ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਭਾਗ ਮੁਸਤੈਦ, ਘਬਰਾਉਣ ਦੀ ਨਹੀਂ ਲੋੜ’

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਕੋਰੋਨਾ' ਵਾਇਰਸ ਦੇ ਵੱਧ ਰਹੇ ਖ਼ਤਰੇ ਨਾਲ ਸਿੱਝਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਨੂੰ ਇਸ ਵਾਇਰਸ ਕਾਰਨ ਘਬਰਾਉਣ ਦੀ ਨਹੀਂ ਸਗੋਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਲੋੜ ਹੈ

 

 

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਤਾਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਲੋੜੀਂਦੇ ਪ੍ਰਬੰਧ ਕਰਨ ਲਈ ਨਿਰਦੇਸ਼ ਦੇ ਦਿਤੇ ਗਏ ਹਨ

 

ਉਨ੍ਹਾਂ ਦਸਿਆ ਕਿ ਬੁਧਵਾਰ ਨੂੰ ਇਕ ਸ਼ੱਕੀ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਜਿਸ ਦੇ ਤਮਾਮ ਨਮੂਨੇ ਲੈ ਕੇ ਦਿੱਲੀ ਵਿਖੇ ਏਮਜ਼ ਹਸਪਤਾਲ ਵਿਚ ਭੇਜ ਦਿਤੇ ਗਏ ਹਨਨਮੂਨਿਆਂ ਦੀ ਰੀਪੋਰਟ 48 ਘੰਟਿਆਂ ਮਗਰੋਂ ਆਵੇਗੀਮੋਹਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਵਿਅਕਤੀ ਹਾਲ ਹੀ ਵਿਚ ਅਮਰੀਕਾ ਤੋਂ ਪਰਤਿਆ ਸੀ ਜਿਸ ਦਾ ਉਥੇ 'ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਨਾਲ ਸੰਪਰਕ ਰਿਹਾ ਸੀ

 

 

ਉਨ੍ਹਾਂ ਦਸਿਆ ਕਿ ਇਸ ਵਿਅਕਤੀ ਅੰਦਰ 'ਕੋਰੋਨਾ' ਵਾਇਰਸ ਦੇ ਕੁੱਝ ਲੱਛਣ ਹਨ ਜਿਸ ਕਾਰਨ ਅਹਿਤਿਆਤ ਵਜੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।    

 

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਬੁੱਧਵਾਰ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਰੂ ਬੀਮਾਰੀ ਦੇ ਸ਼ੱਕੀ ਮਰੀਜ਼ਾਂ ਨੂੰ ਸੰਭਾਲਣ, ਉਨ੍ਹਾਂ ਦੇ ਸੈਂਪਲ ਲੈਣ ਅਤੇ ਹੋਰ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂੰ ਕਰਾਇਆ

 

ਡਾ. ਮਨਜੀਤ ਸਿੰਘ ਨੇ ਦੁਹਰਾਇਆ ਕਿ ਪੰਜਾਬ ਵਿਚ 'ਕੋਰੋਨਾ' ਵਾਇਰਸ ਦਾ ਹਾਲੇ ਤਕ ਕੋਈ ਕੇਸ ਸਾਹਮਣੇ ਨਹੀਂ ਆਇਆਸਿਰਫ਼ ਸ਼ੱਕ ਦੇ ਆਧਾਰ 'ਤੇ ਸੈਂਪਲ ਲਏ ਗਏ ਹਨ ਅਤੇ ਹੁਣ ਤਕ ਸਾਰੇ ਸੈਂਪਲ ਨੈਗੇਟਿਵ ਆਏ ਹਨ

 

ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ ਵਿਚ ਲਗਭਗ 300 ਵਿਅਕਤੀ ਡਾਕਟਰੀ ਨਿਗਰਾਨੀ ਹੇਠ ਹਨਇਹ ਉਹ ਵਿਅਕਤੀ ਹਨ ਜਿਹੜੇ ਜਾਂ ਤਾਂ ਕੋਰੋਨਾ ਵਾਇਰਸ ਦੀ ਮਾਰ ਹੇਠ ਆਏ ਦੇਸ਼ਾਂ ਵਿਚ ਗਏ ਸਨ ਜਾਂ ਜਿਨ੍ਹਾਂ ਦਾ ਇਨ੍ਹਾਂ ਦੇਸ਼ਾਂ ਤੋਂ ਮੁੜਨ ਵਾਲੇ ਲੋਕਾਂ ਨਾਲ ਵਾਹ ਰਿਹਾ ਸੀ

 

ਉਨ੍ਹਾਂ ਦਸਿਆ ਕਿ ਇਨ੍ਹਾਂ ਵਿਅਕਤੀਆਂ ਅੰਦਰ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਰ ਸਿਹਤ ਵਿਭਾਗ ਦੀਆਂ ਟੀਮਾਂ ਸਾਵਧਾਨੀ ਵਜੋਂ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨਇਨ੍ਹਾਂ ਸਾਰਿਆਂ ਨੂੰ ਆਪੋ-ਅਪਣੇ ਘਰਾਂ ਵਿਚ ਵਖਰੇ ਤੌਰ 'ਤੇ ਰਹਿਣ ਲਈ ਆਖਿਆ ਗਿਆ ਹੈ

