ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਬਰਨਾਲਾ ਦੇ ਪਾਰਕ ਵਿਚ ਕੀਤੀ ਸੈਰ, ਦੇਖਕੇ ਲੋਕ ਹੋਏ ਹੈਰਾਨ

ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ।

1 / 3ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਫੋਟੋ : ਬੀ ਬੀ ਗੋਇਲ/ਹਿੰਦੁਸਤਾਨ ਟਾਈਮਜ਼

ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ।

2 / 3ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਫੋਟੋ : ਬੀ ਬੀ ਗੋਇਲ/ਹਿੰਦੁਸਤਾਨ ਟਾਈਮਜ਼

ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ।

3 / 3ਪਾਰਕ ਵਿਚ ਲੋਕਾਂ ਨੂੰ ਮਿਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਫੋਟੋ : ਬੀ ਬੀ ਗੋਇਲ/ਹਿੰਦੁਸਤਾਨ ਟਾਈਮਜ਼

PreviousNext

ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਵੇਰ ਸਮੇਂ ਬਰਨਾਲਾ ਦੀ ਪਾਰਕ ਵਿਚ ਸੈਰ ਕੀਤੀ। ਜ਼ਿਕਰਯੋਗ ਹੈ ਕਿ ਉਹ ਕੱਲ੍ਹ ਪੰਜਾਬ ਪਹੁੰਚੇ ਸਨ, ਰਾਤ ਨੂੰ ਉਹ ਵਿਧਾਇਕ ਗੁਰਮੀਤ ਮੀਤ ਹੇਅਰ ਦੇ ਘਰ ਠਹਿਰੇ ਸਨ। ਅੱਜ ਸਵੇਰ ਸਮੇਂ ਉਨ੍ਹਾਂ ਬਰਨਾਲਾ ਦੀ ਪਾਰਕ ਵਿਚ ਚੱਕਰ ਲਗਾਏ।

 

ਪਾਰਕ ਵਿਚ ਸ਼ੈਰ ਕਰਦੇ ਲੋਕ ਉਸ ਸਮੇਂ ਹੈਰਾਨ ਹੋ ਗਏ, ਜਦੋਂ ਉਨ੍ਹਾਂ ਇਕ ਮੁੱਖ ਮੰਤਰੀ ਨੂੰ ਪਾਰਕ ਵਿਚ ਸੈਰ ਕਰਦੇ ਦੇਖਿਆ। ਲੋਕਾਂ ਨੂੰ ਇਹ ਯਕੀਨ ਨਹੀਂ ਹੋ ਰਿਹਾ ਸੀ ਕਿ ਇਕ ਮੁੱਖ ਮੰਤਰੀ ਉਨ੍ਹਾਂ ਕੋਲ ਇਸ ਤਰ੍ਹਾਂ ਖੜ੍ਹਾ ਹੈ।  ਇਸ ਦੌਰਾਨ ਲੋਕਾਂ ਨੇ ਸੈਲਫੀਆਂ ਵੀ ਲਈਆਂ।  ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੰਜਾਬ ਦੇ ਕਿਸੇ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਐਨੇ ਨੇੜੇ ਤੋਂ ਤਾਂ ਨਹੀਂ ਦੇਖਿਆ, ਪਰ ਅੱਜ ਦਿੱਲੀ ਦੇ ਮੁੱਖ ਮੰਤਰੀ ਨੂੰ ਜ਼ਰੂਰ ਦੇਖ ਲਿਆ।

 

ਇਸ ਦੌਰਾਨ ਪਾਰਕ ਵਿਚ ਇਕੱਠੇ ਹੋਏ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਦਿੱਲੀ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਕਿਸ ਤਰ੍ਹਾਂ ਵਧੀਆ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀ ਹਨ। 

 

ਇਸ ਦੌਰਾਨ ਉਨ੍ਹਾਂ ਦਿੱਲੀ ਦੇ ਬਿਜਲੀ ਬਿੱਲਾਂ ਬਾਰੇ ਵੀ ਦੱਸਿਆ, ਜੋ ਲੋਕਾਂ ਨੂੰ ਘੱਟ ਕੀਮਤਾਂ ਉਤੇ ਬਿਜਲੀ ਦਿੱਤੀ ਜਾ ਰਹੀ ਹੈ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੂੰ ਜਿਤਾਉਣ। ਇਸ ਮੌਕੇ ਉਨ੍ਹਾਂ ਲੋਕਾਂ ਤੋਂ ਸੈਰ ਵਿਚ ਵਿਘਨ ਪੈਣ ਲਈ ਮੁਆਫੀ ਵੀ ਮੰਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਰਨਾਲਾ ਵਿਚ ਭਗਵੰਤ ਮਾਨ ਦੇ ਹੱਕ ਵਿਚ ਰੋਡ ਸ਼ੋਅ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੀਤ ਹੇਅਰ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi chief minister and AAP convenor Arvind Kejriwal in a park in Barnala