ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​65 ਸਾਲਾ ਔਰਤ ਕਾਲਾ ਸੰਘਿਆਂ ਮੁਰਦਾਘਰ ਦੇ ਫ਼੍ਰਿੱਜ ’ਚ ਜਿਊਂਦੀ ਮਿਲੀ

65 ਸਾਲਾ ਔਰਤ ਕਾਲਾ ਸੰਘਿਆਂ ਮੁਰਦਾਘਰ ਦੇ ਫ਼੍ਰਿੱਜ ’ਚ ਜਿਊਂਦੀ ਮਿਲੀ

ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 65 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਕਾਲਾ ਸੰਘਿਆਂ ਦੇ ਬਾਬਾ ਨੰਦ ਚੰਦ ਮੁਰਦਾਘਰ ਦੇ ਫ਼੍ਰੀਜ਼ਰ ਵਿੱਚ ਰਖਵਾ ਦਿੱਤਾ।

 

 

ਪੰਜ ਘੰਟਿਆਂ ਬਾਅਦ ਜਦੋਂ ਪਰਿਵਾਰਕ ਮੈਂਬਰ ਬਜ਼ੁਰਗ ਦੇ ਗਲ਼ੇ ਵਿੱਚ ਪਹਿਨੀ ਸੋਨੇ ਦੀ ਚੇਨ ਵੇਖਣ ਲਈ ਪੁੱਜ ਗਏ। ਜਦੋਂ ਫ਼੍ਰੀਜ਼ਰ ਖੋਲ੍ਹਿਆ ਗਿਆ, ਤਾਂ ਬਜ਼ੁਰਗ ਔਰਤ ਦੇ ਸਾਹ ਚੱਲ ਰਹੇ ਸਨ। ਉੱਥੇ ਪਰਿਵਾਰਕ ਮੈਂਬਰਾਂ ’ਚ ਭਾਜੜਾਂ ਮਚ ਗਈਆਂ। ਡਾਕਟਰ ਨੂੰ ਸੱਦਿਆ ਗਿਆ।

 

 

ਡਾਕਟਰ ਨੇ ਬਜ਼ੁਰਗ ਨੂੰ ਹੱਥ ਦੇ ਘੁੱਟ ਨਾਲ ਹੀ ਪਾਣੀ ਪਿਆਇਆ। ਉਨ੍ਹਾਂ ਦੀਆਂ ਅੱਖਾਂ ਦੀ ਪੱਟੀ ਹਟਾ ਕੇ ਪਾਣੀ ਦੇ ਛਿੱਟੇ ਮਾਰੇ ਗਏ, ਤਾਂ ਉਨ੍ਹਾਂ ਅੱਖਾਂ ਖੋਲ੍ਹ ਦਿੱਤੀਆਂ।

 

 

ਸੇਵਾਦਾਰ ਗੁਰਦੀਪ ਸਿੰਘ ਅਨੁਸਾਰ ਉਸ ਨੇ ਸੰਭਾਲ ਘਰ ਦੀ ਕਮੇਟੀ ਤੇ ਪੰਚਾਇਤ ਦੀ ਮੌਜੂਦਗੀ ਵਿੱਚ ਲਿਖਤੀ ਤੌਰ ਉੱਤੇ ਜਿਊਂਦੀ ਹੋਣ ਬਾਰੇ ਪਰਿਵਾਰਕ ਮੈਂਬਰਾਂ ਤੋਂ ਲਿਖਵਾ ਕੇ ਬਜ਼ੁਰਗ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ।

 

 

ਬੁੱਧਵਾਰ ਸਵੇਰੇ ਪਰਿਵਾਰਕ ਮੈਂਬਰ ਬਜ਼ੁਰਗ ਔਰਤ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ। ਇਸ ਘਟਨਾ ਦੀ ਇਲਾਕੇ ਵਿੱਚ ਡਾਢੀ ਚਰਚਾ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dead woman found alive in Kapurthala morgue refrigerator