ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਨਵੇਂ ਡੀਜੀਪੀ ਬਾਰੇ ਫੈਸਲਾ ਅੱਜ ਸੰਭਵ

ਪੰਜਾਬ ਦੇ ਨਵੇਂ ਡੀਜੀਪੀ ਬਾਰੇ ਫੈਸਲਾ ਅੱਜ ਸੰਭਵ

ਪੰਜਾਬ ਦੇ ਨਵੇਂ ਡੀਜੀਪੀ ਬਾਰੇ ਅੱਜ ਫੈਸਲਾ ਅੱਜ ਸ਼ਾਮ ਨੂੰ ਆਉਣ ਦੀ ਸੰਭਾਵਨਾ ਹੈ। ਇਸ ਫੈਸਲੇ ਆਉਣ ਨਾਲ ਪਤਾ ਚੱਲ ਜਾਵੇਗਾ ਕਿ ਨਵੇਂ ਡੀਜੀਪੀ ਕੌਣ ਹੋਣਗੇ। ਇਸ ਸਬੰਧੀ ਅੱਜ ਸ਼ਾਮ ਨੂੰ ਯੂਪੀਐਸਸੀ ਦੀ ਮੀਟਿੰਗ ਦਿੱਲੀ ਵਿਖੇ ਹੋਵੇਗੀ।

 

ਯੂਪੀਐਸਸੀ ਵੱਲੋਂ ਤਿੰਨ ਯੋਗ ਅਧਿਕਾਰੀਆਂ ਦੀ ਚੋਣ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ, ਜਿਨ੍ਹਾਂ ਵਿਚੋਂ ਇਕ ਅਧਿਕਾਰੀ ਦੀ ਚੋਣ ਡੀਜੀਪੀ ਵਜੋਂ ਕੀਤੀ ਜਾ ਸਕੇਗੀ।

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਪਿੱਛੇ ਜਿਹੇ ਸੁਪਰੀਮ ਕੋਰਟ ਤੱਕ ਪਹੁੰਚ ਕਰ ਕੇ ਦੇਸ਼ ਦੀ ਸਰਬਉੱਚ ਅਦਾਲਤ ਦੇ ਹੀ ਪਹਿਲੇ ਹੁਕਮ ਵਿੱਚ ਸੋਧ ਕਰਨ ਦੀ ਬੇਨਤੀ ਕੀਤੀ ਸੀ। ਪਹਿਲੇ ਹੁਕਮ `ਚ ਅਦਾਲਤ ਨੇ ਕਿਹਾ ਸੀ ਕਿ ਜਦੋਂ ਵੀ ਕਦੇ ਨਵੇਂ ਡੀਜੀਪੀ ਦੀ ਨਿਯੁਕਤੀ ਕਰਨੀ ਹੋਵੇ, ਤਾਂ ਯੋਗ ਨਾਵਾਂ ਦੀ ਸੂਚੀ ਸੂਬਾ ਸਰਕਾਰਾਂ ਪਹਿਲਾਂ ਯੂਪੀਐੱਸਸੀ ਨੂੰ ਭੇਜਣਗੀਆਂ, ਤੇ ਉੱਥੋਂ ਜਿਹੜੇ ਨਾਵਾਂ ਦੀ ਸਿਫ਼ਾਰਸ਼ ਹੋ ਕੇ ਆਵੇਗੀ, ਸਿਰਫ਼ ਉਨ੍ਹਾਂ ਨੂੰ ਹੀ ਸਬੰਧਤ ਸੂਬੇ ਦੀ ਪੁਲਿਸ ਮੁਖੀ ਦੇ ਅਹੁਦੇ `ਤੇ ਨਿਯੁਕਤ ਕੀਤਾ ਜਾਵੇਗਾ।

 


ਸੂਬਿਆਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੇ ਪੁਲਿਸ ਮੁਖੀਆਂ ਦੀ ਚੋਣ ਤੇ ਨਿਯੁਕਤੀ ਲਈ ਵੱਖੋ-ਵੱਖਰੇ ਕਾਨੂੰਨ ਬਣਾਏ ਹੋਏ ਹਨ।

 


ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਬੀਤੀ 8 ਜਨਵਰੀ ਦੇ ਪਹਿਲੇ ਹੁਕਮ ਵਿੱਚ ਸੋਧ ਲਈ ਬੇਨਤੀਆਂ ਨੂੰ ਸੁਣਵਾਈ ਲਈ ਪ੍ਰਵਾਨ ਕੀਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Decision on new DGP of Punjab possible today