ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਹਰਾਦੂਨ ਦੀ ਔਰਤ ਫ਼ਗਵਾੜਾ `ਚ ਰੇਲ ਹੇਠਾਂ ਆ ਕੇ ਹਲਾਕ

ਫ਼ਗਵਾੜਾ ਰੇਲਵੇ ਸਟੇਸ਼ਨ

ਫ਼ਗਵਾੜਾ `ਚ ਦੇਹਰਾਦੂਨ (ਉੱਤਰਾਖੰਡ) ਦੀ 60 ਸਾਲਾ ਔਰਤ ਦੇ ਰੇਲ ਗੱਡੀ ਹੇਠਾਂ ਆ ਕੇ ਮਾਰੀ ਗਈ ਹੈ। ਰੇਲਵੇ ਪੁਲਿਸ ਦੇ ਇੰਚਾਰਜ ਗੁਰਭੇਜ ਸਿੰਘ ਨੇ ਔਰਤ ਦੀ ਸ਼ਨਾਖ਼ਤ ਕਮਲਾ ਵਜੋਂ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਔਰਤ ਪਹਿਲਾਂ ਰੇਲ ਗੱਡੀ `ਚ ਚੜ੍ਹਦੇ ਸਮੇਂ ਡਿੱਗ ਗਈ ਸੀ ਤੇ ਜਦੋਂ ਉਹ ਦੋਬਾਰਾ ਚੜ੍ਹਨ ਲੱਗੀ, ਤਾਂ ਉਹ ਰੇਲ ਹੇਠਾਂ ਆ ਕੇ ਮਾਰੀ ਗਈ। ਉਹ ਹਰਿਦੁਆਰ ਤੋਂ ਆਏ ਕੁਝ ਸ਼ਰਧਾਲੂਆਂ ਨਾਲ ਬਿਆਸ ਸਤਿਸੰਗ ਵਿੱਚ ਭਾਗ ਲੈਣ ਲਈ ਜਾ ਰਹੀ ਸੀ। ਉਹ ਪੀਣ ਵਾਲਾ ਪਾਣੀ ਲੈਣ ਲਈ ਫ਼ਗਵਾੜਾ ਦੇ ਰੇਲਵੇ ਸਟੇਸ਼ਨ `ਤੇ ਉੱਤਰੀ ਸੀ ਕਿ ਉਸ ਦਾ ਪੈਰ ਤਿਲਕ ਗਿਆ। ਉਸ ਨੇ ਦੋਬਾਰਾ ਰੇਲ ਗੱਡੀ ਵਿੱਚ ਚੜ੍ਹਨ ਦੀ ਕੋਸਿ਼ਸ਼ ਕੀਤੀ ਪਰ ਉਹ ਹੇਠਾਂ ਪਟੜੀਆਂ ਵੱਲ ਚਲੀ ਗਈ। ਇਹ ਘਟਨਾ ਵੀਰਵਾਰ ਦੇਰ ਰਾਤ ਦੀ ਹੈ।

ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਉਸ ਦੇ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।

ਇਸ ਮਾਮਲੇ ਵਿੱਚ ਧਾਰਾ 174 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dehradun Woman dies at Phagwara Railway Station