ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਨ.ਕੇ ਸ਼ਰਮਾ ਨੇ ਸਹਿਰ ਦਾ ਨਹੀਂ ਆਪਣਾ ਖੂਬ ਕੀਤਾ ਵਿਕਾਸ: ਢਿਲੋਂ

ਸਕਾਈਨੈਂਟ ਨੇ ਸੜਕ ਬਣਾਉਣ ਦੇ ਕੰਮ ਦੀ ਕੀਤੀ ਸੁਰੂਆਤ

ਸਕਾਈਨੈਂਟ ਨੇ ਸੜਕ ਬਣਾਉਣ ਦੇ ਕੰਮ ਦੀ ਕੀਤੀ ਸੁਰੂਆਤ


ਲੋਹਗੜ ’ਚ ਪੈਂਦੀ ਸਕਾਈਨੈਂਟ ਸੁਸਾਇਟੀ ਨੇੜੇ ਸੜਕ ਨੂੰ ਬਣਾਉਣ ਦਾ ਕੰਮ ਅਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਦੀਪਇੰਦਰ ਸਿੰਘ ਢਿਲੋਂ ਨੇ ਕਰਵਾਇਆ। ਅਜ ਸਵੇਰੇ ਨੌ ਵਜੇ ਨਗਰ ਕੌਂਸਲ ਵੱਲੋਂ ਕਰਵਾਏ ਗਏ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਪੁੱਜੇ ਸ੍ਰੀ ਢਿਲੋਂ ਨੇ ਆਖਿਆ ਕਿ ਜੋ ਕੰਮ ਪਿਛਲੀ ਅਕਾਲੀ ਭਾਜਪਾ ਦੇ ਦਸ ਸਾਲਾਂ ਵਿੱਚ ਨਹੀਂ ਹੋਏ ਉਹ ਪੰਜ ਸਾਲਾਂ ਵਿੱਚ ਕਰਕੇ ਦਿਖਾਉਣਗੇ। ਜੋ ਬੁਨਿਆਦੀ ਸਹੂਲਤਾਵਾਂ ਤੋਂ ਸਹਿਰ ਵਾਸੀ ਵਾਂਝੇ ਹਨ ਉਹਨਾਂ ਨੂੰ ਉਹ ਸਾਰੀ ਸਹੂਲਾਤਵਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਲਦ ਹੀ ਸਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਹੋ ਜਾਵੇਗੀ ਜਿਸ ਨਾਲ ਸਹਿਰ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ। ਉਹਨਾਂ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਐੈਨ.ਕੇ ਸ਼ਰਮਾ ਜਾਣਬੁੱਝ ਕੇ ਵਿਕਾਸ ਕੰਮਾਂ ਵਿੱੋਚ ਰੁਕਾਵਟ ਪਾ ਰਹੇ ਰਹੇ। ਉਹ ਪੁੱਛਣਾ ਚਾਹੁੰਦੇ ਹਨ ਕਿ ਦਸ ਸਾਲ ਅਕਾਲੀ ਭਾਜਪਾ ਦੇ ਸਰਕਾਰ ਰਹੀ ਅਤੇ ਪੰਜ ਸਾਲ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ, ਲੇਕਿਨ ਉਹਨਾਂ ਸਹਿਰ ਦੇ ਵਿਕਾਸ ਦੀ ਥਾਂ ਤੇ ਆਪਣਾ ਖੂਬ ਵਿਕਾਸ ਕੀਤਾ ਹੈ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸੜਕ ਤੇ ਕਰੀਬ 20 ਲੱਖ ਰੁਪਏ ਖਰਚ ਹੋਣਗੇ। ਸੜਕ ਦਾ ਕੰਮ ਸੁਰੂ ਹੋ ਜਾਣ ਤੇ ਸਥਾਨਕ ਸੁਸਾਇਟੀਆਂ ਦਾ ਨੁਮਾਇੰਦਿਆਂ ਨੇ ਇਥੇ ਪੁੱਜੇ ਦੀਪਇੰਦਰ ਸਿੰਘ ਢਿਲੋਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਭੁਪਿੰਦਰ ਸਿੰਘ ਭਿੰਦਾ, ਨੌਨਿਹਾਲ ਸਿੰਘ ਸੋਢੀ, ਹਰਜੀਤ ਸਿੰਘ ਮਿੰਟਾ, ਭੁਪਿੰਦਰ ਸਿੰਘ ਵਾਲੀਆ, ਬੁੱਧਰਾਮ ਧੀਮਾਨ, ਲੱਕੀ ਨਾਭਾ, ਨਗਰ ਕੌਂਸਲ ਦੇ ਐਸਡੀਓ ਸੁਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepinder Dhillon Criticises NK Sharma