ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਸੜਕਾਂ 'ਤੇ ਦੌੜਦੀ ਹੈ ਮੌਤ, ਰੋਜ਼ਾਨਾ ਜਾਂਦੀਆਂ ਨੇ 12 ਜਾਨਾਂ

ਪੰਜਾਬ ਦੀਆਂ ਸੜਕਾਂ 'ਤੇ ਦੌੜਦੀ ਹੈ ਮੌਤ

ਪੰਜਾਬ 'ਚ ਸੜਕੀ ਹਾਦਸਿਆਂ ਵਿੱਚ ਰੋਜ਼ ਘੱਟੋ-ਘੱਟ 12 ਮੌਤਾਂ ਹੋ ਰਹੀਆਂ ਹਨ।   ਪੰਜਾਬ ਰੋਡ ਐਕਸੀਡੈਂਟਸ ਐਂਡ ਟ੍ਰੈਫਿਕ -2017 ਦੀ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।  ਪੰਜਾਬ ਦੇ ਵਧੀਕ ਡੀ.ਜੀ.ਪੀ. (ਏ.ਡੀ.ਜੀ.ਪੀ.) ਟਰੈਫਿਕ ਸ਼ਰਦ ਸੱਤਿਆ ਚੌਹਾਨ ਤੇ ਪੰਜਾਬ ਟਰੈਫਿਕ ਸਲਾਹਕਾਰ ਨਵਦੀਪ ਅਸੀਜਾ ਵੱਲੋਂ ਲਿਖੀ ਗਈ ਕਿਤਾਬ ਨੂੰ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਜਾਰੀ ਕੀਤਾ ਹੈ। 

 

 ਚੌਹਾਨ ਨੇ ਕਿਹਾ ਕਿ ਪਿਛਲੇ ਸਾਲ ਸੂਬੇ 'ਚ ਸੜਕ ਦੁਰਘਟਨਾਵਾਂ ਵਿੱਚ ਰੋਜ਼ਾਨਾ 12 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ. ਪਿਛਲੇ ਸਾਲ ਸੜਕ ਦੁਰਘਟਨਾਵਾਂ ਵਿੱਚ 12.1 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ।  ਉਨ੍ਹਾਂ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਦੇਸ਼ ਦੀ ਆਬਾਦੀ ਦਾ ਸਿਰਫ਼ 2.25 ਫੀਸਦੀ ਹਿੱਸਾ ਹੀ ਰਹਿ ਰਿਹਾ ਹੈ, ਪਰ ਸੜਕ ਹਾਦਸਿਆਂ 'ਚ ਸੂਬੇ ਦੀ ਮੌਤ ਦਰ ਦੇਸ਼ ਨਾਲੋਂ 3.5 ਫੀਸਦੀ ਵੱਧ ਹੈ। 

 

ਕੁੱਲ ਸੜਕੀ ਮੌਤਾਂ 'ਚੋਂ ਤਕਰੀਬਨ 60-67 ਫ਼ੀਸਦੀ ਰਾਸ਼ਟਰੀ ਤੇ ਸੂਬਾ ਹਾਈਵੇਜ਼ ਉੱਤੇ ਵਾਪਰਿਆ, ਜੋ ਪੰਜਾਬ ਵਿੱਚ ਕੁੱਲ ਲੰਬਾਈ ਦਾ 5.4 ਫ਼ੀਸਦੀ ਹੈ। ਲੜੀਵਾਰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਮੋਹਾਲੀ ਅਤੇ ਜਲੰਧਰ ਸ਼ਹਿਰਾ ਦਾ ਸੂਬੇ 'ਚ ਕੁੱਲ ਸੜਕ ਦੁਰਘਟਨਾਵਾਂ 'ਚ ਹੋਣ ਵਾਲੀਆਂ ਮੌਤਾਂ ਵਿੱਚ 15 ਪ੍ਰਤੀਸ਼ਤ ਹਿੱਸਾ ਹੈ। 

 

ਚੌਹਾਨ ਨੇ ਕਿਹਾ ਕਿ ਪੰਜਾਬ 'ਚ ਪ੍ਰਤੀ 10 ਲੱਖ ਆਬਾਾਦੀ ਉੱਤੇ ਮੌਤਾਂ ਦੀ ਗਿਣਤੀ 148 ਹੈ, ਜੋ ਕੌਮੀ ਔਸਤ 119 ਦੇ ਮੁਕਾਬਲੇ 29 ਮੌਤਾਂ ਵੱਧ ਹੈ।  ਰਿਪੋਰਟ ਦੇ ਅਨੁਸਾਰ ਤੇਜ਼ ਰਫ਼ਤਾਰ ਮੌਤਾਂ ਦਾ ਮੁੱਖ ਕਾਰਨ ਸੀ।  2017 ਵਿੱਚ, ਤੇਜ਼ ਰਫ਼ਤਾਰ ਕਾਰਨ ਸੜਕ ਹਾਦਸਿਆਂ ਚ 2,363 ਲੋਕ ਮਾਰੇ ਗਏ। ਉਮਰ ਵਰਗ ਅਨੁਸਾਰ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਮਰਨ ਵਾਲੇ 75 ਫ਼ੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਵਰਗ ਦੇ ਹਨ। 

 

 ਸੜਕ ਹਾਦਸੇ ਪੰਜਾਬ ਦੇ ਨੌਜਵਾਨਾਂ ਦੀ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇਕ ਹੈ।  ਕਿਤਾਬ 'ਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਮੋਟਰ ਵਾਹਨਾਂ ਦੀ 9-10 ਫ਼ੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ ਪਿਛਲੇ ਸਾਲ ਔਸਤਨ ਰੋਜ਼ਾਨਾ 300 ਨਵੀਆਂ ਕਾਰਾਂ ਤੇ 1700 ਦੋਪਹੀਆ ਵਾਹਨ ਰਜਿਸਟਰਡ ਹੋਏ ਸਨ। ਮਾਰਚ 2017 ਤੱਕ ਪੰਜਾਬ ਵਿੱਚ ਕੁੱਲ ਰਜਿਸਟਰਡ ਵਾਹਨ ਵਾਹਨਾਂ ਦੀ ਗਿਣਤੀ 98,59,742 ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:death runs on punjab roads 12 people die in road accidents in Punjab daily