ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਰੁਜ਼ਾਗਰ ਅਧਿਆਪਕਾਂ ਦੀ ਮੰਗ, 12000 ਨਵੀਂ ਭਰਤੀਆਂ ਦਾ ਜਲਦ ਹੋਵੇ ਐਲਾਨ

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਉਤਰੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਹੁਣ ਸਰਕਾਰ ਨਾਲ ਆਰਪਾਰ ਦੀ ਲੜਾਈ ਲੜਨਗੇ। ਪਿਛਲੇ ਪਿਛਲੇ 6 ਮਹੀਨੇ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਪੱਕੇ ਧਰਨੇ ਤੇ ਬੈਠੇ ਬੇਰੁਜ਼ਗਾਰ ਟੀ ਟੀ ਟੈੱਟ ਪਾਸ ਅਧਿਆਪਕ ਸਰਕਾਰ ਵਿਚ ਗੁਪਤ ਐਕਸਨ ਕਰਨ ਦੀ ਤਿਆਰੀ ਵਿਚ ਹਨ। ਅੱਜ ਗਦਰ ਭਵਨ ਸੰਗਰੂਰ ਵਿੱਚ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਹੋਈ।

 

ਮੀਟਿੰਗ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਇਕ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰੇ ਨਹੀਂ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਗੁਪਤ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

 

ਆਗੂਆਂ ਨੇ ਇਹ ਵੀ ਕਿਹਾ ਕਿ ਐਕਸ਼ਨ ਸਿਰਫ਼ ਸੰਗਰੂਰ ਨਹੀਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੀਤਾ ਜਾ ਸਕਦਾ ਹੈ ਇਸ ਲਈ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਜਾਂ ਤਾਂ ਜਲਦੀ ਜਲਦੀ ਨੋਟਿਸ ਜਾਰੀ ਕਰੇ ਨਹੀਂ ਤਾਂ ਅਸੀਂ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵਾਂਗੇ।

 

ਆਗੂਆ ਨੇ ਮੰਗ ਕੀਤੀ ਕਿ 12000 ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ, 595 ਬੈਕਲਾਗ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ 37 ਤੋਂ 42 ਸਾਲ ਕੀਤੀ ਜਾਵੇ, ਸਰਕਾਰ ਵੱਲੋਂ ਜੋ ਗਰੈਜੂਏਸ਼ਨ ਦੀ ਸਰਤ ਵਾਪਸ ਲਈ ਗਈ ਹੈ ਓਸ ਦੀ ਸੋਧ ਕਾਪੀ ਦਿਤੀ ਜਾਵੇ।

 

ਮੀਟਿੰਗ ਵਿਚ ਦੀਪ ਬਨਾਰਸੀ, ਜਰਨੈਲ ਨਾਗਰਾ, ਰਵਿੰਦਰ ਅਬੋਹਰ, ਮਨੀ ਸੰਗਰੂਰ, ਡਾ ਪ੍ਰਵਿੰਦਰ ਜਲਾਲਾਬਾਦ, ਅਮਿਤ ਜਲਾਲਾਬਾਦ, ਗੁਰਜੰਟ ਪਟਿਆਲਾ, ਲਵ ਪ੍ਰੀਤ ਬਠਿੰਡਾ, ਆਕਾਸ਼ ਪਟਿਆਲਾ, ਰਜਨੀ ਖਨੌਰੀ, ਸੁਖਚੈਨ ਪਟਿਆਲਾ, ਨਿਰਮਲ ਸੰਗਰੂਰ, ਸੌਨੂੰ ਲਹੌਰੀਆ, ਸਰਬਜੀਤ ਲਹੌਰੀਆ ਅਤੇ ਸਰਬਜੀਤ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Demand for unemployed teachers 12000 new recruits announced soon