 

ਡਾ. ਮਨਜੀਤ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਤੇਜ਼ ਬੁਖ਼ਾਰ, ਖੰਘ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ਼ ਜਿਹੀਆਂ ਸਮੱਸਿਆਵਾਂ ਹਨ, ਉਹ ਤੁਰੰਤ ਅਪਣੇ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿਚ ਜਾ ਕੇ ਜਾਂਚ ਕਰਾਏਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਇਸ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਬਾਬਤ ਸਿਖਲਾਈ ਦਿਤੀ ਗਈ ਹੈ

 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਰੂ ਬੀਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ ਅਤੇ ਸਿਹਤ ਟੀਮਾਂ ਨੂੰ ਲੋੜੀਂਦੀ ਡਾਕਟਰੀ ਜਾਂਚ ਕਰਨ ਦੇਣਉਨ੍ਹਾਂ ਕਿਹਾ ਕਿ ਵਾਇਰਸ ਕਾਰਨ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ ਸਗੋਂ ਅਪਣਾ ਬਚਾਅ ਰੱਖਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ

 

ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਤੈਨਾਤ ਹੈ ਅਤੇ ਉਥੇ ਆਉਣ ਵਾਲੇ ਮੁਸਾਫ਼ਰਾਂ ਦੀ ਲਗਾਤਾਰ ਜਾਂਚ ਕਰ ਰਹੀ ਹੈ

 

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਖਰੜ ਵਿਖੇ ਪਹਿਲਾਂ ਹੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾਏ ਜਾ ਚੁੱਕੇ ਹਨ

 

ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਕੀਤੀ ਬੈਠਕ

 

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਦਸਿਆ ਕਿ ਬੈਠਕ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਨੂੰ ਸ਼ੱਕੀ ਮਰੀਜ਼ ਦੇ ਨਮੂਨੇ ਲੈਣ ਦੇ ਢੰਗ-ਤਰੀਕਿਆਂ ਬਾਰੇ ਵਿਸਥਾਰਤ ਜਾਣਕਾਰੀ ਦਿਤੀ ਗਈ ਅਤੇ ਉਨ੍ਹਾਂ ਨੂੰ ਆਪੋ-ਅਪਣੇ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਤੇ ਫ਼ਲੂ ਕਾਰਨਰ ਬਣਾਉਣ ਲਈ ਕਿਹਾ ਗਿਆਇਹ ਬੈਠਕ ਸਥਾਨਕ ਫ਼ੌਰਟਿਸ ਹਸਪਤਾਲ ਵਿਚ ਹੋਈ

 

ਡਾ. ਹਰਮਨਦੀਪ ਕੌਰ ਨੇ ਦਸਿਆ ਕਿ ਸ਼ੱਕੀ ਮਰੀਜ਼ ਦੇ ਨਮੂਨੇ ਲੈਣ ਲਈ ਸਰਕਾਰੀ ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਪਹਿਲਾਂ ਹੀ ਸਿਖਲਾਈ ਦਿਤੀ ਜਾ ਚੁੱਕੀ ਹੇ

 

ਮੀਟਿੰਗ ਵਿਚ ਫ਼ੌਰਟਿਸ, ਆਈਵੀਵਾਈ, ਮੈਕਸ ਆਦਿ ਹਸਪਤਾਲਾਂ ਦੇ ਨੁਮਾਇੰਦੇ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਮਾਈਕਰੋਬਾਇਲੋਜਿਸਟ ਦੀਪਿਕਾ ਵੀ ਮੌਜੂਦ ਸਨ

 

 

 

'ਕੋਰੋਨਾ' ਵਾਇਰਸ ਕੀ ਹੈ?

ਇਹ ਨਵੀਂ ਕਿਸਮ ਦਾ ਮਾਰੂ ਵਿਸ਼ਾਣੂ ਹੈਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ

 

ਮੁੱਖ ਲੱਛਣ

ਤੇਜ਼ ਬੁਖ਼ਾਰ, ਜ਼ੁਕਾਮ, ਖੰਘ, ਸਾਹ ਲੈਣ ' ਤਕਲੀਫ਼

 

ਜ਼ਰੂਰੀ ਸਾਵਧਾਨੀਆਂ

ਵੱਧ ਤੋਂ ਵੱਧ ਪਾਣੀ ਜਾਂ ਹੋਰ ਪੀਣ ਵਾਲੇ ਪਦਾਰਥ ਲਉ

ਭੀੜ ਵਾਲੀ ਥਾਂ 'ਤੇ ਨਾ ਜਾਉ, ਵਿਸ਼ੇਸ਼ ਤੌਰ 'ਤੇ ਵਾਇਰਸਗ੍ਰਸਤ ਮੁਲਕਾਂ ਤੋਂ ਸਫ਼ਰ ਕਰ ਕੇ ਆਏ ਵਿਅਕਤੀ ਤੋਂ ਦੂਰ ਰਹੋ

ਹੱਥਾਂ ਨੂੰ ਅਕਸਰ ਧੋਵੋ, ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ

ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ

ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ

ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ

ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ

ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਦੁਆਰਾ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂ ਬਚੋ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Department Mustapes Deal with Corona Virus No Need to Panic