿਆ। ਉਸ ਨੇ ਤਦ ਹਸਪਤਾਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਜਾਂਚ ਸ਼ੁਰੂ ਹੋ ਗਈ।


ਸਫ਼ਾਈ ਸੇਵਕਾ ਕਿਰਨਾ ਨੂੰ ਲੈਬਾਰੇਟਰੀ ਦੀ ਇਮਾਰਤ `ਚ ਸਥਿਤ ਮਹਿਲਾ ਟੁਆਇਲਟ `ਚ ਭਰੂਣ ਮਿਲਿਆ। ਭਰੂਣ ਤਿੰਨ ਤੋਂ ਚਾਰ ਮਹੀਨਿਆਂ ਦਾ ਸੀ। ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਪੋਸਟਮਾਰਟਮ ਹੋਇਆ। 


ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫ਼ੀਸਰ (ਐੱਸਐੱਮਓ) ਡਾ. ਕ੍ਰਿਪਾਲ ਸਿੰਘ ਬੱਚੇ ਦੀਆਂ ਹੱਡੀਆਂ ਦੇ ਕੁਝ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਲੈਬਾਰੇਟਰੀ `ਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਚਾਰ ਡਾਕਟਰਾਂ ਦਾ ਇੱਕ ਬੋਰਡ ਬਣਾਇਆ ਗਿਆ ਹੈ।


ਪੁਲਿਸ ਨੇ ਧਾਰਾ 315 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਂਾਚ ਅਧਿਕਾਰੀ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਹੁਣ ਡੀਐੱਨਏ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead foetus found in Sangrur Civil Hospital Toilet