ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ, ਧੀ, ਪੁੱਤਰ ਤੇ ਸਾਲ਼ੀ ਦੇ ਕਾਤਲ ਨੂੰ ਕਪੂਰਥਲਾ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਪਤਨੀ, ਧੀ, ਪੁੱਤਰ ਤੇ ਸਾਲ਼ੀ ਦੇ ਕਾਤਲ ਨੂੰ ਕਪੂਰਥਲਾ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਪਤਨੀ, ਧੀ, ਪੁੱਤਰ ਅਤੇ ਸਾਲ਼ੀ ਨੂੰ ਗੰਡਾਸੇ ਨਾਲ ਵੱਢ ਕੇ ਕਤਲ ਕਰਨ ਵਾਲੇ ਦੋਸ਼ੀ ਬਲਜਿੰਦਰ ਕੁਮਾਰ ਉਰਫ਼ ਕਾਲਾ ਨੂੰ ਕਪੂਰਥਲਾ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਹ ਵਾਰਦਾਤ ਸਵਾ ਛੇ ਵਰ੍ਹੇ ਪੁਰਾਣੀ ਹੈ।

 

 

29 ਨਵੰਬਰ, 2013 ਨੂੰ ਬਲਜਿੰਦਰ ਕੁਮਾਰ ਨੇ ਇਸ ਚੌਹਰੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਬਲਜਿੰਦਰ ਕੁਮਾਰ ਗੁਰਾਇਆ ਲਾਗਲੇ ਪਿੰਡ ਗੂੜੇ ਦਾ ਰਹਿਣ ਵਾਲਾ ਹੈ।

 

 

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਵਿੰਦਰ ਕੌਰ ਨੇ ਦੋਸ਼ੀ ਨੂੰ ਦੋ ਲੱਖ ਰੁਪਏ ਜੁਰਮਾਨੇ ਵਜੋਂ ਅਦਾ ਕਰਨ ਦੀ ਸਜ਼ਾ ਵੀ ਸੁਣਾਈ ਹੈ। ਇਹ ਜੁਰਮਾਨਾ ਅਦਾ ਨਾ ਕਰਨ ਦੀ ਹਾਲਤ ਵਿੱਚ ਉਸ ਨੂੰ ਇੱਕ ਸਾਲ ਜੇਲ੍ਹ ਵਿੱਚ ਕੱਟਣਾ ਹੋਵੇਗਾ।

 

 

ਫਾਂਸੀ ਦੀ ਸਜ਼ਾ ਕਾਇਮ ਰੱਖਣ ਲਈ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਭੇਜ ਦਿੱਤਾ ਗਿਆ ਹੈ।

 

 

ਬਲਜਿੰਦਰ ਕੁਮਾਰ ਨੇ ਆਪਣੀ ਸੱਸ ਮਨਜੀਤ ਕੌਰ ਤੋਂ 35,000 ਰੁਪਏ ਮੰਗੇ ਸਨ। ਜਿਸ ਤੋਂ ਗੁੱਸੇ ਹੋ ਕੇ ਬਲਜਿੰਦਰ ਫਗਵਾੜਾ ਲਾਗਲੇ ਪਿੰਡ ਕੋਟਰਾਣੀ ਸਥਿਤ ਸਹੁਰੇ ਪਰਿਵਾਰ ’ਚ ਪੁੱਜਾ ਸੀ ਤੇ ਉਸ ਨੇ ਸੁੱਤੀ ਪਈ ਪਤਨੀ ਸੀਮਾ ਰਾਣੀ, ਚਾਰ ਸਾਲਾ ਧੀ ਸੁਮਨ ਕੁਮਾਰੀ, ਡੇਢ ਸਾਲਾ ਪੁੱਤਰ ਹਰਸ਼ ਅਤੇ ਸਾਲ਼ੀ ਰੀਨਾ ਰਾਣੀ ਨੂੰ ਗੰਡਾਸੇ ਨਾਲ ਵੱਢ ਸੁੱਟਿਆ ਸੀ।

 

 

ਇਸ ਤੋਂ ਇਲਾਵਾ ਬਲਜਿੰਦਰ ਕੁਮਾਰ ਨੇ ਆਪਣੇ ਸਾਲ਼ੇ ਓਮ ਪ੍ਰਕਾਸ਼ ਤੇ ਭਾਣਜੇ ਹੈਰੀ ਨੂੰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ।

 

 

ਪੀੜਤ ਧਿਰ ਦੇ ਵਕੀਲ ਲਖਵੀਰ ਸਿੰਘ ਨੇ ਕਿਹਾ ਕਿ ਬਲਜਿੰਦਰ ਕੁਮਾਰ ਨੇ ਬਹੁਤ ਬੇਰਹਿਮੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ; ਜਿਸ ਲਈ ਉਸ ਲਈ ਫਾਂਸੀ ਦੀ ਸਜ਼ਾ ਹੀ ਬਣਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death sentence by Kapurthala Court in Wife Daughter Son and Sister in Law Murder Case