ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 4,032 ਹੋਈ

ਇਟਲੀ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 4,032 ਹੋਈ

ਇਟਲੀ ’ਚ ਸ਼ੁੱਕਰਵਾਰ 20 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ 627 ਵਿਅਕਤੀ ਮਾਰੇ ਗਏ। ਇਹ ਇੱਕ ਦਿਨ ਅੰਦਰ ਇਸ ਦੇਸ਼ ’ਚ ਇਸ ਵਾਇਰਸ ਕਾਰਨ ਹੋਈਆਂ ਸਭ ਤੋਂ ਵੱਧ ਮੌਤਾਂ ਹਨ।

 

 

ਇਟਲੀ ’ਚ ਹੁਣ ਤੱਕ 4,032 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੇਸ਼ ਵਿੱਚ ਇਸ ਰੋਗ ਦੇ 6,000 ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਹੁਣ ਵਧ ਕੇ 47,021 ਹੋ ਗਈ ਹੈ।

 

 

ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦਾ ਨਵਾਂ ਗੜ੍ਹ ਬਣ ਚੁੱਕੇ ਇਟਲੀ ’ਚ ਹੁਣ ਹਾਲਾਤ ਬੇਕਾਬੂ ਹੋ ਗਏ ਹਨ। ਇੱਥੇ ਬਰਗਮੋ ਸੂਬੇ ’ਚ ਤਾਂ ਹਾਲਾਤ ਇੰਨੇ ਭਿਆਨਕ ਹਨ ਕਿ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਕਰਨ ਵਿੱਚ ਵੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੇ ਰਿਹਾ ਹੈ।

 

 

ਇੱਥੇ ਸਿਰਫ਼ ਦੋ ਹਫ਼ਤਿਆਂ ’ਚ ਹੀ ਇੱਕ ਪੂਰੀ ਪੀੜ੍ਹੀ ਆਪਣੀ ਜਾਨ ਤੋਂ ਹੱਥ ਬੈਠੀ ਹੈ। ਸਥਾਨਕ ਲੋਕ ਸਿਰਫ਼ ਹਰ ਪਾਸੇ ਸਿਰਫ਼ ਰੋਂਦੇ ਹੀ ਦਿਸ ਰਹੇ ਹਨ।

 

 

‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਬਰਗਮੋ ਸੂਬੇ ’ਚ ਲਾਸ਼ਾਂ ਦਫ਼ਨਾਉਣ ਵਿੱਚ ਵੀ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਗਿਰਜਾਘਰਾਂ ਭਾਵ ਚਰਚਾਂ ਵਿੱਚ ਅਜਿਹੇ ਤਾਬੂਤਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਖ਼ਤਰਨਾਕ ਛੂਤ ਤੋਂ ਗ੍ਰਸਤ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਜਾਦਾ ਹੈ।

 

 

ਇਸੇ ਕਰਕੇ ਲੋਕਾ ਨੂੰ ਲਾਸ਼ ਆਪਣੇ ਘਰਾਂ ਵਿੱਚ ਹੀ ਕਈ ਦਿਨਾਂ ਤੱਕ ਰੱਖਣੀ ਪੈ ਰਹੀ ਹੈ। ਦਰਅਸਲ, ਇਸ ਇਤਾਲਵੀ ਸੂਬੇ ’ਚ ਅੰਤਿਮ ਸਸਕਾਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਕੰਪਨੀਆਂ ਨੂੰ ਹੁਣ ਕੰਮਕਾਜ ਸੰਭਾਲਣਾ ਔਖਾ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Count in Italy due to Corona Virus reaches 4032