ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਚੰਡੀਗੜ੍ਹ ’ਚ ਡੀਫ਼ਾਲਟਰ ਰੇਹੜੀ–ਫੜ੍ਹੀ ਵਾਲਿਆਂ ਦੇ ਹੋਣਗੇ ਲਾਇਸੈਂਸ ਰੱਦ

​​​​​​​ਚੰਡੀਗੜ੍ਹ ’ਚ ਡੀਫ਼ਾਲਟਰ ਰੇਹੜੀ–ਫੜ੍ਹੀ ਵਾਲਿਆਂ ਦੇ ਹੋਣਗੇ ਲਾਇਸੈਂਸ ਰੱਦ

ਚੰਡੀਗੜ੍ਹ ’ਚ ਜਿਹੜਾ ਵੀ ਰੇਹੜੀ–ਫੜ੍ਹੀ ਵਾਲਾ ਦੁਕਾਨਦਾਰ ਆਪਣੀ ਮਾਸਿਕ ਲਾਇਸੈਂਸ ਫ਼ੀਸ ਅਦਾ ਨਹੀਂ ਕਰੇਗਾ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਇਹ ਕਾਰਵਾਈ ਗ਼ੈਰ–ਕਾਨੂੰਨੀ ਦੁਕਾਨਦਾਰਾਂ ਉੱਤੇ ਹੋਵੇਗੀ ਹੀ, ਰਜਿਸਟਰਡ ਰੇੜ੍ਹੀ–ਫੜ੍ਹੀ ਵਾਲੇ ਵੀ ਇਸ ਨਵੇਂ ਸਖ਼ਤ ਕਾਨੂੰਨ ਦੇ ਘੇਰੇ ਵਿੱਚ ਆ ਜਾਣਗੇ।

 

 

ਚੰਡੀਗੜ੍ਹ ’ਚ ਕੁੱਲ 9,300 ਰਜਿਸਟਰਡ ਦੁਕਾਨਦਾਰ ਹਨ ਤੇ ਉਨ੍ਹਾਂ ਵਿੱਚੋਂ ਇੱਕ–ਤਿਹਾਈ ਨਿਯਮਤ ਰੂਪ ਵਿੱਚ ਲਾਇਸੈਂਸ–ਫ਼ੀਸ ਅਦਾ ਨਹੀਂ ਕਰ ਰਹੇ।

 

 

ਅਜਿਹੇ ਡੀਫ਼ਾਲਟਰ ਦੁਕਾਨਦਾਰਾਂ ਦੀ ਸੂਚੀ ਵਿੱਚ 3,487 ਨਾਂਅ ਹਨ; ਜਿਨ੍ਹਾਂ ਵਿੱਚੋਂ 3,020 ਖੜ੍ਹ ਕੇ ਆਪਣਾ ਸਾਮਾਨ ਵੇਚਦੇ ਹਨ ਤੇ 467 ਤੁਰ–ਫਿਰ ਕੇ ਆਪਣੀਆਂ ਚੀਜ਼ਾਂ ਵੇਚਦੇ ਹਨ।

 

 

ਨਗਰ ਨਿਗਮ ਦੀ ਮੀਟਿੰਗ ਦੌਰਾਨ ਕਮਿਸ਼ਨਰ ਕੇ.ਕੇ. ਯਾਦਵ ਨੇ ਸ਼ਹਿਰ ਦੇ ਵੈਂਡਿੰਗ ਵਿਭਾਗ ਨੂੰ ਹੁਕਮ ਦਿੱਤਾ ਕਿ ਜਿਹੜੇ ਵੀ ਰੇਹੜੀਆਂ–ਫੜ੍ਹੀਆਂ ਵਾਲਿਆਂ ਨੇ ਪਿਛਲੇ ਛੇ ਮਹੀਨਿਆਂ ਤੋਂ ਮਾਸਿਕ ਫ਼ੀਸ ਅਦਾ ਨਹੀਂ ਕੀਤੀ, ਉਨ੍ਹਾਂ ਸਭਨਾਂ ਨੂੰ ਹੁਣ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੇ ਲਾਇਸੈਂਸ ਤੁਰੰਤ ਰੱਦ ਕਰ ਦਿੱਤੇ ਜਾਣਗੇ।

 

 

ਬਾਕੀ ਦੇ ਡੀਫ਼ਾਲਟਰਜ਼ ਨੂੰ ਵੀ ਆਪਣੇ ਸਾਰੇ ਬਕਾਏ ਅਦਾ ਕਰਨੇ ਹੋਣਗੇ; ਨਹੀਂ ਤਾਂ ਉਨ੍ਹਾਂ ਦੇ ਵੀ ਲਾਇਸੈਂਸ ਰੱਦ ਹੋ ਜਾਣਗੇ। ਇਹ ਵੈਂਡਿੰਗ ਫ਼ੀਸ 500 ਰੁਪਏ ਤੋਂ ਲੈ ਕੇ 2,000 ਰੁਪਏ ਤੱਕ ਹੁੰਦੀ ਹੈ। ਦਰਅਸਲ, ਹਰੇਕ ਜਗ੍ਹਾ ਦੇ ਹਿਸਾਬ ਨਾਲ ਇਹ ਫ਼ੀਸ ਵਸੂਲ ਕੀਤੀ ਜਾਂਦੀ ਹੈ। ਵਧੇਰੇ ਭੀੜ–ਭੜੱਕੇ ਵਾਲੇ ਇਲਾਕੇ ਵਿੱਚ ਇਹ ਫ਼ੀਸ ਵੱਧ ਹੁੰਦੀ ਹੈ।

 

 

ਇੱਕ ਵਾਰ ਲਾਇਸੈਂਸ ਰੱਦ ਹੋਣ ਤੋਂ ਬਾਅਦ ਨਗਰ ਨਿਗਮ ਕੋਲ ਉਸ ਨੂੰ ਬਹਾਲ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Defaulter vendors licence will be cancelled in Chandigarh