ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖਿਆ ਮੰਤਰੀ ਦੀ ਲਾਜ਼ਮੀ ਮੀਟਿੰਗ ’ਚ ਨਾ ਪੁੱਜਣ ’ਤੇ ਡੀਈਓ ਮੁਅੱਤਲ

1 / 2ਸਿੱਖਿਆ ਮੰਤਰੀ ਦੀ ਲਾਜ਼ਮੀ ਮੀਟਿੰਗ ’ਚ ਨਾ ਪੁੱਜਣ ’ਤੇ ਡੀਈਓ ਮੁਅੱਤਲ

2 / 2Education Minister o p soni

PreviousNext

ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਜਲੰਧਰ ਵਿਖੇ ਕੀਤੀ ਗਈ ਜਿ਼ਲ੍ਹਾ ਸਿ਼ਕਾਇਤ ਨਿਵਾਰਣ ਕਮੇਟੀ ਦੀ ਬੈਠਕ ਚ ਡੀਈਓ ਦੇ ਗੈਰਹਾਜ਼ਰ ਰਹਿਣ ਨੂੰ ਆਪਣੇ ਨੋਟਿਸ ਚ ਲੈਂਦਿਆਂ ਡੀਈਓ (ਸੈਕੰਡਰੀ) ਸਤਨਾਮ ਸਿੰਘ ਨੂੰ ਮੁਅੱਤਲ ਕਰ ਦਿੱਤਾ।

 

ਸੋਨੀ ਨੇ ਸਾਫ ਕਿਹਾ ਕਿ ਜਿ਼ਲ੍ਹਾ ਪੱਧਰੀ ਇਹ ਬੈਠਕ ਕਾਫੀ ਅਹਿਮ ਹੁੰਦੀ ਹੈ। ਇਸ ਵਿਚ ਗੈਰਹਾਜ਼ਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਰੇਕ ਜਿ਼ਲ੍ਹਾ ਸਿ਼ਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਚ ਵਿਭਾਗ ਦੇ ਪ੍ਰਧਾਨਾਂ ਦੀ ਹਾਜ਼ਰੀ ਲਾਜ਼ਮੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦੂਜੇ ਪਾਸੇ ਮੁਅੱਤਲ ਹੋਏ ਡੀਈਓ ਸਤਨਾਮ ਸਿੰਘ ਨੇ ਕਿਹਾ ਕਿ ਉਹ 2 ਜਨਵਰੀ ਤੋਂ ਛੁੱਟੀਆਂ ਤੇ ਸਨ। ਉਨ੍ਹਾਂ ਨੂੰ ਬੁਖਾਰ ਹੈ ਤੇ ਉਨ੍ਹਾਂ ਦੀਆਂ ਛੁੱਟੀਆਂ ਆਉਂਦੇ ਸੋਮਵਾਰ ਤੱਕ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸਿੱਖਿਆ ਮੰਤਰੀ ਸੋਨੀ ਨੇ ਸੂਬੇ ਦੇ ਵਿਦਿਆਰਥੀਆਂ ਦੀ ਫਿਕਰ ਕਰਦਿਆਂ ਕਿਹਾ ਕਿ ਜੇਕਰ ਚਾਲੂ ਸਿੱਖਿਅ ਸੈਸ਼ਨ ਦੌਰਾਨ ਕਿਸੇ ਵੀ ਸਕੂਲ ਦੇ ਨਤੀਜੇ 70 ਫੀਸਦ ਤੋਂ ਘੱਟ ਆਏ ਤਾਂ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਬੰਧਤ ਜਿ਼ਲ੍ਹੇ ਦੇ ਡੀਈਓ ਦੀ ਵੀ ਲਾਜ਼ਮੀ ਜਵਾਬਦੇਹੀ ਹੋਵੇਗੀ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DEO suspended Education Minister on arrival at a mandatory meeting