ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰੂ ਨਾਨਕ ਦੇਵ ਜੀ ਦੇ ਖੇਤਾਂ ’ਚੋਂ ਮੂਲੀ ਪੁੱਟ ਕੇ ਲਿਆਇਆ ਦਿੱਲੀ ਦਾ ਤੁਸ਼ਾਰ

ਗੁਰੂ ਨਾਨਕ ਦੇਵ ਜੀ ਦੇ ਖੇਤਾਂ ’ਚੋਂ ਮੂਲੀ ਤੋੜ ਕੇ ਲਿਆਇਆ ਦਿੱਲੀ ਦਾ ਤੁਸ਼ਾਰ

ਨਵੇਂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਅਕਸਰ ਆਪੋ–ਆਪਣੇ ਤਰੀਕਿਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਵਿਖਾਉਂਦੇ ਰਹਿੰਦੇ ਹਨ। ਦਿੱਲੀ ਦਾ 23 ਸਾਲਾ ਸ਼ਰਧਾਲੂ ਤੁਸ਼ਾਰ ਸ਼ਰਮਾ ਕਰਤਾਰਪੁਰ ਸਾਹਿਬ ਦੇ ਉਨ੍ਹਾਂ ਖੇਤਾਂ ’ਚੋਂ ਇੱਕ ਮੂਲੀ ਪੁੱਟ ਕੇ ਲਿਆਇਆ ਹੈ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਖੇਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਵੇਲੇ ਵਾਹੁੰਦੇ ਹੁੰਦੇ ਸਨ।

 

 

ਤੁਸ਼ਾਰ ਸ਼ਰਮਾ ਉਸ ਮੂਲੀ ਨੂੰ ‘ਪ੍ਰਸਾਦ’ ਸਮਝ ਕੇ ਲਿਆਇਆ ਹੈ। ਦਿੱਲੀ ਦੇ ਕਰੋਲ ਬਾਗ਼ ਇਲਾਕੇ ਦਾ ਨਿਵਾਸੀ ਤੁਸ਼ਾਰ ਸ਼ਰਮਾ ਮਾਸ ਕਮਿਊਨੀਕੇਸ਼ਨ ਦਾ ਵਿਦਿਆਰਥੀ ਹੈ ਭਾਵ ਭਵਿੱਖ ਦਾ ਪੱਤਰਕਾਰ ਹੈ।

 

 

ਉਸ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਮਾਂ ਪੰਜਾਬਣ ਹੈ ਤੇ ਉਸ ਦੇ ਨਾਨੀ ਪੇਸ਼ਾਵਰ (ਪਾਕਿਸਤਾਨ) ਤੋਂ ਸਨ।  ਉਹ ਖ਼ਾਸ ਤੌਰ ਉੱਤੇ ਕਰਤਾਰਪੁਰ ਸਾਹਿਬ ਜਾਣ ਲਈ ਬੱਸ ਰਾਹੀਂ ਦਿੱਲੀ ਤੋਂ ਡੇਰਾ ਬਾਬਾ ਨਾਨਕ ਪੁੱਜਾ ਸੀ।

 

 

ਤੁਸ਼ਾਰ ਸ਼ਰਮਾ ਨੇ ਦੱਸਿਆ ਕਿ ਉਹ ਹਰ ਸਨਿੱਚਰਵਾਰ ਤੇ ਐਤਵਾਰ ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਸੇਵਾ ਲਈ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਬਹੁਤ ਇੱਛਾ ਸੀ; ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।

 

 

ਤੁਸ਼ਾਰ ਸ਼ਰਮਾ ਨੇ ਦੱਸਿਆ ਕਿ ਇਸ ਤੀਰਥ–ਯਾਤਰਾ ਤੋਂ ਬਾਅਦ ਪਾਕਿਸਤਾਨੀਆਂ ਪ੍ਰਤੀ ਉਸ ਦਾ ਨਜ਼ਰੀਆ ਬਦਲ ਗਿਆ ਹੈ ਕਿ ਉਸ ਨੇ ਵੇਖਿਆ ਹੈ ਕਿ ਪਾਕਿਸਤਾਨੀ ਤਾਂ ਬਹੁਤ ਹੀ ਸਨਿਮਰ ਤੇ ਖ਼ੁਸ਼–ਤਬੀਅਤ ਹਨ। ਉਨ੍ਹਾਂ ਨੇ ਸਾਡਾ ਬਹੁਤ ਤਹਿ–ਦਿਲੋਂ ਸੁਆਗਤ ਕੀਤਾ।

 

 

ਤੁਸ਼ਾਰ ਸ਼ਰਮਾ ਨੇ ਕਿਹਾ ਕਿ ਉਸ ਨੇ ਕਰਤਾਰਪੁਰ ਸਾਹਿਬ ਵਿਖੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ। ਉਸ ਗੱਲਬਾਤ ਤੋਂ ਇਹੋ ਨਤੀਜਾ ਨਿੱਕਲਦਾ ਹੈ ਕਿ ਦੋਵੇਂ ਦੇਸ਼ਾਂ ਦੀ ਜਨਤਾ ਅਮਨ ਚਾਹੁੰਦੀ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi s Tushar brought redish from Guru Nanak Dev ji s fields