ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲ ਦੇ ਅਧਾਰ ਤੇ ਮੁਹੱਈਆਂ ਹੋਣਗੀਆਂ ਬੁਨਿਆਦੀ ਸਹੂਲਤਾਂ: ਦੀਪਇੰਦਰ ਢਿੱਲੋਂ

ਪਹਿਲ ਦੇ ਅਧਾਰ ਤੇ ਮੁਹੱਈਆਂ ਹੋਣਗੀਆਂ ਬੁਨਿਆਦੀ ਸਹੂਲਤਾਂ: ਦੀਪਇੰਦਰ ਢਿੱਲੋਂ

ਹਲਕਾ ਡੇਰਾਬੱਸੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਪੀਪੀਸੀਸੀ ਦੇ ਜਰਨਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਜ਼ੀਰਕਪੁਰ ਅਧੀਨ ਆਉਂਦੇ ਇਲਾਕੇ ਨਿਊ ਗਣੇਸ਼ ਵਿਹਾਰ ਢਕੋਲੀ ਵਿਖੇ ਕਲੋਨੀ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੇਸ਼ ਕਲੋਨੀ ਵਾਸੀਆਂ ਨੂੰ ਪੇਸ਼ ਰਹੀਆਂ ਸਮਸਿੱਆਵਾਂ ਨੂੰ ਜਲਦੀ ਤੋਂ ਜਲਦੀ ਹਲ ਕਰਨ ਦਾ ਭਰੋਸਾ ਦੁਆਇਆ।

 

ਇਸ ਮੌਕੇ ਨਿਊ ਗਣੇਸ਼ ਵਿਹਾਰ ਦੀ ਸੁਸਾਇਟੀ ਦੇ ਅਹੁਦੇਦਾਰ ਪ੍ਰਧਾਨ ਪਾਰਵਤੀ ਠਾਕੁਰ, ਜਨਰਲ ਸਕੱਤਰ ਅਮਰਜੀਤ ਕੋਰ , ਕੈਸ਼ੀਅਰ ਰੇਸ਼ਮਾ, ਲੀਗਲ ਸਲਾਹਕਾਰ ਪੁਸ਼ਪਾ ਤਿਵਾੜੀ, ਨੀਲਮ ਠਾਕੁਰ, ਉਰਮਿਲਾ ਸਲੇਰੀਆ ਅਤੇ ਹੋਰ ਮੈਂਬਰਾਂ ਨੇ ਦਸਿੱਆ ਕਿ ਪਿਛਲੇ 10 ਸਾਲਾਂ ਤੋਂ ਕਲੋਨੀ ਵਿਚ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਰਹੀ ਹੈ ਅਤੇ ਬਿਜਲੀ ਦਾ ਟਰਾਂਸਫ੍ਰਾਮਰ ਛੋਟਾ ਹੋਣ ਕਾਰਨ ਬਿਜਲੀ ਵੀ ਸਹੀ ਤਰੀਕੇ ਨਾਲ ਅਤੇ ਪੂਰੀ ਨਹੀ ਪਹੁੰਚਦੀ ਅਤੇ ਵੋਲਟੇਜ ਵੀ ਘੱਟ ਆਉਂਦੀ ਹੈ। ਜਿਸ ਕਾਰਨ ਕਲੋਨੀ ਵਾਸੀ ਬੇਹਦ ਤੰਗੀ ਵਿਚ ਜਿ਼ੰਦਗੀ ਬਸਰ ਕਰ ਰਹੇ ਹਨ।

 

ਦੀਪਇੰਦਰ ਸਿੰਘ ਢਿੱਲੋਂ ਨੇ ਉਕਤ ਸਮਸਿੱਆਵਾਂ ਦੇ ਹਲ ਲਈ ਮੋਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਪਾਣੀ ਦੀ ਸਪਲਾਈ ਠੀਕ ਕਰਨ ਲਈ ਮੋਕੇ ਤੇ ਹੀ ਕੰਮ ਵੀ ਸ਼ੁਰੂ ਕਰਵਾ ਦਿੱਤਾ ਅਤੇ ਜਲਦ ਹੀ ਕਲੋਨੀ ਵਿਚ ਪਾਣੀ ਦੀ ਸਪਲਾਈ ਸਹੀ ਹੋ ਜਾਵੇਗੀ। ਬਿਜਲੀ ਦੀ ਸਮਸਿੱਆ ਦੇ ਹੱਲ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ 100 ਕਿਲੋਵਾਟ ਦੇ ਇਸ ਟਰਾਂਸਫ੍ਰਾਮਰ ਨੂੰ ਬਦਲ ਕੇ ਜਲਦ ਹੀ 200 ਕਿਲੋਵਾਟ ਦਾ ਕਰ ਦਿੱਤਾ ਜਾਵੇਗਾ ਅਤੇ ਇਸ ਨਾਲ ਕਲੋਨੀ ਵਿਚ ਬਿਜਲੀ ਦੀ ਸਪਲਾਈ ਵੀ ਠੀਕ ਹੋ ਜਾਵੇਗੀ ਅਤੇ ਵੋਲਟੇਜ਼ ਵੀ ਪੂਰੀ ਆਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਾਉਣ ਲਈ ਵਚਨੱਬਧ ਹੈ। ਇਸ ਮੋਕੇ ਕਲੋਨੀ ਵਾਸੀਆਂ ਵਲੋਂ ਦੀਪਇੰਦਰ ਸਿੰਘ ਢਿੱਲੋਂ ਦਾ ਧੰਨਵਾਦ ਵੀ ਕੀਤਾ ਗਿਆ।

 

ਇਸ ਮੋਕੇ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਮਨਵੀਰ ਗਿੱਲ, ਐਸਡੀਓ ਸੁਖਵਿੰਦਰ ਸਿੰਘ, ਐਸਡੀਓ ਬਿਜ਼ਲੀ ਬੋਰਡ ਅਤੇ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਢਕੋਲੀ, ਪ੍ਰੇਮ ਸਿੰਘ ਸਾਬਕਾ ਸਰਪੰਚ ਅਤੇ ਵੱਡੀ ਗਿਣਤੀ ਵਿਚ ਕਲੋਨੀ ਵਾਸੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepinder Singh Dhillon Assures Zirakpur Residents Primary Facilities