ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ ’ਚ ਭਾਖੜਾ ਬੰਨ੍ਹ ਤੋਂ ਮਿਲਿਆ ਮਰਿਆ ਹੋਇਆ ਤੇਂਦੁਆ

ਨੰਗਲ ’ਚ ਭਾਖੜਾ ਬੰਨ੍ਹ ਤੋਂ ਮਿਲਿਆ ਮਰਿਆ ਹੋਇਆ ਤੇਂਦੁਆ

ਨੰਗਲ ਸਥਿਤ ਭਾਖੜਾ ਬੰਨ੍ਹ ਦੇ ਚਾਰ ਨੰਬਰ ਗੇਟਤੇ ਇੱਕ ਮਰਿਆ ਹੋਇਆ ਤੇਂਦੁਆ ਮਿਲਿਆ ਹੈ।

 

 

ਕੱਲ੍ਹ ਮੌਕੇਤੇ ਹਾਜ਼ਰ ਮੁਲਾਜ਼ਮਾਂ ਵੱਲੋਂ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ ਜੰਗਲੀ ਜੀਵ ਅਧਿਕਾਰੀ ਸੁਰਜੀਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਵਿਭਾਗ ਦੇ ਸਾਥੀਆਂ ਦੀ ਮਦਦ ਨਾਲ ਤੇਂਦੂਏ ਨੂੰ ਬਾਹਰ ਕੱਢਿਆ ਗਿਆ

 

 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਇਲਾਕੇ ਵਿੱਚ ਤੇਂਦੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਹ ਤੇਂਦੁਆ ਵੀ ਕਿਤੇ ਜੰਗਲ ਚੋਂ ਭਟਕ ਕੇ ਆਇਆ ਜਾਪਦਾ ਹੈ। ਹੋ ਸਕਦਾ ਹੈ ਕਿ ਉਸ ਨੇ ਪਾਣੀ ਪੀਣ ਲਈ ਸਤਲੁਜ ਦਰਿਆ ਵਿੱਚ ਜਾਣ ਦਾ ਜਤਨ ਕੀਤਾ ਹੋਵੇ ਤੇ ਉਹ ਡਿੱਗ ਪਿਆ ਹੋਵੇ।

 

 

ਕੁਲਵਿੰਦਰਜੀਤ ਸਿੰਘ ਭਾਟੀਆ ਦੀ ਰਿਪੋਰਟ ਮੁਤਾਬਕ ਕਿ ਤੇਂਦੁਏ ਦੇ ਸਰੀਰ ਨੂੰ ਵਾਚਣ ਤੋਂ ਇਹ ਲੱਗਦਾ ਹੈ ਕਿ ਇਸ ਦਾ ਸ਼ਿਕਾਰ ਨਹੀਂ ਕੀਤਾ ਗਿਆ ਅਤੇ ਇਹ ਨਰ ਤੇਂਦੁਆ ਹੈ ਜੋ ਕਿ ਚਾਰ ਕੁ ਸਾਲ ਦਾ ਹੈ

 

 

ਪਰ ਇਸ ਸਬੰਧੀ ਹੋਰ ਵੇਰਵੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਦਿੱਤੇ ਜਾ ਸਕਦੇ ਹਨ।

ਨੰਗਲ ’ਚ ਭਾਖੜਾ ਬੰਨ੍ਹ ਤੋਂ ਮਿਲਿਆ ਮਰਿਆ ਹੋਇਆ ਤੇਂਦੁਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead Leopard found in Bhakhra Dam at Nangal